Htv Punjabi
Punjab Video

ਅੰਮ੍ਰਿਤਪਾਲ ਨੂੰ ਲੱਗਿਆ ਹਾਈਕੋਰਟ ਤੋ ਝਟਕਾ, ਚਲਦੀ ਕੋਰਟ ਚ ਕਰਤੀ ਵਕੀਲ ਦੀ ਲਾਅ-ਪਾਅ

ਵੱਡੀ ਖ਼ਬਰ ਅੰਮ੍ਰਿਤਪਾਲ ਦੇ ਨਾਲ ਜੁੜੀ ਸਾਹਮਣੇ ਆਹ ਰਹੀ ਐ। ਹਾਈਕੋਰਟ ਨੇ ਅੰਮ੍ਰਿਤਪਾਲ ਸਿੰਘ ਦੇ ਸਾਥੀ ਭਗਵੰਤ ਸਿੰਘ ਉਰਫ ਪ੍ਰਧਾਨਮੰਤਰੀ ਬਾਜੇਕੇ ਸਮੇਤ 5 ਦੀਆਂ ਪਟੀਸ਼ਨਾਂ ‘ਤੇ ਸਵਾਲ ਖੜ੍ਹੇ ਕੀਤੇ ਹਨ। ਇਸ ਦੌਰਾਨ ਵਕੀਲ ਨੂੰ ਕਿਹਾ ਕਿ ਉਹ ਪਹਿਲਾਂ ਇਹ ਸਾਬਤ ਕਰਨ ਕਿ ਇਨ੍ਹਾਂ ਸਾਰੇ ਕੈਦੀਆਂ ਜਿਨ੍ਹਾਂ ‘ਤੇ ਐੱਨਐੱਸਏ ਲਗਾਇਆ ਗਿਆ ਹੈ, ਉਨਾਂ ਲਈ ਹੈਬੀਅਸ ਕਾਰਪਸ ਪਾਰਟੀਸ਼ਨ ਕਿਵੇਂ ਦਾਇਰ ਕੀਤੀ ਜਾ ਸਕਦੀ ਹੈ। ਹੁਣ 11 ਅਪ੍ਰੈਲ ਨੂੰ ਇਸ ਮਾਮਲੇ ਦੀ ਅਗਲੀ ਸੁਣਵਾਈ ‘ਤੇ ਵਕੀਲ ਨੂੰ ਜਵਾਬ ਦੇਣਾ ਹੋਵੇਗਾ।

ਹਾਈਕੋਰਟ ਵਲੋਂ ਵਕੀਲ ਨੂੰ ਝਾੜ ਪਾਉਂਦਿਆਂ ਕਿਹਾ ਕਿ ਤੁਸੀਂ 10 ਪਟੀਸ਼ਨਾਂ ਦਾਇਰ ਕਰ ਚੁੱਕੇ ਹੋ ਪਰ ਅਜੇ ਤੱਕ ਇਹ ਨਹੀਂ ਦੱਸ ਸਕੇ ਕਿ ਹੈਬੀਅਸ ਕਾਰਪਸ ਕਿਵੇਂ ਬਰਕਰਾਰ ਹੈ। ਹਾਈਕੋਰਟ ਨੇ ਜੇਲ੍ਹ ਦੇ ਸੁਪਰਡੈਂਟ ਨੂੰ ਉਸ ਦੇ ਨਾਂਅ ‘ਤੇ ਪਾਈ ਪਟੀਸ਼ਨ ‘ਚ ਧਿਰ ਬਣਾਏ ਜਾਣ ‘ਤੇ ਵੀ ਸਵਾਲ ਖੜ੍ਹੇ ਕੀਤੇ ਹਨ। ਉਹਨਾਂ ਨੇ ਕਿਹਾ, ਜੇਕਰ ਕੈਦੀ ਅਸਾਮ ਜੇਲ੍ਹ ‘ਚ ਹਨ ਤਾਂ ਇੱਥੇ ਪਟੀਸ਼ਨ ਕਿਵੇਂ ਪਾਈ ਜਾ ਸਕਦੀ ਹੈ, ਤੁਸੀਂ ਅਸਮ ਜਾਂ ਸੁਪਰੀਮ ਕੋਰਟ ਜਾਓ। ਹੈਬੀਅਸ ਕਾਰਪਸ ਦੀ ਸੁਣਵਾਈ ਦੌਰਾਨ ਪੰਜਾਬ ਹਰਿਆਣਾ ਹਾਈਕੋਰਟ ਵੱਲੋਂ ਅੰਮ੍ਰਿਤਪਾਲ ਦੇ ਵਕੀਲ ਨੂੰ ਫਟਕਾਰ ਲਾਉਂਦਿਆ ਕਿਹਾ ਕਿ ਪਹਿਲਾ ਮੁੱਢਲੇ ਕਾਨੂੰਨ ਬਾਰੇ ਜਾਣਕਾਰੀ ਲਓ। ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ….

Related posts

ਸਿਮਰਨਜੀਤ ਸਿੰਘ ਮਾਨ ਦੇ ਹੱਕ ‘ਚ ਨਿੱਤਰੇ ਦੀਪ ਸਿੱਧੂ; ਦੀਪ ਸਿੱਧੂ ਨੇ ਬੀਜੇਪੀ ਬਾਰੇ ਦੱਸੀ ਹੈਰਾਨ ਕਰਨ ਵਾਲੀ ਗੱਲ

htvteam

ਵਿਚੋਲੇ ਦੇ ਨਿੱਕੇ ਜਿਹੇ ਝੂਠ ਨੇ ਮੁੰਡੇ ਦਾ ਕਰਵਾ’ਤਾ ਵੱਡਾ ਕਾਂਡ

htvteam

ਦਫ਼ਤਰ ਮੂਹਰੇ ਗੱਲਾਂ ਮਾਰਨਾ ਆੜ੍ਹਤੀਏ ਨੂੰ ਪਿਆ ਮਹਿੰਗਾ; ਚੋਰੀ ਦੀ ਹਰਕਤ ਸੀਸੀਟੀਵੀ ਕੈਮਰੇ ‘ਚ ਕੈਦ

htvteam

Leave a Comment