ਨਾਭਾ ਦੀ ਕੇਂਦਰੀ ਜੇਲ ਜੋ ਕਿ ਸੁਰੱਖਿਆ ਦੇ ਵਿੱਚ ਰਹਿੰਦੀ ਹੈ,, ਨਸ਼ੀਲੇ ਪਦਾਰਥ, ਮੋਬਾਇਲ ਫੋਨ ਮਿਲਣਾ ਇਨ੍ਹਾਂ ਗੱਲਾਂ ਕਰਕੇ ਪਰ ਹੁਣ ਇੱਕ ਵਾਰ ਫਿਰ ਨਾਭਾ ਜੇਲ੍ਹ ਸੁਰਖ਼ੀਆਂ ਚ ਇਸ ਵਾਰ ਕੋਈ ਤਲਾਸ਼ੀ ਦੌਰਾਨ ਸਮਾਨ ਬਰਾਮਦ ਨਹੀਂ ਹੋਇਆ ਸੰਗੋ, ਬੰਦੀ ਭਰਾਵਾਂ ਨੂੰ ਭੈਣਾਂ ਨੇ ਰੱਖੜੀ ਬੰਨ੍ਹਕੇ ਤਿਉਹਾਰ ਮਨਾਇਆ,,,
ਜਿੱਥੇ ਪੂਰੇ ਦੇਸ਼ ਭਰ ਵਿੱਚ ਭੈਣ ਭਰਾ ਦਾ ਪਵਿੱਤਰ ਰੱਖੜੀ ਦਾ ਤਿਉਹਾਰ ਬੜੀ ਹੀ ਧੂਮ-ਧਾਮ ਮਨਾਇਆ ਜਾ ਰਿਹਾ ਹੈ। ਉੱਥੇ ਹੀ ਜੇਲਾਂ ਵਿਚ ਬੰਦ ਬੰਦੀ ਭਰਾਵਾ ਦੇ ਲਈ ਪੰਜਾਬ ਸਰਕਾਰ ਵੱਲੋ ਵਿਸੇਸ ਛੂਟ ਦੇ ਕੇ ਇਸ ਤਿਊਹਾਰ ਨੂੰ ਮਨਾਉਣ ਲਈ ਵਿਸੇਸ ਉਪਰਾਲਾ ਕੀਤਾ ਗਿਆ ਹੈ। ਜਿਸ ਤਹਿਤ ਨਾਭਾ ਦੀ ਨਵੀ ਜਿਲਾ ਜ਼ੇਲ ਵਿੱਚ ਬੰਦੀ ਭਰਾਵਾ ਦੀਆਂ ਭੈਣਾਂ ਵੱਲੋਂ ਰੱਖੜੀ ਬੰਨਕੇ ਖੁਸ਼ੀ ਜਾਹਿਰ ਕੀਤੀ ਉਥੇ ਹੀ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ। ਇਸ ਮੋਕੇ ਤੇ ਜੇਲ੍ਹ ਵਿੱਚ ਨਜ਼ਰਬੰਦ ਬੰਦੀ ਭਰਾਵਾ ਨੇ ਕਿਹਾ ਮੈਂ ਜ਼ੇਲ ਪ੍ਰਸਾਸ਼ਨ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਮੇਰੀ ਭੈਣ ਨੂੰ ਰੱਖੜੀ ਬੰਨਣ ਦਾ ਮੋਕਾ ਦਿੱਤਾ।
ਇਸ ਮੋਕੇ ਨਵੀਂ ਜ਼ਿਲ੍ਹਾ ਜੇਲ੍ਹ ਦੇ ਸੁਪਰਡੈਂਟ ਰਮਨਦੀਪ ਸਿੰਘ ਭੰਗੂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜ਼ੇਲਾਂ ਵਿੱਚ ਬੰਦ ਕੈਦੀਆਂ ਨੂੰ ਅੱਜ ਸਾਰੇ ਦਿਨ ਦੀ ਵਿਸ਼ੇਸ਼ ਛੂਟ ਦਿੱਤੀ ਹੈ ਤਾਂ ਜੋ ਭੈਣਾਂ ਆਪਣੇ ਭਰਾਵਾਂ ਦੇ ਰੱਖੜੀ ਬੰਨਕੇ ਰੱਖੜੀ ਦੇ ਇਸ ਪਵਿੱਤਰ ਤਿਉਹਾਰ ਨੂੰ ਮਨਾ ਸਕਣ।
ਰੱਖੜੀ ਦਾ ਦਿਨ ਭੈਣਾਂ-ਭਰਾਵਾਂ ਦੇ ਰਿਸ਼ਤੇ ਨੂੰ ਮਨਾਉਣ ਵਾਲਾ ਤਿਉਹਾਰ, ਰਵਾਇਤੀ ਤੌਰ ‘ਤੇ ਸਾਵਣ ਮਹੀਨੇ ਦੀ ਪੂਰਨਮਾਸ਼ੀ ਨੂੰ ਮਨਾਇਆ ਜਾਂਦਾ ਹੈ। ਇਹ ਇੱਕ ਖਾਸ ਮੌਕਾ ਹੈ ਜਿੱਥੇ ਭੈਣਾਂ ਆਪਣੇ ਭਰਾਵਾਂ ਦੇ ਗੁੱਟ ਉੱਤੇ ਰੱਖੜੀ ਦਾ ਪਵਿੱਤਰ ਧਾਗਾ ਬੰਨ੍ਹਦੀਆਂ ਹਨ, ਜੋ ਉਹਨਾਂ ਦੇ ਪਿਆਰ ਅਤੇ ਰੱਖਿਆ ਦਾ ਪ੍ਰਤੀਕ ਹੈ,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……….
