Htv Punjabi
Punjab Video

ਹੁਣੇ ਹੁਣੇ ਪੁਲਿਸ ਨੇ ਹੱਥਾਂ ਨੂੰ ਥੁੱਕ ਲਾਕੇ ਚੱਕਿਆ MP ਬਿੱਟੂ

ਇਸ ਵੇਲੇ ਦੀ ਵੱਡੀ ਅਤੇ ਅਹਿਮ ਖਬਰ ਸਾਹਮਣੇ ਆ ਰਹੀ ਹੈ ਕੀ ਲੁਧਿਆਣਾ ਤੋਂ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ, ਪੰਜਾਬ ਪ੍ਰਦੇਸ਼ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਭਾਰਤ ਭੂਸ਼ਣ ਆਸ਼ੂ, ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਸੰਜੇ ਤਲਵਾੜ ਸਮੇਤ ਕਈ ਕਾਂਗਰਸੀਆਂ ਨੇ ਅੱਜ ਪੁਲਿਸ ਕਮਿਸ਼ਨਰ ਦਫਤਰ ਵਿਖੇ ਗ੍ਰਿਫਤਾਰੀ ਦੇ ਦਿੱਤੀ ਹੈ। ਕਾਂਗਰਸੀ ਆਗੂਆਂ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਪੁਲਿਸ ਵੱਲੋਂ ਉਹਨਾਂ ਨੂੰ ਥਾਣਾ ਡਿਵੀਜ਼ਨ ਨੰਬਰ ਇੱਕ ਵਿਖੇ ਲਿਜਾਇਆ ਗਿਆ ਹੈ।

ਜ਼ਿਕਰਯੋਗ ਹੈ ਕਿ ਐਮਪੀ ਬਿੱਟੂ, ਆਸ਼ੂ ਤਲਵਾੜ ਤੇ ਹੋਰ ਕਾਂਗਰਸੀਆਂ ਵੱਲੋਂ ਨਗਰ ਨਿਗਮ ਦੇ ਦਫਤਰ ਨੂੰ ਤਾਲਾ ਲਗਾਉਣ ਕਰਕੇ ਉਨ੍ਹਾਂ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਸੀ। ਕਾਂਗਰਸੀਆਂ ਨੇ ਇਸੇ ਮੁਕੱਦਮੇ ਵਿੱਚ ਗ੍ਰਿਫਤਾਰੀ ਦਿੱਤੀ ਹੈ।

ਜ਼ਿਕਰਯੋਗ ਹੈ ਕਿ ਗ੍ਰਿਫਤਾਰੀਆਂ ਦੇਣ ਆਏ ਕਾਂਗਰਸੀਆਂ ਤੇ ਪੁਲਿਸ ਵਿਚਕਾਰ ਹੱਥੋਪਾਈ ਵੀ ਹੋਈ। ਕਾਂਗਰਸੀ ਪੁਲਿਸ ਕਮਿਸ਼ਨਰ ਦਫ਼ਤਰ ਜਾਣਾ ਚਾਹੁੰਦੇ ਸੀ ਜਿਨ੍ਹਾਂ ਨੂੰ ਪੁਲਿਸ ਵੱਲੋਂ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤੇ ਮਾਹੌਲ ਤਣਾਅਪੂਰਨ ਹੋ ਗਿਾ।

ਜ਼ਿਕਰਯੋਗ ਹੈ ਕਿ ਬੀਤੇ ਦਿਨੀ ਕਾਂਗਰਸ ਪਾਰਟੀ ਦੇ ਅਹੁਦੇਦਾਰਾਂ ਤੇ ਵਰਕਰਾਂ ਦੀ ਉੱਚ ਪੱਧਰੀ ਮੀਟਿੰਗ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਦੀ ਅਗਵਾਈ ‘ਚ ਹੋਈ ਸੀ ਜਿਸ ਵਿੱਚ ਪੰਜਾਬ ਪ੍ਰਦੇਸ਼ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਭਾਰਤ ਭੂਸ਼ਣ ਆਸ਼ੂ, ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਸੰਜੇ ਤਲਵਾੜ ਤੇ ਹਲਕਿਆਂ ਦੇ ਇੰਚਾਰਜ ਤੇ ਹੋਰ ਸੀਨੀਅਰ ਆਗੂ ਸ਼ਾਮਿਲ ਹੋਏ ਸਨ। ਮੀਟਿੰਗ ਤੋਂ ਬਾਅਦ ਬਿੱਟੂ ਨੇ ਕਿਹਾ ਕਿ ਕਾਂਗਰਸੀਆਂ ਵੱਲੋਂ 5 ਮਾਰਚ ਨੂੰ ਦੁਪਹਿਰ 12 ਵਜੇ ਗ੍ਰਿਫਤਾਰੀਆਂ ਦਿੱਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਸਭ ਤੋਂ ਪਹਿਲਾਂ ਜਿੰਨਾਂ ਦੇ ਖ਼ਿਲਾਫ਼ ਬਾਈਨੇਮ ਐਫਆਈਆਰ ਦਰਜ ਹੈ ਉਹ ਆਗੂ ਗ੍ਰਿਫਤਾਰੀਆਂ ਦੇਣਗੇ, ਉਸ ਤੋਂ ਬਾਅਦ ਜੋ ਅਣਪਛਾਤੇ ਵਿਅਕਤੀ ਹਨ ਉਹ ਅਤੇ ਹੋਰ ਕਾਂਗਰਸੀ ਗ੍ਰਿਫਤਾਰੀਆਂ ਦੇਣਗੇ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਦਰਜ਼ਨਾਂ ਮੁੰਡਿਆਂ ਨੇ ਘਰ ‘ਚ ਵੜ੍ਹਕੇ ਕਰਤਾ ਕਾਂਡ ਪੂਰੀ ਰਾਤ ਕਰਦੇ ਰਹੇ ਪੁੱਠੇ ਕੰਮ ?

htvteam

ਵੱਡਾ ਹਾਦਸਾ: ਸਕੂਲੀ ਬੱ/ ਚਿl ਆਂ ਨਾਲ ਭਰੀ ਵੈਨ ਡਿੱਗੀ ਨਾਲੇ ‘ਚ

htvteam

ਸਾਲਾਂ ਤੋਂ ਬੱਚਾ ਨਹੀਂ ਹੋ ਰਿਹਾ ਬੱਸ ਇਸਦਾ ਸੇਵਨ ਕਰੋ ਸ਼ੁਰੂ ਫੇਰ ਦੇਖੋ

htvteam

Leave a Comment