Htv Punjabi
Punjab Religion Video

ਸ੍ਰੀ ਸਾਹਿਬ ਪਾ ਕੇ ਜਨਾਨੀ ਨੇ ਮੂੰਹ ‘ਚ ਲਾ ਲਿਆ ਜਰਦਾ

ਸਕਰੀਨ ਤੇ ਮੂੰਹ ਢੱਕ ਕੇ ਬੈਠੀ ਔਰਤ ਅਤੇ ਉਸ ਦੇ ਨਾਲ ਮੌਜੂਦ ਉਸਦੇ ਸਾਥੀ ਨੇ ਅਜਿਹੀ ਕਰਤੂਤ ਕਰ ਦਿੱਤੀ ਕਿ ਉਥੋਂ ਲੰਘ ਰਹੇ ਜਦੋਂ ਲੋਕਾਂ ਨੇ ਦੇਖਿਆ ਤਾਂ ਉਹਨਾਂ ਦਾ ਗੁੱਸਾ ਸੱਤਵੇਂ ਅਸਮਾਨ ਤੇ ਪਹੁੰਚ ਗਿਆ,,, ਗੁੱਸੇ ਚਾਇ ਲੋਕਾਂ ਨੇ ਤੇ ਸਿੱਖਾਂ ਨੇ ਉਹਨਾਂ ਨੂੰ ਫੜ ਕੇ ਠਾਣੇ ਬਿਠਾ ਦਿੱਤਾ,, ਰੱਜ ਕੇ ਲਾਹਨਤਾਂ ਪਾਈਆਂ,,,,

ਪੰਜਾਬ ਵਿੱਚ ਆਏ ਦਿਨ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਅਤੇ ਹੋਰ ਧਾਰਮਿਕ ਸਥਾਨਾਂ ਦੀਆਂ ਬੇਅਦਬੀਆਂ ਹੁੰਦੀਆਂ ਹਨ ਉਸ ਦੇ ਨਾਲ ਨਾਲ ਧਾਰਮਿਕ ਚਿਨ੍ਹਾਂ ਦੀਆਂ ਬੇਅਦਬੀਆਂ ਨਾਲ ਵੀ ਲੋਕਾਂ ਦੀ ਧਾਰਮਿਕ ਆਸਥਾ ਨੂੰ ਠੇਸ ਪਹੁੰਚਦੀ ਹੈ। ਅਜਿਹਾ ਇੱਕ ਮਾਮਲਾ ਬੱਸ ਸਟੈਂਡ ਕਾਹਨੂੰਵਾਨ ਵਿਖੇ ਵੇਖਣ ਨੂੰ ਮਿਲਿਆ।ਜਿੱਥੇ ਇੱਕ ਔਰਤ ਜਿਸ ਨੇ ਸ਼੍ਰੀ ਸਾਹਿਬ ਪਹਿਨੀ ਹੋਈ ਸੀ, ਉਹ ਆਪਣੇ ਸਾਥੀ ਸਮੇਤ ਤੰਬਾਕੂ ਖਾਂਦੀ ਮੌਕੇ ਤੇ ਹਾਜ਼ਰ ਲੋਕਾਂ ਨੇ ਰੰਗੇ ਹੱਥੀ ਕਾਬੂ ਕਰ ਲਈ।

ਇਸ ਮੌਕੇ ਵੱਡੀ ਗਿਣਤੀ ਵਿੱਚ ਲੋਕ ਇਕੱਠੇ ਹੋ ਗਏ ਅਤੇ ਉਹਨਾਂ ਨੇ ਇਸ ਔਰਤ ਅਤੇ ਸਾਥੀ ਕੋਲੋਂ ਸਖਤੀ ਨਾਲ ਪੁੱਛ ਗਿੱਛ ਕੀਤੀ। ਇਸ ਦੌਰਾਨ ਥਾਣਾ ਪੁਲਿਸ ਵੀ ਮੌਕੇ ਤੇ ਪਹੁੰਚ ਗਈ ਇਹਨਾਂ ਦੋਹਾਂ ਨੂੰ ਕਾਬੂ ਕਰਕੇ ਕਾਹਨੂੰਵਾਨ ਥਾਣੇ ਲੈ ਆਂਦਾ। ਇਸ ਉਪਰੰਤ ਵੱਡੀ ਗਿਣਤੀ ਵਿੱਚ ਕਾਹਨੂੰਵਾਨ ਦੇ ਲੋਕ ਅਤੇ ਨਵਾਂ ਪਿੰਡ ਕਾਹਨੂੰਵਾਨ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਵੀ ਥਾਣੇ ਵਿੱਚ ਪਹੁੰਚੇ।

ਇਸ ਸਬੰਧੀ ਜਦੋਂ ਇਸ ਔਰਤ ਨਾਲ ਗੱਲਬਾਤ ਕੀਤੀ ਗਈ ਤਾਂ ਉਸ ਨੇ ਦੱਸਿਆ ਕਿ ਉਹ ਗਾਜ਼ੀਆਬਾਦ ਤੋਂ ਆਏ ਹਨ ਅਤੇ ਹੁਣ ਉਹ ਗੁਰਦਾਸਪੁਰ ਜਾਣਾ ਚਾਹੁੰਦੇ ਸੀ। ਇਸ ਮੌਕੇ ਉਸਦੇ ਸਾਥੀ ਨੇ ਦੱਸਿਆ ਕਿ ਉਹ ਇਕੱਠੇ ਹੀ ਗਾਜ਼ੀਆਬਾਦ ਦੇ ਵਿੱਚ ਕਿਸੇ ਕੰਪਨੀ ਅੰਦਰ ਨੌਕਰੀ ਕਰਦੇ ਨੇ

ਇਸ ਘਟਨਾ ਨੂੰ ਲੈ ਕੇ ਹਾਜ਼ਰ ਲੋਕਾਂ ਵਿੱਚ ਭਾਰੀ ਰੋਸ ਦੇਖਣ ਨੂੰ ਮਿਲ ਰਿਹਾ ਹੈ ਮੌਕੇ ਤੇ ਪਹੁੰਚੇ ਥਾਣਾ ਮੁਖੀ ਬਲਵੀਰ ਸਿੰਘ ਨੇ ਔਰਤ ਤੇ ਧਾਰਮਿਕ ਭਾਵਨਾਵਾਂ ਨੂੰ ਭੜਕਾਉਣ ਦੀਆਂ ਧਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………

Related posts

ਅਸਮਾਨੀ ਉੱਡਦੀ ਤਸ਼ਤਰੀ ਦੇਖ ਪਿੰਡ ਵਾਲੇ ਹੋਏ ਹੱਕੇ ਬੱਕੇ

htvteam

ਹੁਣੇ-ਹੁਣੇ ਆਹ ਸ਼ਹਿਰ ਤੋਂ ਆਈ ਮੰਦ-ਭਾਗੀ ਖਬਰ

htvteam

ਰਾਤ ਵੇਲੇ ਭਿਊਂਕੇ ਰੱਖੋ ਅਜਵਾਇਣ ਸਵੇਰੇ ਦੇਖੋ ਕਮਾਲ || Interview Dr. Bangu

htvteam

Leave a Comment