Htv Punjabi
Punjab Video

ਜਿਹੜਾ ਧੱਕੇ ਚੜ੍ਹ ਗਿਆ ਯਾਰਾਂ ਦੇ ਪੰਜਾਬ ਪੁਲਿਸ ਸਰਦਾਰਾਂ ਦੇ

ਅੰਮ੍ਰਿਤਸਰ ਵਿੱਚ ਆਏ ਦਿਨ ਹੀ ਗੋਲੀਆਂ ਚੱਲਣ ਦੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਹਨ ਤੇ ਉਥੇ ਹੀ ਅੰਮ੍ਰਿਤਸਰ ਦੇ ਤਰਸਿੱਕੇ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਪੁਲਿਸ ਅਧਿਕਾਰੀ ਇੱਕ ਵਿਆਹ ਸਮਾਗਮ ਦੇ ਵਿੱਚ ਗੋਲੀਆਂ ਚਲਾਉਂਦਾ ਹੋਇਆ ਨਜ਼ਰ ਆ ਰਿਹਾ ਹੈ। ਤੇ ਗਰਾਉਂਡ ਦੇ ਵਿੱਚ ਸੈਂਕੜੇ ਮੁੰਡਿਆਂ ਨਾਲ ਜਾ ਕੇ ਕੀਤੀ ਹੁੱਲੜਬਾ ਸੀ। ਜੀਅ ਹੈ ਪੂਰਾ ਮਾਮਲਾ ਪਾਵਾਂਗੇ ਚਾਨਣਾ ਸੁਆਓ ਨਜ਼ਰ ਮਾਰ ਲੈਦੇ ਆਂ ਨਾ ਤਸਵੀਰਾਂ ‘ਤੇ……..

ਉੱਥੇ ਹੀ ਇਸ ਵੀਡੀਓ ਦੀ ਜਦੋਂ ਸੱਚਾਈ ਜਾਨਣ ਦੀ ਸਾਡੀ ਟੀਮ ਵੱਲੋਂ ਕੋਸ਼ਿਸ਼ ਕੀਤੀ ਗਈ ਤਾਂ ਇੱਕ ਵਿਅਕਤੀ ਜਿਸਦਾ ਨਾਮ ਤਜਿੰਦਰ ਸਿੰਘ ਸੀ ਉਸ ਵੱਲੋਂ ਇਸ ਪੁਲਿਸ ਅਧਿਕਾਰੀ ਹਰਪ੍ਰੀਤ ਸਿੰਘ ਤੇ ਇਲਜ਼ਾਮ ਲਗਾਏ ਗਏ ਕਿ ਉਸ ਨੂੰ ਡਰਾਉਣ ਧਮਕਾਉਣ ਦੇ ਲਈ ਉਸ ਵੱਲੋਂ ਇਹ ਵੀਡੀਓ ਬਣਾਈਆਂ ਜਾਂਦੀਆਂ ਹਨ। ਉੱਥੇ ਹੀ ਆਮ ਆਦਮੀ ਪਾਰਟੀ ਵਰਕਰ ਵੱਲੋਂ ਇੱਕ ਸ਼ਿਕਾਇਤ ਆਪਣੇ ਤਰਸਿੱਕੇ ਪੁਲਿਸ ਥਾਣੇ ਵਿੱਚ ਦਿੱਤੀ।

ਉੱਥੇ ਹੀ ਇਸ ਮਾਮਲੇ ਤੇ ਜਦੋਂ ਪੁਲਿਸ ਅਧਿਕਾਰੀ ਤਰਸਿੱਕੇ ਨਾਲ ਗੱਲਬਾਤ ਕੀਤੀ ਗਈ ਤਾਂ ਅਵਤਾਰ ਸਿੰਘ ਨੇ ਦੱਸਿਆ ਕਿ ਇਹਨਾਂ ਨੂੰ ਸ਼ਿਕਾਇਤਾਂ ਮਿਲੀ ਹੈ ਲੇਕਿਨ ਸ਼ਿਕਾਇਤ ਗਾਲੀ ਗਲੋਚ ਨੂੰ ਲੈ ਕੇ ਦਿੱਤੀ ਗਈ ਹੈ। ਅਤੇ ਤਜਿੰਦਰ ਸਿੰਘ ਵੱਲੋਂ ਵੀ ਇੱਕ ਵੀਡੀਓ ਵੀ ਸਾਨੂੰ ਦਿੱਤੀ ਗਈ ਹੈ ਜਿਸ ਵਿੱਚ ਇੱਕ ਨੌਜਵਾਨ 4 ਤੋਂ 5 ਫਾਇਰ ਕੱਢਦਾ ਹੋਇਆ ਨਜ਼ਰ ਆ ਰਿਹਾ ਹੈ ਅਤੇ ਅਸੀਂ ਜਾਣਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਇਹ ਵੀਡੀਓ ਕਦੋਂ ਦੀ ਹੈ ਅਤੇ ਕਿੱਥੋਂ ਦੀ ਹੈ

ਇੱਥੇ ਦੱਸਣ ਯੋਗ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਗਨ ਕਲਚਰ ਨੂੰ ਖਤਮ ਕਰਨ ਵਾਸਤੇ ਇੱਕ ਆਦੇਸ਼ ਜਾਰੀ ਕੀਤਾ ਗਿਆ ਸੀ ਜੋ ਪੰਜਾਬ ਦੇ ਡੀਜੀਪੀ ਵੱਲੋਂ ਆਮ ਲੋਕਾਂ ਨੂੰ ਕਿਹਾ ਗਿਆ ਸੀ ਕਿ ਆਪਣੀਆਂ ਵੀਡੀਓ ਸੋਸ਼ਲ ਮੀਡੀਆ ਅਕਾਊਂਟ ਤੋਂ ਡਿਲੀਟ ਕਰ ਦਿੱਤੀਆਂ ਜਾਣ ਜਿਨਾਂ ਵਿੱਚ ਉਹ ਹਥਿਆਰ ਦੀ ਨੁਮਾਇਸ਼ ਕਰਦੇ ਹੋਏ ਨਜ਼ਰ ਆਏ ਤਾਂ ਉਹਨਾਂ ਖਿਲਾਫ ਕਾਰਵਾਈ ਕੀਤੀ ਜਾਵੇਗੀ ਉਥੇ ਹੀ ਇੱਕ ਇਹ ਵੀ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ,,,ਹੁਣ ਵੇਖਣਾ ਹੋਵੇਗਾ ਕਿ ਪੁਲਿਸ ਅਧਿਕਾਰੀ ਇਸ ਪੁਲਿਸ ਅਧਿਕਾਰੀ ਦੇ ਖਿਲਾਫ ਕੋਈ ਕਾਰਵਾਈ ਕਰਦੇ ਹਨ ਜਾਂ ਗੋਗਲੂਆਂ ਤੋਂ ਮਿੱਟੀ ਝਾੜੀ ਕੇ ਉਸ ਨੂੰ ਬਚਾਣ ਦੀ ਕੋਸ਼ ਕੀਤੀ ਜਾਂਦੀ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…….

Related posts

ਡੀਐਸਪੀ ਅਤੁਲ ਸੋਨੀ ਨੂੰ ਕੀਤਾ ਸਸਪੈਂਡ, ਅਰੇਸਟ ਵਾਰੰਟ ਜਾਰੀ

Htv Punjabi

ਸਿੰਘਾਂ ਨਾਲ ਪ੍ਰਵਾਸੀਆਂ ਦਾ ਪਿਆ ਪੇਚਾ, ਕਿਵੇਂ ਸੜਕਾਂ ਭਜਾਏ

htvteam

ਪਰਚਾ ਦਰਜ ਹੋਣ ਉਪਰੰਤ ਮਹਿਲਾ ਥਾਣੇਦਾਰ ਦੀ ਪੋਸਟ ਨੇ ਸੋਸ਼ਲ ਮੀਡੀਆ ‘ਤੇ ਪਾਇਆ ਗਾਹ

htvteam

Leave a Comment