Htv Punjabi
Punjab

ਇਨ੍ਹਾਂ ਲੋਕਾਂ ਨਾਲ ਆਪਣਾ ਹੀ ਕਰ ਗਿਆ ਵੱਡਾ ਧੋਖਾ, ਲਾਸ਼ਾਂ ਬਣਨ ਲਈ ਛੱਡ ਗਿਆ ਰੇਲ ਪਟੜੀ ‘ਤੇ

ਬਠਿੰਡਾ : ਕਰਫਿਊ ਅਤੇ ਲਾਕਡਾਊਨ ਦੌਰਾਨ ਜਿੱਥੇ ਸਾਰੇ ਦੇਸ਼ ਦਾ ਕਾਰੋਬਾਰ ਬੰਦ ਐ, ਲੋਕ ਘਰਾਂ ‘ਚੋਂ ਬਾਹਰ ਨਿਕਲਣ ਨੂੰ ਵੀ ਤਰਸੇ ਹੋਏ ਨੇ ਤੇ ਚਾਰੇ ਪਾਸੇ ਭੁੱਖਮਰੀ ਨੇ ਆਪਣੇ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ, ਅਜਿਹੇ ਵਿੱਚ ਬਠਿੰਡਾ ਦੀ ਪਟਾ ਮਾਰਕਿਟ ਦਾ ਨਜ਼ਾਰਾ ਇੰਨੀ ਦਿਨੀਂ ਬੇਹੱਦ ਹੌਲਨਾਕ ਬਣਦਾ ਜਾ ਰਿਹਾ ਹੈ।ਦੱਸ ਦਈਏ ਕਿ ਇੱਥੇ ਪਿਛਲੇ ਕੁਝ ਦਿਨਾਂ ਤੋਂ 200 ਦੇ ਕਰੀਬ ਅਜਿਹੇ ਪ੍ਰਵਾਸੀ ਮਜ਼ਦੂਰ ਆ ਕੇ ਰੁਕੇ ਹੋਏ ਨੇ, ਜਿਨ੍ਹਾਂ ਵਿੱਚੋਂ ਕੋਈ ਪੈਦਲ ਚੱਲ ਕੇ ਰਾਜਸਥਾਨ ਤੋਂ ਆਇਆ ਹੈ ਤੇ ਕਿਸੇ ਦਾ ਠੇਕੇਦਾਰ ਉਸ ਨੂੰ ਇੱਥੇ ਭੁੱਖਾ ਮਰਦਾ ਛੱਡ ਕੇ ਭੱਜ ਗਿਆ ਹੈ।ਜਿਹੜੇ ਲੋਕ ਬਾਹਰੋਂ ਆ ਕੇ ਇੱਥੇ ਰੁਕੇ ਨੇ ਉਹ ਵੀ ਬਠਿੰਡਾ ਆਏ ਤਾਂ ਏਸ ਉਮੀਦ ਨਾਲ ਸੀ ਕਿ ਇੱਥੋਂ ਉਹ ਰੇਲਗੱਡੀ ਫੜ ਕੇ ਆਪੋ ਆਪਣੇ ਘਰਾਂ ਨੂੰ ਤੁਰ ਜਾਣਗੇ ਪਰ ਇੱਥੇ ਵੀ ਘਰ ਜਾਣ ਨੂੰ ਜਦੋਂ ਕੋਈ ਸਾਾਧਨ ਨਾ ਮਿਲਿਆ ਤਾਂ ਉਨ੍ਹਾਂ ਸਾਰਿਆਂ ਨੇ ਪਟਾ ਮਾਰਕਿਟ ਵਿੱਚ ਆ ਕੇ ਡੇਰਾ ਲਾ ਲਿਆ।ਜਿੱਥੇ ਅੱਜ ਹਾਲਾਤ ਇਹ ਨੇ ਕਿ ਨਾ ਤਾਂ ਇਨ੍ਹਾਂ ਦੇ ਸਿਰ ਤੇ ਛੱਤ ਹੈ ਨਾ ਹੀ ਲੈਟਰਿੰਗ ਬਾਥਰੂਮ ਜਾਣ ਨੂੰ ਕੋਈ ਥਾਂ ਤੇ ਉਤੋਂ ਭੁੱਖੇ ਮਰਦੇ ਇਹ ਮਜ਼ਦੂਰ ਹਰ ਆਉਂਦੀ ਜਾਂਦੀ ਗੱਡੀ ਵੱਲ ਇੰਝ ਝਾਕ ਲਾਈ ਬੈਠੇ ਰਹਿੰਦੇ ਹਨ ਕਿ ਸ਼ਾਇਦ ਇਨ੍ਹਾਂ ਵਿੱਚੋਂ ਕੋਈ ਲੰਗਰ ਵੰਡਣ ਆਇਆ ਹੋੋਵੇ ਤੇ ਸ਼ਾਇਦ ਉਨ੍ਹਾਂ ਨੂੰ ਕੁਝ ਖਾਣ ਪੀਣ ਨੂੰ ਮਿਲ ਜਾਵੇ।

ਇਨ੍ਹਾਂ ਬਾਰੇ ਪਤਾ ਲੱਗਣ ਤੇ ਜਦੋਂ ਹਕੀਕਤ ਟੀਵੀ ਪੰਜਾਬੀ ਦੇ ਪਤਰਕਾਰ ਨਰੇਸ਼ ਸ਼ਰਮਾ ਨੇ ਪਟਾ ਮਾਰਕਿਟ ਪਹੁੰਚ ਕੇ ਹਾਲਾਤ ਦਾ ਜਾਇਜ਼ਾ ਲਿਆ ਤਾਂ ਜੋ ਬਿਆਨ ਇਨ੍ਹਾਂ ਨੇ ਕੈਮਰੇ ਅੱਗੇ ਦਿੱਤੇ  ਉਹ ਦੇਖ ਸੁਣ ਕੇ ਸ਼ਾਇਦ ਪੱਥਰਾਂ ਨੂੰ ਵੀ ਰੋਣਾ ਆ ਜਾਵੇ।ਆਖਰ ਕੀ ਨੇ ਉਹ ਅਜਿਹੇ ਹਾਲਾਤ ਪੁਲਿਸ ਵਾਲੇ ਇਨ੍ਹਾਂ ਨੂੰ ਵਾਰ ਵਾਰ ਕਿਉਂ ਕੁੱਟਦੇ ਨੇ, ਤੇ ਲਾਈਵ ਤਸਵੀਰਾਂ ਵਿੱਚ ਸਾਫ ਕਿਵੇਂ ਦਿਖਾਈ ਦਿੰਦਾ ਕਿ ਇਹ ਸਾਰੇ ਭੁੱਖਮਰੀ ਦਾ ਸਿ਼ਕਾਰ ਹੁੰਦੇ ਜਾ ਰਹੇ ਨੇ ਤੇ ਸੜਕਾਂ ਤੇ ਜਾਨਵਰਾਂ ਵਾਲੀ ਜਿ਼ੰਦਗੀ ਬਤੀਤ ਕਰਨ ਨੂੰ ਇਹ ਲੋਕ ਕਿਵੇਂ ਮਜ਼ਬੂਰ ਨੇ, ਇਹ ਦੇਖਣ ਲਈ ਤੁਸੀਂ ਹੇਠ ਦਿੱਤੇ ਲਿੰਕ ਤੇ ਕਲਿੱਕ ਕਰੋ ਤੇ ਦੇਖੋ ਨਰੇਸ਼ ਸ਼ਰਮਾ ਦੀ ਇਹ ਪੂਰੀ ਰਿਪੋਰਟ,,,

Related posts

ਥਾਣੇ ‘ਚ ਤੜਫ-ਤੜਫਕੇ ਦੇਖੋ ਕਿਵੇਂ ਨਿਕਲੀ ਬੰਦੇ ਦੀ ਜਾਨ

htvteam

ਰੋਡ ‘ਤੇ ਚੱਲਣ ਲੱਗੇ ਆਲੇ-ਦੁਆਲੇ ਰੱਖੋ ਧਿਆਨ ਕਿਤੇ ਤੁਹਾਡੇ ਨਾਲ ਐਵੇਂ ਨਾ ਹੋ ਜਾਵੇ

htvteam

ਮਲਾਈ ‘ਚ ਪਾਕੇ ਨੁਸਕਾ ਅਜ਼ਮਾਓ, ਨੱਕ ਬੰਦ ਰੇਸ਼ੇ ਤੋਂ ਹਮੇਸ਼ਾ ਲਈ ਖਹਿੜਾ ਛੁਡਾਓ

htvteam

Leave a Comment