ਕਿਸਾਨ ਜੋ ਖ਼ੁਦ ਸਾਰੀ ਉਮਰ ਕੰਮ ਕਰਦਾ ਤੇ ਦੇਸ਼ ਹੀ ਨਹੀਂ ਸਗੋਂ ਵਿਦੇਸ਼ਾਂ ਚ ਰਹਿੰਦੇ ਲੋਕਾਂ ਲਈ ਅਨਾਜ ਪੈਦਾ ਕਰਦਾ ਏ… ਪਰ ਜਦੋਂ ਕਿਸਾਨ ਤੇ ਮਾਰਾਂ ਪੈਂਦੀਆਂ ਨੇ ਤਾਂ ਕੋਈ ਵੀ ਵਿਅਕਤੀ ਉਸਦੀ ਸਾਰ ਨਹੀਂ ਲੈਂਦਾ।,.. ਮਾਰ ਇਕ ਪਾਸਿਓਂ ਨਹੀਂ ਸਗੋਂ ਦੋ ਦੋ ਪਾਸਿਓਂ ਕਿਸਾਨਾਂ ਨੂੰ ਝੱਲਣੀ ਪੈਂਦੀ ਐ…. ਅਜਿਹਾ ਹੀ ਗੁਰਦਾਸਪੁਰ ਚ ਰਹਿੰਦੇ ਕਿਸਾਨਾਂ ਨਾਲ ਵਾਪਰਿਆ ਏ,,,, ਜਿਸ ਨੂੰ ਕੁਦਰਤ ਦੀ ਐਨੀ ਮਾਰ ਪਈ ਕਿ ਪੱਕਣ ਕਿਨਾਰੇ ਖੜ੍ਹੀ ਕਣਕ ਢੇਹ ਢੇਰੀ ਹੋ ਗਈ.,.. ਪਿਛਲੇ ਦੋ ਦਿਨਾਂ ਤੋਂ ਬੇਮੌਸਮੀ ਬਰਸਾਤ ਤੇ ਗੜੇਮਾਰੀ ਨੇ ਗੁਰਦਾਸਪੁਰ ਦੇ ਪਿੰਡ ਗੁਨੋਪੁਰ ਵਿੱਚ ਕਿਸਾਨਾ ਦੀ ਕਈ ਏਕੜ ਦਾ ਭਾਰੀ ਨੁਕਸਾਨ ਕੀਤਾ ਹੈ ਜਿਸ ਕਰਕੇ ਕਿਸਾਨ ਭਾਰੀ ਚਿੰਤਾ ਵਿਚ ਦਿਖਾਈ ਦੇ ਰਹੇ ਹਨ ਕਿਸਾਨਾਂ ਨੇ ਦੱਸਿਆ ਕਿ ਇਸ ਹਲਕੇ ਅੰਦਰ ਹੋ ਰਹੀ ਬਾਰਸ਼ ਨੇ ਹਜਾਰਾਂ ਏਕੜ ਫਸਲ ਖਰਾਬ ਕੀਤੀ ਹੈ ਕਿਸਾਨਾਂ ਨੇ ਦੱਸਿਆ ਕਿ ਅਜੇ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਦੋ ਦਿਨ ਹੋਰ ਬਾਰਿਸ਼ ਰਹੇਗੀ ਜਿਸ ਕਰਕੇ ਕਿਸਾਨਾਂ ਨੂੰ ਚਿੰਤਾ ਹੈ ਕਿ ਉਹਨਾਂ ਦਾ ਹੋਰ ਨੁਕਸਾਨ ਹੋ ਸਕਦਾ ਹੈ ਕਿਸਾਨਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਜਲਦ ਗਰਦਾਵਰੀਆ ਕਰਵਾਕੇ ਬਣਦਾ ਮੁਆਵਜਾ ਕਿਸਾਨਾਂ ਨੂੰ ਦਿੱਤਾ ਜਾਵੇ।
ਸੋ ਸਰਕਾਰ ਨੂੰ ਚਾਹੀਦਾ ਕਿ ਜੇਕਰ ਕਿਸਾਨਾਂ ਤੇ ਕੋਈ ਕੁਦਰਤ ਆਫ਼ਤ ਆਉਂਦੀ ਐ ਤਾਂ ਉਹ ਬਣਦਾ ਮੁਆਵਜ਼ਾ ਜਰੂਰ ਦੇਣ, ਕਿ੍ਉਂਕਿ ਇਕ ਕਿਸਾਨ ਹੀ ਹੈ ਜਿਸ ਕਾਰਨ ਲੋਕ ਪੇਟ ਭਰ ਕੇ ਰੋਟੀ ਖਾ ਸਕਦੇ ਨੇ, ਜੇਕਰ ਕਿਸਾਨ ਫ਼ਸਲ ਨਹੀਂ ਉਗਾਏਗਾ ਤਾਂ ਸਾਰੇ ਭੁੱਖੇ ਰਹਿਣਗੇ,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ….