ਅੱਖਾਂ ਤੇ ਨਿਗਾਂ ਦੀ ਐਨਕ ਲੱਗੀ ਐ, ਤੇ ਹੱਥ ਚ ਰੰਗ ਵਾਲਾ ਬੁਰਛ, ਤੇ ਕਲਾ ਤਾਂ ਰੱਬ ਨੇ ਕੁੱਟ ਕੁੱਟ ਭਰ ਦਿੱਤੀ ਇਹ ਕਮਾਲ ਦੇ ਬੰਦੇ ਚ… ਅਸੀਂ ਖ਼ਬਰ ਦੀ ਪਹਿਲੀ ਲਾਈਨ ਤੋਂ ਹੀ ਤਾਰੀਫਾਂ ਦੇ ਪੁਲ ਬੰਨਣੇ ਸ਼ੁਰੂ ਕਰ ਦਿੱਤੇ ਪਰ ਇਹ ਸਭ ਸੁਣ ਕੇ ਤੁਹਾਨੂੰ ਵੀ ਪੂਰਾ ਸਵਾਦ ਆਵੇਗਾ, ਕਿਉਂਕਿ ਅੱਜ ਅਸੀਂ ਕੋਈ ਖ਼ਬਰ ਨਹੀਂ ਬਲਕਿ ਹੁੰਨਰ ਨਾਲ ਭਰੇ ਵਿਅਕਤੀ ਨੂੰ ਤੁਹਾਡੇ ਰੂਬਰੂ ਕਰਾਉਣ ਜਾ ਰਹੇ ਆਂ… ਸਭ ਤੋਂ ਪਹਿਲਾ ਦੱਸਦੇ ਹਾਂ ਕਿ ਇਹ ਵਿਅਕਤੀ ਜਿਸ ਦਾ ਨਾਮ ਜਸਵੀਰ ਸਿੰਘ ਏ ਜੋ ਸੰਗਰੂਰ ਦੇ ਪੇਦਨੀ ਕਲਾਂ ਦਾ ਰਹਿਣ ਵਾਲਾ।… ਸਾਡਾ ਵੀਡੀਓ ਦਿਖਾਉਣ ਦਾ ਮੁਖ ਮਕਸਦ ਇਹ ਐ ਕਿ ਅੱਜ ਕੱਲ ਮਸ਼ੀਨੀ ਯੁਗ ਹੋਣ ਕਾਰਨ ਜੋ ਕਲਾ ਨੇ ਭਰਭੂਰ ਲੋਕ ਨੇ ਉਹ ਅਲੋਪ ਹੋ ਰਹੇ ਨੇ ਪਰ ਜਸਵੀਰ ਉਨਾਂ ਵਿਅਕਤੀਆ ਲਈ ਮਿਸਾਲ ਬਣ ਕੇ ਸਾਹਮਣੇ ਆਇਆ… ਜਸਵੀਰ ਨੇ ਆਪਣੇ ਹੱਥੀਆਂ ਅਜਿਹੀਆਂ ਪੇਟਿੰਗ ਬਣਾਈਆਂ ਜਿਸ ਦੀ ਬੱਲੇ ਬੱਲੇ ਪੰਜਾਬ ਹੀ ਨਹੀਂ ਬਲਕਿ ਅਮਰੀਕਾ ਤੇ ਯੂਰਪ ਤੱਕ ਹੋ ਰਹੀ ਐ.. ਹੱਦ ਤਾਂ ਉਦੋਂ ਹੋਈ ਜਦੋਂ ਇਕ ਤਸਵੀਰ ਜੋ ਏਨੀ ਜਿਆਦਾ ਵਾਇਰਲ ਹੋ ਗਈ ਜਿਸ ਨੂੰ ਲੈਣ ਲਈ ਕੁਝ ਲੋਕ ਯੂਰਪ ਤੋਂ ਜਸਵੀਰ ਓਨਾਂ ਦੇ ਪਿੰਡ ਪੇਦਨੀ ਪਹੁੰਚੇ।.. ਤੇ ਸ਼ਾਬਾਸ਼ੀ ਦੀ ਕਿੱਸੇ ਸਾਰੇ ਮੁਲਕ ਚ ਗਾਉਣ ਲੱਗੇ।.. ਇਕ ਹੋਰ ਕਿਸੇ ਤੋਂ ਤੁਹਾਨੂੰ ਜਾਣੂ ਕਕਰਾਉਣਦੇ ਹਾਂ ਜੋ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਰਹਿ ਚੁੱਕੇ ਇਮਰਾਨ ਖਾਨ ਨਾਲ ਜੁੜਿਆ ਹੋਇਆ।.. ਬੇਸ਼ਕ ਦੁਨੀਆਂ ਤੋਂ ਰੁਖ਼ਸਤ ਹੋ ਚੁੱਕੇ ਨੇ ਮਇਮਰਾਨ ਖਾਨ ਪਰ ਜਸਵੀਰ ਦੀ ਕਲਾਂ ਤੋਂ ਏਨੇ ਪ੍ਰਭਾਵਿਤ ਸਨ ਕਿ ਉਨਾਂ ਸਪੈਸ਼ਲ ਫੋਨ ਕਰਕੇ ਜਸਵੀਰ ਨੂੰ ਵਧਾਈ ਦਿੱਤੀ ਤੇ ਪੰਜਾਬ ਆ ਕੇ ਮਿਲਣ ਦਾ ਵੀ ਭਰੋਸ਼ਾ ਦਿੱਤਾ ਸੀ,,,
ਸਾਡੀ ਆਮ ਲੋਕਾਂ ਨੂੰ ਇਹ ਅਪੀਲ ਐ ਕਿ ਜੋ ਲੋਕ ਆਪਣੇ ਹੱਥੀਂ ਕੀਰਤ ਕਰਦੇ ਨੇ ਉਨਾਂ ਨੂੰ ਵੱਧ ਤੋਂ ਵੱਧ ਮੌਕੇ ਦੇਣੇ ਚਾਹੀਦੇ ਨੇ ਤਾਂ ਜੋ ਉਨਾਂ ਦਾ ਮਨੋਬਲ ਕਦੇ ਵੀ ਡਾਊਨ ਨਾ ਹੋਵੇ,, ਸਗੋਂ ਜਦੋਂ ਸਾਰੇ ਲੋਕ ਉਨਾਂ ਦਾ ਮਾਨ ਤਾਨ ਕਰਨਗੇ ਤਾਂ ਕਲਾਕਾਰ ਬੰਦਾ ਹਮੇਸ਼ਾ ਹੋਰ ਚੰਗਾ ਕੰਮ ਕਰਨ ਚ ਕਾਬਿਲ ਹੁੰਦਾ ਐ। ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ….
