ਤਸਵੀਰਾਂ ਦੇ ਵਿੱਚ ਦੋ ਨਕਾਬਪੋਸ਼ ਇਕ ਘਰਦੇ ਬਾਹਰ ਖੜੇ ਨਜ਼ਰ ਆ ਰਹੇ ਨੇ ਅਸਲ ਚ ਇਹ ਘਰ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਹਰਵਿੰਦਰ ਸਿੰਘ ਬਿੰਦਰੂ ਦਾ ਐ ਜਿਸਦੇ ਘਰ ਸਵੇਰੇ 6.30 ਵਜੇ ਦੋ ਬਦਮਾਸ਼ ਨਕਾਬਪੋਸ਼ ਪਾਕੇ ਆਉਂਦੇ ਤੇ ਕਬੂਤਰ ਲੈਣ ਦੇ ਬਹਾਨੇ ਕਬੱਡੀ ਖਿਡਾਰੀ ਬਿੰਦਰੂ ਦੇ ਗੋਲੀਆਂ ਮਾਰਕੇ ਫਰਾਰ ਹੋ ਜਾਂਦੇ ਜਿਸਤੋਂ ਬਾਅਦ ਪੂਰੇ ਪਿੰਡ ਹਾਹਾਕਾਰ ਮੱਚ ਗਈ ਦੱਸਿਆ ਜਾ ਰਿਹਾ ਕੀ ਬਿੰਦਰੂ ਦੇ ਲੱਤ ਦੋ ਗੋਲੀਆਂ ਲੱਗੀਆਂ ਗੰਭੀਰ ਜ਼ਖਮੀ ਹੋਵੇ ਬਿੰਦਰੂ ਨੂੰ ਲੁਧਿਆਣਾ ਦੇ ਡੀ.ਐਮ.ਸੀ ਹਸਪਤਾਲ ਦਾਖਲ ਕਰਵਾਇਆ ਗਿਆ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਪਰਿਵਾਰ ਮੈਂਬਰਾਂ ਪ੍ਰਸ਼ਾਸਨ ਅੱਗੇ ਇੰਨਸਾਫ ਦੀ ਗੁਹਾਰ ਲਗਾਈ ਐ,,,,,,,,,,,ਉੱਧਰ ਮੌਕੇ ਤੇ ਘਟਨਾ ਦਾ ਜਾਇਜ਼ਾ ਲੈਣ ਪਹੁੰਚੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਐ,,,,,,,,,,
ਪੁਲਿਸ ਅਧਿਕਾਰੀ ਦਾ ਕਹਿਣਾ ਐ ਕਿ ਮਾਮਲੇ ਦੀ ਜਾਂਚ ਢੁਗਾਂਈ ਨਾਲ ਕੀਤੀ ਜਾ ਰਹੀ ਐ ਅਤੇ ਜਲਦ ਹੀ ਬਦਮਾਸ਼ਾਂ ਨੂੰ ਕਾਬੂ ਕਰ ਲਿਆ ਜਾਵੇਗਾ,,,,,,,ਅਜਿਹੇ ਚ ਦੇਖਣ ਵਾਲੀ ਗੱਲ ਇਹ ਰਹੇਗੀ ਪੁਲਿਸ ਕਦੋਂ ਤੱਕ ਬਦਮਾਸ਼ਾਂ ਨੂੰ ਫੜਕੇ ਸਲਾਖਾਂ ਪਿੱਛੇ ਸੁੱਟਦੀ ਐ ਅਤੇ ਇਸਦੇ ਨਾਲ ਇਹ ਵੀ ਦੇਖਣਾ ਹੋਵੇਗਾ ਕੀ ਆਖਿਰ ਇਸ ਵਾਰਦਾਤ ਦੇ ਪਿੱਛੇ ਕਿਸਦਾ ਹੱਥ ਹੋ ਸਕਦਾ ਐ ,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………