Htv Punjabi
Punjab Video

ਬਿਹਾਰ ਜਾਣ ਵਾਲੀ ਰੇਲ ਰੱਦ ਹੋਣ ‘ਤੇ ਭ ੜ ਕੇ ਯਾਤਰੀ

ਇਹ ਜੋ ਹੰਗਾਮੇ ਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਦਰਅਸਲ ਇਹ ਰੇਲਵੇ ਸਟੇਸ਼ਨ ਦੀਆਂ ਨੇ ਜਿੱਥੇ ਬਿਹਾਰ ਨੂੰ ਜਾਣ ਵਾਲੇ ਯਾਤਰੀਆਂ ਦਾ ਗੁੱਸਾ ਇਸ ਕਦਰ ਵੱਧ ਚੁੱਕਿਆ ਕਿ ਉਨਾਂ ਦੇ ਵੱਲੋਂ ਰੇਲਵੇ ਸਟੇਸ਼ਨ ਦੇ ਉੱਤੇ ਇੱਟਾਂ ਪੱਥਰਾਂ ਰੋੜਿਆਂ ਦੇ ਨਾਲ ਹਮਲਾ ਕਰਨਾ ਸ਼ੁਰੂ ਕਰ ਦਿੱਤਾ ਤੇ ਪੁਲਿਸ ਨੂੰ ਵੀ ਮਾਹੌਲ ਨੂੰ ਸ਼ਾਂਤ ਕਰਨ ਦੇ ਵਿੱਚ ਕਾਫੀ ਮੁਸ਼ੱਕਤ ਕਰਨੀ ਪਈ। ਸਭ ਤੋਂ ਪਹਿਲਾਂ ਨਜ਼ਰ ਮਾਰਦਿਆਂ ਭਖੇ ਹੋਏ ਇਹਨਾਂ ਬਿਹਾਰੀ ਯਾਤਰੀਆਂ ਤੇ,,,,,,

ਦਸ ਦਈਏ ਕੀ ਬਿਹਾਰ ਜਾਣ ਵਾਲੀ ਸਪੈਸ਼ਲ ਟ੍ਰੇਨ ਰੱਦ ਹੋਣ ਕਾਰਨ ਗੁੱਸੇ ਵਿਚ ਆਏ ਯਾਤਰੀਆਂ ਨੇ ਸਰਹਿੰਦ ਰੇਲਵੇ ਸਟੇਸ਼ਨ ਤੇ ਟ੍ਰੇਨ ਤੇ ਪਥਰਾਓ ਕੀਤਾ। ਵੱਡੀ ਗਿਣਤੀ ਵਿੱਚ ਸਰਹਿੰਦ ਰੇਲਵੇ ਸਟੇਸ਼ਨ ਤੇ ਇੱਕਠੇ ਹੋਏ ਯਾਤਰੀਆਂ ਨੇ ਪਹਿਲਾਂ ਰੇੇਲਵੇ ਸਟੇਸ਼ਨ ਤੇ ਹੰਗਾਮਾ ਕੀਤਾ ਅਤੇ ਬਾਅਦ ਵਿਚ ਰੇਲਵੇ ਟਰੈਕ ਤੇ ਉੱਤਰ ਕੇ ਟਰੇਨ ਤੇ ਪਥਰਾਓ ਕੀਤਾ। ਪਥਰਾਓ ਤੋ ਬਾਅਦ ਰੇਲਵੇ ਪੁਲਿਸ ਅਤੇ ਰੇਲਵੇ ਪ੍ਰੋਟੈਕਸ਼ਨ ਫੋਰਸ ਦੇ ਅਧਿਕਾਰੀ ਤੁਰੰਤ ਹਰਕਤ ਵਿਚ ਆ ਗਏ। ਗੁੱਸੇ ਵਿੱਚ ਆਈ ਯਾਤਰੀ ਨੇ ਕਿਹਾ ਕਿ ਉਹ 60 ਪੂਜਾ ਵਾਸਤੇ ਜਾਣਾ ਚਾਹੁੰਦੇ ਸਨ ਪਰ ਟਰੇਨ ਰਿਦ ਹੋਣ ਕਰਕੇ ਉਹਨਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ।

ਥਾਣਾ ਸਰਹਿੰਦ ਜੀਆਰਪੀ ਦੇ ਇੰਚਾਰਜ ਗੁਰਦਰਸ਼ਨ ਸਿੰਘ ਨੇ ਦੱਸਿਆ ਕਿ ਸਥਿਤੀ ਕਾਬੂ ਹੇਠ ਹੈ ਅਤੇ ਟ੍ਰੇਨ ਦੇ ਲੇਟ ਹੋਣ ਕਾਰਨ ਯਾਤਰੀਆਂ ਵਿੱਚ ਗੁੱਸਾ ਸੀ, ਉਨ੍ਹਾਂ ਨੂੰ ਸ਼ਾਂਤ ਕਰ ਦਿੱਤਾ ਗਿਆ ਹੈ। ਜਦੋ ਉਨ੍ਹਾਂ ਨੂੰ ਟਰੇਨ ਤੇ ਪਥਰਾਓ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਪਥਰਾਓ ਨਹੀਂ ਹੋਇਆ। ਰੇਲਵੇ ਪ੍ਰੋਟੈਕਰਸ਼ਨ ਫੋਰਸ ਦੇ ਅਧਿਕਾਰੀਆਂ ਨੇ ਵੀ ਦੱਸਿਆ ਕਿ ਸਥਿਤੀ ਪੂਰੀ ਤਰ੍ਹਾਂ ਕੰਟਰੋਲ ਵਿਚ ਹੈ।

ਜਿਕਰਯੋਗ ਹੈ ਕਿ ਰੇਲਵੇ ਵਿਭਾਗ ਵੱਲੋ ਸਰਹਿੰਦ ਰੇਲਵੇ ਸਟੇਸ਼ਨ ‘ਤੇ ਬਿਹਾਰ ‘ਚ ਛਠ ਪੂਜਾ ਲਈ ਯਾਤਰੀਆਂ ਦੀ ਸਹੂਲਤ ਲਈ ਸਪੈਸ਼ਲ ਟਰੇਨ ਦਾ ਪ੍ਰਬੰਧ ਕੀਤਾ ਸੀ ਅਤੇ ਸਟੇਸ਼ਨ ਤੇ ਟ੍ਰੇਨ ਦਾ ਇੰਤਜਾਰ ਕਰ ਰਹੇ ਯਾਤਰੀਆਂ ਨੂੰ ਅਚਾਨਕ ਸਪੈਸ਼ਲ ਟਰੇਨ ਦੇ ਰੱਦ ਹੋਣ ਦੀ ਸੂਚਨਾ ਮਿਲੀ। ਕਾਫੀ ਸਮੇਂ ਤੋ ਟ੍ਰੇਨ ਦੇ ਇੰਤਜਾਰ ਵਿਚ ਬੈਠੇ ਯਾਤਰੀ ਵਿਚ ਅਚਾਨਕ ਗੁੱਸੇ ਵਿਚ ਆ ਗਏ ਅਤੇ ਰੇਲਵੇ ਟਰੈਕ ਤੋ ਗੁਜਰ ਰਹੀ ਇਕ ਟ੍ਰੇਨ ਤੇ ਪਥਰਾਓ ਕੀਤਾ।…….ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………

Related posts

ਅਜਿਹੇ ਬੰਦਿਆਂ ਦੇ ਪਿੱਛੇ ਹੱਥ-ਧੋਕੇ ਪਈ ਸਰਕਾਰ

htvteam

ਇਸ ਪਿੰਡ ‘ਚ ਵਾਪਰਿਆ ਵੱਡਾ ਕਾਂਡ ! ਪੈ ਗਿਆ ਪਰਿਵਾਰ ‘ਚ ਚੀਖ-ਚਿਹਾੜਾ, ਸਾਰੇ ਕਹਿੰਦੇ ਜਨਾਨੀ ਇੰਨਾ ਵੱਡਾ ਕਾਂਡ ਕਿਵੇਂ ਕਰ ਸਕਦੀ ਐ ?

Htv Punjabi

ਲੋਕਾਂ ਦੇ ਘਰਾਂ ਚ ਡਿੱਗੇ ਮਿਜਾਇਲ ਦੇ ਮਲਬੇ ਦਾ ਆਇਆ ਸੱਚ ਸਾਹਮਣੇ ?

htvteam

Leave a Comment