ਮਸ਼ਹੂਰ ਸ਼ਾਇਰ ਦੇ ਇਹ ਬੋਲ ਇਸ ਵੇਲੇ ਪੂਨਮ ਉੱਤੇ ਪੂਰੀ ਤਰ੍ਹਾਂ ਢੁੱਕਦੇ ਨਜ਼ਰ ਆਉਂਦੇ ਨੇ। ਇਹ ਉਹੀ ਪੂਨਮ ਐ ਜਿਸ ਨੂੰ ਕੁਝ ਮਹੀਨੇ ਪਹਿਲਾਂ ਤੱਕ ਘਰ ‘ਚ ਰੋਟੀ ਦੇ ਵੀ ਲਾਲੇ ਪਏ ਨਜ਼ਰ ਆਉਂਦੇ ਸੀ ਤੇ ਹੁਣ ਇਹ ਪੂਰੀ ਤਰ੍ਹਾਂ ਖੁਸ਼ ਐ। ਖੁਸ਼ ਹੋਵੇ ਵੀ ਕਿਉਂ ਨਾ ਘਰ ‘ਚ ਬੱਚਿਆਂ ਨੂੰ ਚੰਗੀ ਰੋਟੀ ਤੇ ਚੰਗੇ ਭਵਿੱਖ ਦੀ ਆਸ ਹੁਣ ਪੂਨਮ ਨੂੰ ਜੋ ਨਜ਼ਰ ਆ ਰਹੀ ਐ। ਅਸਲ ‘ਚ ਪੂਨਮ ਦਾ ਪਿੰਡ ਬਟਾਲੇ ਦਾ ਨੇੜਲਾ ਬਿਲੋਵਾਲ ਐ। ਕੁਝ ਸਮਾਂ ਪਹਿਲਾਂ ਤੱਕ ਪੂਨਮ ਮੁਤਾਬਿਕ ਬੜੇ ਮਾੜੇ ਆਰਥਿਕ ਹਾਲਤਾਂ ‘ਚੋਂ ਉਹ ਨਿਕਲਕੇ ਆਈ ਐ ਤੇ ਫੇਰ ਪੂਨਮ ਨੇ ਘਰ ਦੀ ਚਾਰਦਿਵਾਰੀ ਦੀ ਕੰਧ ਤੋੜੀ ਤੇ ਤਰੱਕੀ ਦੀ ਰਾਹ ਫੜ ਲਈ। ਹੁਣ ਪੂਨਮ ਉਹੀ ਲੋਕ ਜੋ ਪੂਨਮ ਦੇ ਕੰਮ ਉੱਤੋਂ ਕਿੰਤੂ-ਪ੍ਰੰਤੂ ਕਰਦੇ ਸੀ ਉਹੀ ਵਾਹ-ਵਾਹ ਕਰ ਰਹੇ ਨੇ। ਪਰ ਪੂਨਮ ਹੁਣ ਪੁਰਾਣੇ ਦਿਨ ਯਾਦ ਵੀ ਨਹੀਂ ਕਰਨਾ ਚਾਹੁੰਦੀ।
previous post