Htv Punjabi
Punjab Video

ਆਹ ਦੇਖੋ ਸ਼ਹਿਰ ‘ਚ ਕੀ ਹੋਇਆ

ਅੰਮ੍ਰਿਤਸਰ ਹਾਈਵੇ ਤੇ ਧਾਰੀਵਾਲ ਨੇੜੇ ਚੌਧਰਪੁਰਾ ਬਾਈਪਾਸ ਤੇ ਇੱਕ ਜਬਰਦਸਤ ਸੜਕ ਦੁਰਘਟਨਾ ਵਿੱਚ ਭਾਰਤੀ ਸੈਨਾ ਦੀ ਇੱਕ ਮਹਿਲਾ ਅਧਿਕਾਰੀ ਦੀ ਮੌਤ ਹੋ ਗਈ ਜਦਕਿ ਉਸਦਾ ਸੱਤ ਸਾਲਾਂ ਪੁੱਤਰ ਅਤੇ ਗੱਡੀ ਦਾ ਡ੍ਰਾਈਵਰ ਵੀ ਜ਼ਖਮੀ ਹੋਏ ਹਨ। ਜਾਣਕਾਰੀ ਅਨੁਸਾਰ ਆਰਮੀ ਦੀ ਏ ਐਸ ਸੀ ਵਿਭਾਗ ਵਿੱਚ ਮੇਜਰ ਦੇ ਅਹੁਦੇ ਤੇ ਪਠਾਨਕੋਟ ਵਿਖੇ ਤੈਨਾਤ ਮਹਿਲਾ ਅਧਿਕਾਰੀ੍ ਚਿਤਰਾ ਪਾੰਡੇ ਉਮਰ 33 ਸਾਲ ਪਤਨੀ ਆਦਰਸ਼ ਪਾਂਡੇ ਜੋ ਲਖਨਊ ਦੀ ਰਹਿਣ ਵਾਲੀ ਸੀ ਆਪਣੇ ਬੇਟੇ ਨਾਲ ਇੱਕ ਪ੍ਰਾਈਵੇਟ ਗੱਡੀ ਕਿਰਾਏ ਤੇ ਲੈ ਕੇ ਪਠਾਨਕੋਟ ਤੋਂ ਅੰਮ੍ਰਿਤਸਰ ਏਅਰਪੋਰਟ ਵੱਲ ਨੂੰ ਜਾ ਰਹੇ ਸੀ। ਜਦੋਂ ਉਹ ਧਾਰੀਵਾਲ ਨੇਡ਼ੇ ਚੌਧਰਪੂਰਾ ਬਾਈਪਾਸ ਤੇ ਪਹੁੰਚੇ ਤਾਂ ਕਾਰ ਅਚਾਨਕ ਇਕ ਟੱਰਕ ਵਿੱਚ ਜਾ ਵੱਜੀ।

ਟੱਕਰ ਇੰਨੀ ਜਬਰਦਸਤ ਸੀ ਕਿ ਕਾਰ ਦੇ ਪਰਖੱਚੇ ਉੱਡ ਗਏ ਅਤੇ ਕਾਰ ਵਿੱਚ ਬੈਠੀ ਮੇਜਰ ਚਿਤਰਾ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਉਹਨਾਂ ਦਾ ਸੱਤ ਸਾਲਾਂ ਪੁੱਤਰ ਅਰਚਿਤ ਅਤੇ ਕਾਰ ਡਰਾਈਵਰ ਪੰਕਜ ਵਾਸੀ ਪਠਾਨਕੋਟ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਏ ਜਦਕਿ ਟਰੱਕ ਡਰਾਈਵਰ ਤੁਰੰਤ ਮੌਕੇ ਤੋਂ ਟਰੱਕ ਸਮੇਤ ਫਰਾਰ ਹੋਣ ਵਿੱਚ ਕਾਮਯਾਬ ਹੋ ਗਿਆ।

ਉੱਥੇ ਹੀ ਜਾਣਕਾਰੀ ਦਿੰਦਿਆਂ ਐਸ ਐਚ ਓ ਗੁਰਦੇਵ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲ਼ੀ ਕਿ ਸੈਨਾ ਦੀ ਇੱਕ ਮਹਿਲਾ ਅਧਿਕਾਰੀ ਦੀ ਗੱਡੀ ਦਾ ਐਕਸੀਡੈਂਟ ਹੋ ਗਿਆ ਹੈ। ਜਦੋਂ ਉਹ ਮੌਕੇ ਤੇ ਚੌਧਰਪੂਰਾ ਬਾਈਪਾਸ ਪਹੁੰਚੇ ਤਾਂ ਮਹਿਲਾ ਅਧਿਕਾਰੀ ਦੀ ਮੌਤ ਹੋ ਚੁੱਕੀ ਸੀ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਅਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ

ਖੈਰ ਪੁਲੀਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ,,, ਤੇ ਟਰੱਕ ਡ੍ਰਾਈਵਰ ਦੀ ਭਾਲ ਕੀਤੀ ਜਾ ਰਹੀ ਆ,,,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…….

Related posts

16 ਸਾਲ ਦੇ ਇਸ ਨਾਬਾਲਿਗ ਨੂੰ ਬੰਨਣਾ ਜ਼ਰੂਰੀ ਕਿਉਂਕਿ ਇਸ ਨੇ 5 ਲੋਕਾਂ ਨੂੰ ਕੱਟਿਆ

Htv Punjabi

ਦੇਖੋ ਕਿਸਦੀ ਦਹਿਸ਼ਤ ਕਾਰਨ ਰੀਟਰੀਟ ਸੇਰੇਮਨੀ ਤੋਂ ਭੱਜੇ ਲੋਕ

Htv Punjabi

ਨਕਲੀ ਕਾਗਜ਼ਾਤ ਤੇ ਕਰ ਰਹੀ ਸੀ ਨੌਕਰੀ ਕਾਂਗਰਸੀ ਨੇਤਾ ਦੀ ਧੀ

Htv Punjabi

Leave a Comment