Htv Punjabi
Punjab Video

ਆਹ ਦੇਖੋ ਕਿਰਾਏ ਦੇ ਘਰ ‘ਚ ਰਹਿੰਦੀਆਂ ਕੁੜੀਆਂ ਨਾਲ ਕੀ ਹੋਇਆ

ਇਨਸਾਨੀਅਤ ਨੂੰ ਸ਼ਰਮਸਾਰ ਕਰਦੀ ਇਕ ਘਟਨਾ ਥਾਣਾ ਧਾਰੀਵਾਲ ਦੇ ਪਿੰਡ ਜਾਪੂਵਾਲ ਵਿੱਚ ਸਾਹਮਣੇ ਆਈ ਹੈ ਜਿੱਥੇ ਦੋ ਬੇਸਹਾਰਾ ਭੈਣਾਂ ਨੂੰ ਉਨਾਂ ਦੇ ਮਾਲਕ ਮਕਾਨ ਵੱਲੋਂ ਘਰੋਂ ਕੱਢ ਦਿੱਤਾ ਗਿਆ ਅਤੇ ਦੋਹਾਂ ਬੱਚੀਆਂ ਨੂੰ ਰਾਤ ਸੜਕ ਤੇ ਕੱਟਣੀ ਪਈ।

ਜਾਣਕਾਰੀ ਅਨੁਸਾਰ ਧਾਰੀਵਾਲ ਜਾਪੂਵਾਲ ਵਿਖੇ ਇਕ ਮਕਾਨ ਜਿਸ ਦਾ ਮਾਲਕ ਭਾਗ ਸਿੰਘ ਹੈ ਉਸ ਉਪਰ ਲੜਕੀਆ ਨੇ ਦੋਸ਼ ਲਗਾਏ ਕਿ ਸਾਨੂੰ ਮਕਾਨ ਮਾਲਕ ਨੇ ਕਰਾਇਆ ਨਾ ਦੇਣ ਦੀ ਸੂਰਤ ਵਿੱਚ ਸਾਡੀ ਮਾਰਕੁਟਾਈ ਕਰਕੇ ਘਰੋ ਕੱਢ ਦਿੱਤਾ ਗਿਆ ਹੈ ਅਤੇ ਸਾਡਾ ਸਮਾਨ ਸੜਕ ਤੇ ਰੱਖ ਦਿੱਤਾ ਗਿਆ ਹੈ।ਸਾਡੇ ਮਾਤਾ ਪਿਤਾ ਅਤੇ ਭਰਾ ਦੀ ਮੌਤ ਹੋ ਚੁੱਕੀ ਹੈ,,,,,,

ਦੂਸਰੇ ਪਾਸੇ ਜਦੋ ਭਾਗ ਸਿੰਘ ਨਾਲ ਸਪੰਰਕ ਕੀਤਾ ਗਿਆ ਤਾ ਉਸਨੇ ਅਪਣੇ ਤੇ ਲੱਗੇ ਦੋਸ਼ਾ ਨੂੰ ਨਕਾਰਿਆ ਅਤੇ ਕਿਹਾ ਕਿ ਇਹਨਾ ਲੜਕੀਆ ਦੇ ਮਾਤਾ ਪਿਤਾ ਦੀ ਮੌਤ ਹੋ ਚੁੱਕੀ ਹੈ ਅਤੇ ਭਰਾ ਦੀ ਵੀ ਕੁਝ ਮਹੀਨੇ ਪਹਿਲਾਂ ਜਨਵਰੀ ਵਿੱਚ ਮੋਤ ਹੋ ਚੁੱਕੀ ਹੈ ਅਤੇ ਅਸੀ ਉਹਨਾ ਕੋਲੋ ਤਕਰੀਬਨ 8 ਮਹੀਨੇ ਦਾ ਕਰਾਇਆ ਵੀ ਲੈਣਾ ਹੈ ਅਤੇ ਅਸੀ ਮਕਾਨ ਦੀ ਰਿਪੇਅਰ ਕਰਾਉਣੀ ਹੈ ਅਤੇ ਇਹਨਾ ਦੀ ਸਹਿਮਤੀ ਨਾਲ ਪਿੰਡ ਦੇ ਲੋਕਾਂ ਦੇ ਸਾਹਮਣੇ ਮਕਾਨ ਖਾਲੀ ਕੀਤਾ ਹੈ ਕਿਸੇ ਨਾਲ ਕੋਈ ਧੱਕਾ ਨਹੀ ਕੀਤਾ ਗਿਆ,,,,,,,,

ਦੂਜੇ ਪਾਸੇ ਮਾਮਲਾ ਕ੍ਰਿਸ਼ਚੀਅਨ ਯੁਵਾ ਮੋਰਚਾ ਦੇ ਪੰਜਾਬ ਪ੍ਰਧਾਨ ਲੱਬਾ ਮਸੀਹ ਦੇ ਧਿਆਨ ਵਿੱਚ ਆਇਆ ਤਾਂ ਉਨਾਂ ਇੱਕ ਪੋਸਟ ਫੇਸਬੁੱਕ ਤੇ ਪਾਈ ਜਿਸ ਤੇ ਪ੍ਰਸ਼ਾਸਨ ਦੀ ਹਰਕਤ ਵਿਚ ਆ ਗਿਆ‌ ਅਤੇ ਦੇਰ ਰਾਤ ਧਾਰੀਵਾਲ ਥਾਣੇ ਦੀ ਐਸਐਚਓ ਰਜਿੰਦਰ ਕੌਰ ਵੱਲੋਂ ਮਾਲਕ ਮਕਾਨ ਨਾਲ ਗੱਲ ਕਰਕੇ ਲੜਕੀਆਂ ਨੂੰ ਮੁੜ ਤੋਂ ਘਰ ਦੇ ਅੰਦਰ ਦਾਖਲ ਕਰਵਾ ਦਿੱਤਾ ਗਿਆ ਹੈ। ਬੱਬਾ ਮਸੀਹ ਨੇ ਦੱਸਿਆ ਕਿ ਕੱਲ ਰਾਤ ਦੋਹਾ ਬੱਚਿਆਂ ਨੂੰ ਸੜਕ ਤੇ ਕੱਟਣੀ ਪਈ ਸੀ। ਮਾਮਲਾ ਸਵੇਰੇ ਉਹਨਾਂ ਦੇ ਧਿਆਨ ਵਿੱਚ ਆਇਆ ਤਾਂ ਉਨ੍ਹਾਂ ਨੇ ‌ ਦੁਪਹਿਰ ਬਾਅਦ ਲੜਕਿਆਂ ਨਾਲ ਰਾਬਤਾ ਕਾਇਮ ਕੀਤਾ।ਲੜਕਿਆਂ ਦੀ ਹਾਲਤ ਬਹੁਤ ਮਾੜੀ ਹੈ‌ ਅਤੇ ਉਨ੍ਹਾਂ ਦਾ ਸਹਾਰਾ ਕੋਈ ਨਹੀਂ ਹੈ ਅਜਿਹੀ ਹਾਲਤ ਵਿੱਚ ਕੋਈ ਧੱਕਾ ਨਹੀਂ ਹੋਣਾ ਚਾਹੀਦਾ,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਪਹਾੜ੍ਹੀ ਵੈਦ ਨੇ ਚਾਹ ਦਾ ਲੱਭਿਆ ਤੋੜ, ਸਰੀਰ ਦਾ ਬਣਾ ਦਿੰਦੈ ਫੌਲਾਦ; ਦੇਖੋ ਵੀਡੀਓ

htvteam

ਏਸ ਪਿੰਡ ‘ਚ ਇਕ ‘ਤੋਂ ਬਾਅਦ ਇਕ ਨੌਜਵਾਨ ਛੱਡ ਰਿਹੈ ਸੰਸਾਰ, ਆਪਣੇ ਪਿੰਡਾਂ ਨੂੰ ਬਚਾ ਲਓ

htvteam

ਰਾਤ ਵੇਲੇ ਘਰੋਂ ਬਾਹਰ ਜਾਣ ਵਾਲੇ ਹੋਜੋ ਸਾਵਧਾਨ, ਤੁਹਾਡੇ ਨਾਲ ਅਜਿਹਾ ਵੀ ਹੋ ਸਕਦਾ

htvteam

Leave a Comment