ਮਾਮਲਾ ਅੰਮ੍ਰਿਤਸਰ ਦੇ ਥਾਣਾ ਮਜੀਠਾ ਰੋਡ ਇਲਾਕੇ ਦਾ ਹੈ ਜਿਥੇ ਬੀਤੀ ਰਾਤ ਦੋ ਅਣਪਛਾਤੇ ਵਿਅਕਤੀਆ ਵਲੋ ਇਕ ਡਾਕਟਰ ਦੇ ਕੋਲੌ ਪਿਸਤੋਲ ਦੀ ਨੋਕ ਤੇ ਕਾਰ ਖੋਹਣ ਦੀ ਘਟਨਾ ਨੂੰ ਅੰਜ਼ਾਮ ਦਿਤਾ ਹੈ। ਇਸ ਸੰਬਧੀ ਅੰਮ੍ਰਿਤਸਰ ਥਾਣਾ ਮਜੀਠਾ ਰੋਡ ਦੇ ਐਸ ਐਚ ਉ ਗੁਰਮੀਤ ਸਿੰਘ ਨੇ ਦੱਸਿਆ ਕਿ ਸਾਨੂੰ ਰਾਤ ਸਾਢੇ ਗਿਆਰਾ ਵਜੇ ਸੂਚਨਾ ਮਿਲੀ ਸੀ ਕਿ ਡਾਕਟਰ ਤਰੁਣ ਬੇਰੀ ਜੋ ਕਿ ਡਾ ਕੇ ਡੀ ਦੇ ਘਰ ਆਏ ਸਨ ਉਸ ਵੇਲੇ ਦੋ ਨੋਜਵਾਨਾ ਵਲੋ ਇਸ ਘਟਨਾ ਨੂੰ ਅੰਜਾਮ ਦਿੰਦਿਆ ਪਿਸਤੋਲ ਦੀ ਨੌਕ ਤੇ ਪਹਿਲਾ ਗੋਲੀ ਚਲਾਈ ਅਤੇ ਕਾਰ ਸਨੇਚ ਕੀਤੀ ਹੈ ਫਿਲਹਾਲ ਪੁਲਿਸ ਵਲੌ ਜਾਂਚ ਸ਼ੁਰੂ ਕਰ ਲੁਟੇਰਿਆ ਦਾ ਪਤਾ ਲਗਾਇਆ ਜਾ ਰਿਹਾ ਅਤੇ ਇਸ ਵਾਰਦਾਤ ਮੋਕੇ ਇਕ ਗੋਲੀ ਵੀ ਚਲੀ ਹੈ।
ਲੋਕ ਬਿਲਕੁਲ ਵੀ ਸੁਰੱਖਿਤ ਨਹੀਂ ਜਾਪਦੇ,,, ਆਏ ਦਿਨ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਚ ਹੋ ਰਿਹਾ ਇਜ਼ਾਫ਼ਾ,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……