Htv Punjabi
Punjab Video

ਵਿਦੇਸ਼ ‘ਚ ਬੈਠੇ ਗੈਂਗਸਟਰ ਦਾ ਖਤਰਨਾਕ ਪਲੈਨ ! ਪੰਜਾਬ ‘ਚ ਕਰਨਾ ਚਾਹੁੰਦੇ ਸੀ ਵੱਡਾ ਧਮਾਕਾ !

ਗੈਂਗਸਟਰਾਂ ਦੇ ਜਿੱਥੇ ਪੁਲਿਸ ਦੀ ਨੱਕ ‘ਚ ਦੰਮ ਕੀਤਾ ਹੋਇਆ,,ਉੇਥੇ ਹੀ ਪੰਜਾਬ ਪੁਲਿਸ ਵੀ ਹੁਣ ਗੈਂਗਸਟਰਾਂ ਦੇ ਮਗਰ ਹੱਥ ਧੋਅ ਕੇ ਪੈ ਗਈ,,,ਅਜਿਹੀ ਹੀ ਪੰਜਾਬ ਪੁਲਿਸ ਦੀ ਬਹਾਦਰੀ ਵਾਲੀ ਖਬਰ ਬਠਿੰਡਾ ਤੋਂ ਸਾਹਮਣੇ ਆ ਰਹੀ ਹੈ, ਜਿਥੇ ਪੁਲਿਸ ਨੇ ਮੋਗਾ ਅਤੇ ਬਠਿੰਡਾ ਵਿਖੇ ਟਾਰਗੇਟ ਕਿਲਿੰਗ ਦੀਆਂ ਘਟਨਾਵਾਂ ਨੂੰ ਅੰਜ਼ਾਮ ਦੇਣ ਲਈ ਇਸ਼ਾਰੇ ਦੀ ਉਡੀਕ ਵਿਚ ਬੈਠੇ ਤਿੰਨ ਗੈਂਗਸਟਰਾਂ ਨੂੰ ਆਧੁਨਿਕ ਹਥਿਆਰਾਂ ਨਾਲ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ।

ਜਾਣਕਾਰੀ ਦਿੰਦੇ ਐਸਐਸਪੀ ਬਠਿੰਡਾ ਜੇ ਏਲਨਚੇਜ਼ੀਅਨ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸੀ ਆਈ ਏ ਸਟਾਫ਼ ਦੇ ਇੰਚਾਰਜ ਤਰਜਿੰਦਰ ਸਿੰਘ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਗੈਂਗਸਟਰ ਬੰਬੀਹਾ ਗਰੁੱਪ ਵੱਲੋਂ ਬਠਿੰਡਾ ਅਤੇ ਮੋਗਾ ਵਿਖੇ ਟਾਰਗੇਟ ਕਿਲਿੰਗ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਸਕਦਾ ਹੈ, ਇਹਨਾਂ ਘਟਨਾਵਾਂ ਨੂੰ ਗੈਂਗਸਟਰ ਸੁੱਖਾ ਦੁਨੇਕੇ ਵਾਸੀ ਕਨੇਡਾ ਅਤੇ ਹੈਰੀ ਮੌੜ ਵੱਲੋਂ ਦੁਬਈ ਬੈਠੇ ਬਲਜੀਤ ਸਿੰਘ ਅਤੇ ਉਸਦੇ ਸਾਥੀਆਂ ਤੋਂ ਅੰਜਾਮ ਦੁਆਇਆ ਜਾ ਸਕਦਾ ਹੈ, ਜਿਸ ਤੋਂ ਬਾਅਦ ਸਾਡੀ ਟੀਮ ਨੇ ਇਹ ਸਾਰੀ ਕਾਰਵਾਈ ਕੀਤੀ।

ਮਿਲੀ ਜਾਣਕਾਰੀ ਅਨੁਸਾਰ ਪੁਲਿਸ ਅਧਿਕਾਰੀਆਂ ਨੇ ਸ਼ੰਕਾ ਜ਼ਾਹਰ ਕੀਤੀ ਹੈ ਜੋ ਜਗਰਾਵਾਂ ਵਿਖੇ ਵਾਰਦਾਤ ਹੋਈ ਹੈ ਉਸ ਵਿਚ ਵੀ ਇਹ ਗੈਂਸਗਟਰ ਸ਼ਾਮਲ ਹਨ ਇਸ ਦੇ ਨਾਲ ਹੀ ਪੁਲਿਸ ਦਾ ਆਖਣਾ ਹੈ ਕਿ ਫਿਲਹਾਲ ਤਿੰਨੇ ਜਾਣੇ ਰਿਮਾਂਡ ਤੇ ਹਨ ਅਤੇ ਇਨਾਂ ਤੋਂ ਹੋਰ ਵੀ ਕਈ ਤਰ੍ਹਾਂ ਦੇ ਖੁਲਾਸੇ ਹੋਣ ਦੀ ਸੰਭਾਵਨਾ ਹੈ। ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……

Related posts

ਮਾਮਲਾ ਖੰਨਾ ਦੇ ਗੁਰਸਿੱਖ ਪਿਓ ਪੁੱਤਰਾਂ ਨੂੰ ਥਾਣੇ ‘ਚ ਨੰਗਾ ਕਰਨ ਦਾ : ਦਮਦਮੀ ਟਕਸਾਲ ਦੇ ਮੁਖੀ ਨੇ ਕੈਪਟਨ ਨੂੰ ਕਿਹਾ ਇਨਸਾਫ ਦਿਓ, ਨਹੀਂ ਪੀੜਿਤ ਗ਼ਲਤ ਰਾਹੇ ਵੀ ਪੈ ਸਕਦੇ ਨੇ  

Htv Punjabi

ਬੰਦਾ ਕਦੋਂ ਅਰਸ਼ ‘ਤੋਂ’ ਫਰਸ਼ ‘ਤੇ ਆ ਡਿੱਗੇ

htvteam

ਚੀਫ ਜਸਟਿਸ ਬੋਬੜੇ ਦੀ ਮਾਂ ਦੇ ਨਾਲ ਹੋਈ ਢਾਈ ਕਰੋੜ ਦੀ ਧੋਖਾਧੜੀ….

htvteam

Leave a Comment