Htv Punjabi
Punjab Video

ਲਾਰੇਂਸ ਦੀ ਇੰਟਰਵੀਊ ਤੋਂ ਬਾਅਦ ਹੁਣ ਜੇਲ੍ਹ ਚ ਹੋਇਆ ਵੱਡਾ ਕਾਂਡ

ਸਰਕਾਰਾਂ ਦਾ ਇਹ ਕਹਿੰਦੇ ਦਾ ਹਲਕ ਨੀਂ ਸੁੱਕਦਾ ਕਿ ਸਾਡੇ ਪੰਜਾਬ ਦੀਆਂ ਜੇਲ੍ਹਾਂ ਏਨੀਆਂ ਹਾਈਟੈਕ ਹੋ ਚੁੱਕੀਆਂ ਨੇ ਜਿਸ ਚ ਕੈਦੀ ਤਾਂ ਦੂਰ ਦੀ ਗੱਲ ਏ ਕੋਈ ਪਰਿੰਦਾ ਵੀ ਪਰ ਨੀਂ ਮਾਰ ਸਕਦਾ। ਤਰੀਫਾ ਦੇ ਪੁਲ ਬੰਨਦੇ ਸਰਕਾਰ ਦੇ ਲੀਡਰ ਨੀਂ ਥੱਕਦੇ,,, ਪਰ ਇਨਾਂ ਦੇ ਝੂਠੇ ਦਾਅਵਿਆਂ ਦੀ ਪੋਲ੍ਹ ਥੋੜੇ ਦਿਨ ਬਾਅਦ ਹੀ ਖੁੱਲ੍ਹ ਜਾਂਦੀ ਐ ਹੁਣ ਖਬਰ ਏ ਫਰੀਦਕੋਟ ਦੀ ਮਾਡਰਨ ਜੇਲ੍ਹ ਦੀ… ਜਿਥੇ ਜੇਲ੍ਹ ਅੰਦਰੋਂ 15 ਮੋਬਾਈਲ ਫੋਨ ਤੇ 9 ਸਿਮ ਬਰਾਮਦ ਕੀਤੇ ਨੇ। ਜਾਣਕਾਰੀ ਮੁਤਾਬਿਕ ਵੱਖ ਵੱਖ ਬੈਰਕਾਂ ਚ ਬੰਦ ਚਾਰ ਹਵਾਲਾਤੀਆਂ ਤੋਂ ਚਾਰ ਟੱਚ ਸਕਰੀਨ ਮੋਬਾਇਲ ਫੋਨ ਬ੍ਰਾਮਦ ਕੀਤੇ ਗਏ ਜਦਕਿ 3 ਟੱਚ ਸਕਰੀਨ ਅਤੇ 8 ਕੀ ਪੇਡ ਫੋਨ ਲਾਵਾਰਿਸ ਹਾਲਤ ਵਿੱਚ ਪਾਏ ਗਏ ਜਿਸ ਤੋਂ ਬਾਅਦ ਜੇਲ੍ਹ ਪ੍ਰਸ਼ਾਸ਼ਨ ਦੀ ਸ਼ਿਕਾਇਤ ਤੇ ਦੋ ਵੱਖ ਵੱਖ ਮਾਮਲੇ ਦਰਜ਼ ਕੀਤੇ ਗਏ ਜਿਸ ਚ ਚਾਰ ਹਵਾਲਾਤੀਆਂ ਤੇ ਮਾਮਲਾ ਦਰਜ ਕਰ ਲਿਆ।

ਬੇਸ਼ੱਕ ਪੁਲਿਸ ਲੱਖ ਦਾਅਵੇ ਕਰਦੀ ਐ ਪਰ ਹਰ ਵਾਰ ਫੇਲ ਹੁੰਦੀ ਨਜ਼ਰ ਆਉਂਦੀ ਐ,,, ਕਦੇ ਜੇਲ੍ਹਾਂ ਚ ਲੜਾਈ ਝਗੜੇ ਹੁੰਦੇ ਨੇ ਤੇ ਕਦੇ ਕੋਈ ਗੈਂਗਸਟਰ ਇੰਟਰਵੀਊ ਦੇ ਦਿੰਦਾ।, ਪਰ ਪੁਲਿਸ ਦੇਖਦੀ ਦੀ ਦੇਖਦੀ ਰਹਿ ਜਾਂਦੀ ਐ ਪਰ ਉਸਨੂੰ ਰੋਕਣ ਚ ਅਸਫ਼ਲ ਸਾਬਤ ਹੁੰਦੀ ਐ।…..ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……

Related posts

ਬੌਕਸਿੰਗ ਦੀ ਖਿਡਾਰਣ ਨਾਲ ਮੁਲਾਜ਼ਮ ਨੇ ਦੇਖੋ ਕੀ ਕੀਤਾ

htvteam

ਅੱਧੀ ਰਾਤ ਜ਼ਬਰਦਸਤ ਟੱਕਰ ਦੀ ਅਵਾਜ਼ ਨਾਲ ਹਿੱਲਿਆ ਸਾਰਾ ਘਰ; ਖ਼ੌਫ਼ਨਾਕ ਮੰਜ਼ਰ ਦੇਖ ਉਡਦੇ ਸਭ ਦੇ ਹੋਸ਼

htvteam

ਕੈਪਟਨ ਦੇ ਕਰੀਬੀ ਦੀਆਂ ਵਧੀਆਂ ਮੁਸ਼ਕਿਲਾਂ

htvteam

Leave a Comment