Htv Punjabi
Punjab Video

ਸਰਕਾਰ ਰਾਮ ਰਹੀਮ ‘ਤੇ 8ਵੀਂ ਵਾਰ ਕਿਉਂ ਹੋਈ ਮਹਿਰਬਾਨ

ਇਸ ਵੇਲੇ ਦੀ ਵੱਡੀ ਅਤੇ ਅਹਿਮ ਖਬਰ ਗੁਰਮੀਤ ਰਾਮ ਰਹੀਮ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ। ਦੱਸ ਦਈਏ ਕਿ ਗੁਰਮੀਤ ਰਾਮ ਰਹੀਮ ਨੂੰ ਪੈਰੋਲ ਮਿਲ ਗਈ ਹੈ ਜਿਸਦੇ ਚਲਦੇ ਡੇਰਾ ਪ੍ਰੇਮੀਆਂ ਚ ਗੋਡੇ ਗੋਡੇ ਚਾ ਚੜ ਗਿਆ ਕਿਉਂਕਿ ਹੁਣ ਮੁੜ ਤੋਂ ਸੌਦਾ ਸਾਧ ਦੇ ਬਾਗਵਤ ਆਸ਼ਰਮ ਦੇ ਵਿੱਚ ਡੇਰੇ ਲੱਗਣਗੇ,,, ਦਾਸ ਦੀ ਏ ਕਿ ਰਾਮ ਰਹੀਮ ਨੂੰ ਇਹ ਅੱਠਵੀਂ ਵਾਰ ਪੈਰੋਲ ਮਿਲੀ ਹ ਇਸ ਤੋਂ ਪਹਿਲਾਂ ਸੱਤ ਵਾਰ ਉਹ ਪੈਰੋਲ ਤੇ ਬਾਹਰ ਆ ਚੁੱਕਿਆ,,,ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਵਾਰ ਵਾਰ ਜੇਲ੍ਹ ‘ਚੋਂ ਪੈਰੋਲ ਮਿਲਣ ‘ਤੇ ਇੱਕ ਵਾਰ ਫਿਰ ਵਿਵਾਦ ਛਿੜ ਗਿਆ ਹੈ, ਕਤਲ ਤੇ ਬਲਾਤਕਾਰ ਵਰਗੇ ਸੰਗੀਨ ਦੋਸ਼ਾਂ ਤਹਿਤ ਜੇਲ੍ਹ ‘ਚ ਸਜ਼ਾ ਕੱਟ ਰਹੇ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ 8ਵੀਂ ਵਾਰ ਮੁੜ ਪੈਰੋਲ ਮਿਲਣ ‘ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇਤਰਾਜ਼ ਜਤਾਇਆ ਹੈ।ਧਾਮੀ ਨੇ ਕਿਹਾ ਕਿ ਸਰਕਾਰਾਂ ਦੀ ਇਹ ਦੋਹਰੀ ਨੀਤੀ ਸਿੱਖਾਂ ਅੰਦਰ ਬੇਵਿਸ਼ਵਾਸੀ ਦਾ ਮਾਹੌਲ ਸਿਰਜ ਰਹੀ ਹੈ, ਕਾਤਲ ਅਤੇ ਬਲਾਤਕਾਰ ਦੇ ਸੰਗੀਨ ਜੁਲਮਾਂ ਦੇ ਦੋਸ਼ੀ ਸੌਦਾ ਸਾਧ ਗੁਰਮੀਤ ਰਾਮ ਰਹੀਮ ਨੂੰ ਵਾਰ-ਵਾਰ ਪੈਰੋਲ ਦਿੱਤੀ ਜਾ ਰਹੀ ਹੈ, ਪਰੰਤੂ ਬੰਦੀ ਸਿੰਘਾਂ ਦੀ ਰਿਹਾਈ ਲਈ ਅਰਸੇ ਤੋਂ ਸਿੱਖ ਕੌਮ ਵੱਲੋਂ ਉਠਾਈ ਜਾ ਰਹੀ ਅਵਾਜ਼ ਸਰਕਾਰਾਂ ਨੂੰ ਸੁਣ ਨਹੀਂ ਰਹੀ।

ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਆਪਣੇ ਸਿਆਸੀ ਹਿੱਤਾਂ ਲਈ ਸਰਕਾਰਾਂ ਵੱਲੋਂ ਗੁਰਮੀਤ ਰਾਮ ਰਹੀਮ ਦੇ ਘਿਨੌਣੇ ਅਪਰਾਧਾਂ ਨੂੰ ਅੱਖੋਂ-ਓਹਲੇ ਕਰਕੇ ਉਸ ਨੂੰ ਬਾਰ-ਬਾਰ ਛੱਡਿਆ ਜਾਣਾ ਸਿੱਖਾਂ ਨੂੰ ਬੇਗਾਨਗੀ ਦਾ ਅਹਿਸਾਸ ਕਰਵਾਉਣ ਵਾਲਾ ਹੈ, ਜੋ ਦੇਸ਼ ਲਈ ਠੀਕ ਨਹੀਂ ਹੈ।

ਦਰਅਸਲ ਰਾਮ ਰਹੀਮ ਨੂੰ ਹਰਿਆਣਾ ਦੀ ਬੀਜੇਪੀ ਸਰਕਾਰ ਵੱਲੋਂ ਵਾਰ ਵਾਰ ਪੈਰੋਲ ਦਿੱਤੇ ਜਾਣ ਨੂੰ ਲੈਕੇ ਹਰ ਵਾਰ ਵਿਵਾਦ ਹੁੰਦਾ ਹੈ, ਸਾਰੀਆਂ ਵਿਰੋਧੀ ਧਿਰਾਂ ਬੀਜੇਪੀ ਸਰਕਾਰ ਤੇ ਵੋਟਾਂ ਚ ਲਾਹਾ ਲੈਣ ਲਈ ਰਾਮ ਰਹੀਮ ਨੂੰ ਜੇਲ੍ਹ ਚੋਂ ਬਾਹਰ ਲਿਆਉਣ ਦਾ ਇਲਜ਼ਾਮ ਲਗਾ ਰਹੀਆਂ ਹਨ।

ਹਾਲਾਂਕਿ ਹਰਿਆਣਾ ਸਰਕਾਰ ਇਸਨੂੰ ਕਾਨੂੰਨ ਮੁਤਾਬਕ ਦੱਸ ਰਹੀ ਹੈ, ਦਾਅਵਾ ਹੈ ਕਿ ਕੁੱਝ ਵੀ ਕਾਨੂੰਨ ਦੇ ਦਾਇਰੇ ‘ਚੋਂ ਬਾਹਰ ਜਾ ਕੇ ਨਹੀਂ ਕੀਤਾ ਜਾ ਰਿਹਾ, ਹਾਲਾਂਕਿ ਜੇਕਰ ਰਾਮ ਰਹੀਮ ਦੀ ਪੈਰੋਲ ਨੂੰ ਦੇਖਿਆ ਜਾਵੇ ਤਾਂ ਸ਼ਾਇਦ ਹੀ ਅਜਿਹੇ ਅਪਰਧ ਵਾਲੇ ਕਿਸੇ ਗੁਨਾਹਗਾਰ ਨੂੰ ਇੰਨੀ ਰਿਆਇਤ ਮਿਲੀ ਹੋਵੇ। ਖੈਰ ਪੂਰੇ ਮਾਮਲੇ ‘ਤੇ ਵਿਵਾਦ ਜਾਰੀ ਹੈ।,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਜ਼ਮੀਨ ਦੇ ਰੌਲੇ ਨੂੰ ਲੈਕੇ 2 ਧਿਰਾਂ ਵਿਚਕਾਰ ਲੜਾ/ਈ

htvteam

ਕੜਾਕੇ ਦੀ ਠੰਡ ਤੋਂ ਬਚਣ ਲਈ ਘਰ ‘ਚ ਦੇਖੋ ਕਿਵੇਂ ਪਰਿਵਾਰ ਨੂੰ ਅੰਗੀਠੀ ਬਾਲਣੀ ਪਈ ਮਹਿੰਗੀ ?

htvteam

ਇਕੋ ਝਟਕੇ ‘ਚ ਖਤਮ ਕਰਤੇ ਦੋ ਫੁੱਲਾਂ ਵਰਗੇ ਸਕੇ ਭਰਾ

htvteam

Leave a Comment