Htv Punjabi
Punjab Video

ਸੁਖਪਾਲ ਖਹਿਰਾ ਵਿਦੇਸ਼ ਭੱਜਣ ਦੀ ਫਿਰਾਕ ਚ !

ਪੰਜਾਬ ਕਾਂਗਰਸ ਦੇ ਵਿਧਾਇਕ ਸੁਖਪਾਲ ਖਹਿਰਾ ਨੂੰ ਪੰਜਾਬ ਪੁਲਿਸ ਨੇ ਇੱਕ 8 ਸਾਲ ਪੁਰਾਣੇ ਮਾਮਲੇ ‘ਚ ਗ੍ਰਿਫ਼ਤਾਰ ਕਰ ਲਿਆ ਹੈ। ਇਹ ਮਾਮਲਾ ਡਰੱਗਜ਼ ਨਾਲ ਜੁੜਿਆ ਹੋਇਆ ਹੈ। ਇਹ ਮਾਮਲਾ ਸੁਖਪਾਲ ਸਿੰਘ ਖਹਿਰਾ ਖ਼ਿਲਾਫ਼ ਸਾਲ 2015 ਵਿੱਚ ਫਾਜ਼ਿਲਕਾ ਜ਼ਿਲ੍ਹੇ ਵਿੱਚ ਕੇਸ ਦਰਜ ਹੋਇਆ ਸੀ।,,,

ਦੱਸ ਦਈਏ ਕਿ ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਵਿਦੇਸ਼ ਜਾਣ ਦੀ ਤਿਆਰੀ ‘ਚ ਸੀ।ਉਹ ਵਿਦੇਸ਼ ਵਿੱਚ ਇਲਾਜ ਲਈ ਜਾਣ ਚਾਹੁੰਦਾ ਸੀ। ਇਸ ਲਈ ਉਨ੍ਹਾਂ ਨੇ ਕੋਰਟ ‘ਚ ਵਿਦੇਸ਼ ਜਾਣ ਦੀ ਅਰਜ਼ੀ ਲਾਈ ਸੀ। ਕੋਰਟ ਨੇ ਸੁਖਪਾਲ ਸਿੰਘ ਖਹਿਰਾ ਤੋਂ ਵਿਦੇਸ ‘ਚ ਇਲਾਜ ਲਈ ਡਾਕਟਰ ‘ਤੇ ਹਸਪਤਾਲ ਦਾ ਵੇਰਵਾ ਮੰਗਿਆ ਸੀ।

ਇਸ ਮਾਮਲੇ ‘ਚ 3 ਤਰੀਕਾਂ ਪੈਣ ਤੋਂ ਬਾਅਦ ਵੀ ਖਹਿਰਾ ਜਵਾਬ ਨੇ ਨਹੀਂ ਦਿੱਤਾ ਸੀ। ਕੋਰਟ ਨੇ ਖਹਿਰਾ ਨੂੰ ਨੋਟਿਸ ਜਾਰੀ ਕਰ ਪੇਸ਼ ਹੋਣ ਲਈ ਕਿਹਾ ਸੀ। ਖਹਿਰਾ ਨੂੰ ਪਹਿਲਾਂ ਇੱਕ ਪੇਸ਼ੀ ਤੋਂ ਛੋਟ ਮਿਲੀ ਸੀ। ਫਿਰ 20 ਤੇ 25 ਤਰੀਕ ਨੂੰ ਪੇਸ਼ ਨਹੀ ਹੋਏ । 25 ਨੂੰ ED ਵਾਲੇ ਮਾਮਲੇ ਚ ਵੀ ਚਾਰਜ਼ ਫਰੇਮ ਹੋਣੇ ਸੀ।
,,,
ਪੰਜਾਬ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਦਾ ਅੱਜ ਰਿਮਾਂਡ ਖ਼ਤਮ ਹੋਣ ਜਾ ਰਿਹਾ ਹੈ। 28 ਸਤੰਬਰ ਨੂੰ ਜਲਾਲਾਬਾਦ ਪੁਲਿਸ ਨੇ ਚੰਡੀਗੜ੍ਹ ਸਥਿਤ ਸੁਖਪਾਲ ਸਿੰਘ ਖਹਿਰਾ ਦੀ ਕੋਠੀ ਤੋਂ ਉਹਨਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਜਿਸ ਤੋਂ ਬਾਅਦ ਅਦਾਲਤ ਵਿੱਚ ਪੇਸ਼ ਕੀਤਾ ਗਿਆ ਤੇ ਕੋਰਟ ਨੇ ਪੁਲਿਸ ਨੂੰ ਖਹਿਰਾ ਦਾ 2 ਦਿਨਾਂ ਦਾ ਰਿਮਾਂਡ ਦਿੱਤਾ ਸੀ।ਅੱਜ ਜਲਾਲਾਬਾਦ ਪੁਲਿਸ ਮੁੜ ਅਦਾਲਤ ਵਿੱਚ ਖਹਿਰਾ ਨੂੰ ਪੇਸ਼ ਕਰੇਗੀ। ਅਤੇ ਹੋਰ ਰਿਮਾਂਡ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਹਲਾਂਕਿ ਦੇਖਿਆ ਜਾਵੇ ਤਾਂ ਪਿਛਲੀ ਵਾਰ ਪੁਲਿਸ ਨੇ ਸੁਖਪਾਲ ਖਹਿਰਾ ਦਾ 7 ਦਿਨਾਂ ਦਾ ਰਿਮਾਂਡ ਮੰਗਿਆ ਸੀ ਪਰ ਅਦਾਲਤ ਨੇ ਸਿਰਫ਼ 2 ਦਿਨਾਂ ਦਾ ਦਿੱਤਾ ਸੀ। ਹੁਣ ਉਮੀਦ ਲਗਾਈ ਜਾ ਰਹੀ ਹੈ ਕਿ ਅਦਾਤਲ ਸੁਖਪਾਲ ਖਹਿਰਾ ਨੂੰ ਰਿਮਾਂਡ ‘ਤੇ ਭੇਜਣ ਦੀ ਥਾਂ ਜੁਡੀਸ਼ੀਅਲ ਕਸਟਡੀ ਭੇਜ ਸਕਦੀ ਹੈ।

ਕਾਬਲੇਗੌਰ ਹੈ ਕਿ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਫਾਜ਼ਿਲਕਾ ਅਦਾਲਤ ਨੇ 2 ਦਿਨਾਂ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਹੈ। ਸੁਖਪਾਲ ਖਹਿਰਾ ਨੂੰ ਦੂਜੀ ਵਾਰ ਗ੍ਰਿਫਤਾਰ ਕੀਤਾ ਹੈ। ਇਸ ਤੋਂ ਪਹਿਲਾਂ ਖਹਿਰਾ ਨੂੰ 2021 ਵਿੱਚ ਫਾਜ਼ਿਲਕਾ ਦੇ ਡਰੱਗਜ਼ ਮਾਮਲੇ ਵਿੱਚ ਹੀ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਮਨੀ ਲਾਂਡਰਿੰਗ ਦੇ ਇਲਜ਼ਾਮਾਂ ਤਹਿਤ ਗ੍ਰਿਫਤਾਰ ਕੀਤਾ ਸੀ।,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………..

Related posts

ਆਹ ਡਾਕਟਰ ਸੂਰਜ ਤੇ ਚੰਦ ਦੀ ਰੌਸ਼ਨੀ ਨਾਲ ਬੰਦੇ ਕਰਦੈ ਸਹੀ

htvteam

ਘਰੇ ਅਦਰਕ-ਲਸਣ ਵਾਲੇ ਨੁਸਕੇ ਨਾਲ ਕਰੋ ਖੂਨ ਪਤਲੇ ਦਾ ਪੱਕਾ ਹੱਲ

htvteam

ਪਿੰਡ ਦੀ ਕੁੜੀ ਭਜਾਉਣ ‘ਚ ਦੋ ਨੌਜਵਾਨਾਂ ਨੇ ਕੀਤੀ ਸੀ ਮਦਦ, ਘਰਦਿਆਂ ਨੇ ਭੀੜ ਸਣੇ ਕੀਤਾ ਪਿੱਛਾ, ਤੇ ਕਰਤਾ ਵੱਡਾ ਕਾਂਡ

Htv Punjabi

Leave a Comment