ਬਠਿੰਡਾ : ਬਠਿੰਡਾ ਵਿੱਚ ਕੁੜੀ ਭਜਾਉਣ ਦੇ ਇਲਜ਼ਾਮ ਵਿੱਚ ਭੀੜ ਅਤੇ ਮਾਪਿਆਂ ਨੇ 2 ਨੌਜਵਾਨਾਂ ਦੀ ਰੱਜ ਕੇ ਕੁੱਟਮਾਰ ਕੀਤੀ।ਉਨ੍ਹਾਂ ਦੇ ਹੱਥ ਪੈਰ ਬੰਨ ਦਿੱਤੇ ਅਤੇ ਇੰਨਾ ਕੁੱਟਿਆ ਕਿ ਦੋਨੋਂ ਬੇਹੋਸ਼ ਹੋ ਗਏ।ਇਸ ਤੋਂ ਬਾਅਦ ਇਨ੍ਹਾਂ ਨੂੰ ਫੇਰ ਪਾਣੀ ਪਾ ਕੇ ਹੋਸ਼ ਵਿੱਚ ਲਿਆਂਦਾ ਗਿਆ।ਦੱਸਿਆ ਜਾ ਰਿਹਾ ਹੈ ਕਿ ਦੋਨੋਂ ਨੌਜਵਾਨਾਂ ਨੇ ਆਪਦੇ ਹੀ ਪਿੰਡ ਦੀ ਇੱਕ ਕੁੜੀ ਨੂੰ ਭਜਾਉਣ ਵਿੱਚ ਮਦਦ ਕੀਤੀ ਸੀ।ਸੂਚਨਾ ਮਿਲਣ ਤੇ ਮੌਕੇ ਤੇ ਪਹੁੰਚੀ ਪੁਲਿਸ ਦੋਨੋਂ ਨੌਜਵਾਨਾਂ ਨੂੰ ਥਾਣੇ ਲੈ ਗਈ।ਮਾਰਕੁੱਟ ਕਰਨ ਪੱਖ ਨੂੰ ਬੁਲਾਇਆ ਗਿਆ ਜਿੱਥੇ ਦੇਰ ਸ਼ਾਮ ਦੋਨਾਂ ਵਿੱਚ ਸਮਝੌਤਾ ਹੋ ਗਿਆ।
ਮਿਲੀ ਜਾਣਕਾਰੀ ਦੇ ਅਨੁਸਾਰ, ਜਿਲੇ ਦੇ ਪਿੰਡ ਮਹਿਮਾ ਸੁਰਜਾ ਵਿੱਚ ਰਹਿਣ ਵਾਲੀ ਇੱਕ ਕੁੜੀ ਨੂੰ ਉਸ ਦਾ ਪ੍ਰੇਮੀ ਭਜਾ ਕੇ ਵਿਆਹ ਦੇ ਲਈ ਬਠਿੰਡਾ ਲੈ ਆਇਆ।ਦੋਨਾਂ ਦੀ ਭੱਜਣ ਵਿੱਚ ਮਦਦ ਪਿੰਡ ਦੇ ਹੀ ਉਨ੍ਹਾਂ ਦੇ 2 ਦੋਸਤਾਂ ਨੇ ਕੀਤੀ।ਸੋਮਵਾਰ ਨੂੰ ਕੁੜੀ ਦੇ ਮਾਪਿਆਂ ਨੂੰ ਪਤਾ ਲੱਗਿਆ ਕਿ ਕੋਰਟ ਵਿੱਚ ਦੋਨੋਂ ਵਿਆਹ ਕਰਨ ਪਹੁੰਚ ਗਏ ਹਨ।ਪਿੱਛਾ ਕਰਦੇ ਹੋਏ ਕੁੜੀ ਦੇ ਮਾਪੇ ਵੀ ਬਠਿੰਡਾ ਪਹੁੰਚ ਗਏ।
ਜਿੱਥੇ ਉਨ੍ਹਾਂ ਨੇ ਮੁੰਡਾ ਕੁੜੀ ਤਾਂ ਨਹੀਂ ਮਿਲੇ ਪਰ ਧੋਬਿਆਨਾ ਰੋਡ ਤੇ ਕਾਰ ਵਿੱਚ ਬੈਠੇ ਮੁੰਡੇ ਦੇ ਦੋਨੋਂ ਦੋਸਤ ਮਿਲ ਗਏ।ਕੁੜੀ ਦੇ ਮਾਪਿਆਂ ਨੇ ਦੋਨਾਂ ਨੌਜਵਾਨਾਂ ਦੇ ਹੰਥ ਪੈਰ ਬੰਨ ਕੇ ਉਨ੍ਹਾਂ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ।ਕਰੀਬ ਅੱਧੇ ਘੰਟੇ ਤੱਕ ਦੋਨਾਂ ਨੌਜਵਾਨਾਂ ਦੀ ਬੇਰਹਿਮੀ ਨਾਲ ਕੁੱਟ ਮਾਰ ਕੀਤੀ ਗਈ।ਇਸ ਦੌਰਾਨ ਆਲੇ ਦੁਆਲੇ ਦੇ ਲੋਕ ਤਮਾਸ਼ਾ ਦੇਖਦੇ ਰਹੇ ਅਤੇ ਮੋਬਾਈਲ ਤੇ ਵੀਡੀਓ ਬਣਾਉ਼ਦੇ ਰਹੇ।ਜਾਂਚ ਅਧਿਕਾਰੀ ਸੁਖਮੰਦਰ ਸਿੰਘ ਦਾ ਕਹਿਣਾ ਹੈ ਕਿ ਮਾਮਲਾ ਪਿੰਡ ਦਾ ਸੀ ਦੋਨੋਂ ਪੱਖਾਂ ਵਿੱਚ ਸਮਝੌਤਾ ਹੋ ਗਿਆ ਹੈ।
