ਲਓ ਜੀ ਸਰਾਧ ਖਤਮ ਹੋ ਚੁੱਕੇ ਨੇ ਤੇ ਵਿਆਹਾਂ ਦਾ ਸੀਜਨ ਸ਼ੁਰੂ ਹੋ ਚੁੱਕਿਆ।, ਤੇ ਹੁਣ ਬਰਾਤੀ ਰਹਿਣ ਬਚ ਕੇ ਕਿਤੇ ਤੁਹਾਨੂੰ ਵੀ ਨਾ ਰਸਗੁੱਲਿਆਂ ਦੀ ਥਾਂ ਖਾਣੀਆਂ ਪੈ ਜਾਣ ਸੁੰਡੀਆਂ,,, ਤੁਸੀਂ ਗੱਲ ਸੁਣ ਕੇ ਹੈਰਾਨ ਤਾਂ ਹੋਏ ਹੋਵੋਗੇ ਪਰ ਮਾਮਲਾ ਅਜਿਹਾ ਸੁਣ ਕੇ ਪੈਰਾ ਹੇਠੋਂ ਜਮੀਨ ਖਿਸਕ ਜਾਵੇਗੀ।,,,ਜੀ ਹਾਂ ਵਿਆਹ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਵੀ ਕਿਸੇ ਪੈਲਸ ਜਾਂ ਰੈਸਟੋਰੈਂਟ ਨੂੰ ਬੁੱਕ ਕਰਦੇ ਹੋ ਤਾਂ ਆਖ ਖਬਰ ਜਰੂਰ ਦੇਖ ਲਿਓ ਕਿਤੇ ਤੁਹਾਡੀ ਵੀ ਇਸ ਤਰੀਕੇ ਦੇ ਨਾਲ ਬਰਾਤੀਆਂ ਦੇ ਮੂਹਰੇ ਬੇਜਤੀ ਨਾ ਹੋ ਜਾਵੇ,,, ਰੈਸਟੋਰੈਂਟ ਦੀ ਕਰਤੂਤ ਨੇ ਕੁੜੀ ਦੇ ਮਾਮੇ ਦਾ ਗੁੱਸਾ ਸੱਤਵੇਂ ਅਸਮਾਨ ਤੇ ਪਹੁੰਚਾ ਦਿੱਤਾ ਇਨਾ ਹੀ ਨਹੀਂ ਉੱਥੇ ਹੀ ਲਾੜਾ ਲਾੜੀ ਵੀ ਗੁੱਸੇ ਚ ਲਾਲ ਹੋ ਗਏ,, ਰੈਸਟੋਰੈਂਟ ਵਾਲਿਆਂ ਨੇ ਖਾਣੇ ਦੇ ਵਿੱਚ ਸੂੰਡੀਆਂ ਪਰੋਸ ਦਿੱਤੀਆਂ ਉਹਨਾਂ ਦੀ ਵੀਡੀਓ ਵੀ ਬਣਾ ਲਈ ਹੈ। ਸੋ ਸਭ ਤੋਂ ਪਹਿਲਾਂ ਤੁਹਾਨੂੰ ਪਲੇਟਾਂ ਦੇ ਵਿੱਚ ਤਰਦੀਆਂ ਅਸੀਂ ਸੂੰਡੀਆਂ ਦਿਖਾਵਾਂਗੇ,,,,,,,,,
ਅੰਮ੍ਰਿਤਸਰ ‘ਚ ਇੱਕ ਵਿਆਹ ਸਮਾਗਮ ‘ਚ ਜੰਮ ਕੇ ਹੰਗਾਮਾ ਹੋਇਆ। ਪਤਾ ਲੱਗਾ ਹੈ ਕਿ ਵਿਆਹ ਵਿੱਚ ਪਹੁੰਚੇ ਮਹਿਮਾਨਾਂ ਨੂੰ ਪਰੋਸੇ ਗਏ ਖਾਣੇ ਵਿੱਚ ਕੀੜੇ ਪਾਏ ਗਏ। ਲੜਕੀ ਦੇ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਖਾਣੇ ‘ਚ ਸੁੰਡੀਆਂ ਮਿਲੀਆਂ ਹਨ। ਉਨ੍ਹਾਂ ਕਿਹਾ ਕਿ ਰਿਜੋਰਟ ਨੇ ਉਨ੍ਹਾਂ ਤੋਂ ਪ੍ਰਤੀ ਪਲੇਟ ਚਾਰਜ ਕੀਤਾ ਸੀ। ਖਾਣੇ ਵਿੱਚ ਸੁੰਡੀਆਂ ਹੋਣ ਕਾਰਨ ਵਿਆਹ ਵਿੱਚ ਪਹੁੰਚੇ ਮਹਿਮਾਨ ਗੁੱਸੇ ਵਿੱਚ ਆ ਗਏ।
ਲਾੜੀ ਨੇ ਰਿਜ਼ੋਰਟ ਪ੍ਰਬੰਧਕਾਂ ‘ਤੇ ਗੰਭੀਰ ਦੋਸ਼ ਲਾਏ ਹਨ। ਇਸ ਦੌਰਾਨ ਰਿਜ਼ੋਰਟ ਦੇ ਮਾਲਕ ਨੇ ਹੱਥ ਖੜ੍ਹੇ ਕਰ ਦਿੱਤੇ ਤੇ ਸਿਰਫ ਥਾਂ ਹੀ ਉਪਲਬਧ ਕਰਾਉਣ ਲਈ ਕਿਹਾ। ਲੜਕੀ ਦੇ ਪਰਿਵਾਰ ਨਾਲ ਡੀਲ ਕਰਨ ਵਾਲਾ ਵਿਅਕਤੀ ਘਟਨਾ ਤੋਂ ਬਾਅਦ ਫਰਾਰ ਹੋ ਗਿਆ।
ਅਖੀਰ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਮਾਮਲਾ ਸ਼ਾਂਤ ਕੀਤਾ,,, ਤੇ ਉਨਾਂ ਵੱਲੋਂ ਬਿਆਨ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਕਾਰਵਾਈ ਦਾ ਭਰੋਸਾ ਦਿੱਤਾ ਹੈ,,,,,,,,,ਲੜਕੀ ਦੇ ਪਰਿਵਾਰਿਕ ਮੈਂਬਰ ਆਪਣੀ ਧੀ ਦਾ ਚਾਵਾਂ ਦੇ ਨਾਲ ਵਿਆਹ ਕਰਦੇ ਨੇ। ਅਤੇ ਬਰਾਤੀਆਂ ਦਾ ਪੂਰਾ ਮਾਣ ਕਰਦੇ ਨੇ। ਪਰ ਜਦੋਂ ਕਿਸੇ ਰੈਸਟੋਰੈਂਟ ਦੇ ਵਿੱਚ ਅਜਿਹੀ ਹਰਕਤ ਕੀਤੀ ਜਾਵੇ ਤਾਂ ਤਾਂ ਲੜਕੀ ਦੇ ਮਾਂ ਬਾਪ ਦੇ ਦਿਲ ਤੇ ਕੀ ਬੀਤਦੀ ਹ ਇਹ ਸਿਰਫ ਉਹੀ ਜਾਣਦੇ ਨੇ,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………
