Htv Punjabi
Punjab Video

ਪੁਲਿਸ ਦੇ ਵੱਡੇ ਅਫਸਰ ਨੇ ਠੀਕ ਚੋਣਾਂ ‘ਤੋਂ ਪਹਿਲਾਂ ਆਖਿਰ ਕਿਉਂ ਛੱਡਿਆ ਨੌਕਰੀ ਦਾ ਖਹਿੜਾ ?

ਏਸ ਵੇਲੇ ਦੀ ਵੱਡੀ ਤੇ ਹੈਰਾਨ ਕਰਕੇ ਰੱਖ ਦੇਣ ਵਾਲੀ ਖਬਰ ਪੁਲਿਸ ਵਿਭਾਗ ਨਾਲ ਜੁੜੀ ਹੋਈ ਹੈ ਠੀਕ ਲੋਕ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਪੁਲਿਸ ਦੇ ਵੱਡੇ ਪੁਲਿਸ ਅਧਿਆਕਰੀ ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਿਸ ਗੁਰਿੰਦਰ ਸਿੰਘ ਢਿੱਲੋਂ ਹੋਰਾਂ ਨੇ ਆਪਣੇ ਆਹੁਦੇ ਤੋਂ ਅਸਤੀਫਾ ਦੇ ਦਿੱਤਾ ਸਾਲ 1997 ਬੈਚ ਦੇ ਆਈਪੀਐਸ ਅਧਿਕਾਰੀ ਢਿੱਲੋਂ ਨੇ 30 ਸਾਲ ਪੁਲਿਸ ਫੋਰਸ ਵਿੱਚ ਕੰਮ ਕੀਤਾ ਅਤੇ ਹੁਣ ਨੌਕਰੀ ਛੱਡ ਦਿੱਤੀ ਹੈ ਜਿਵੇਂ ਹੀ ਇਸ ਬਾਬਤ ਉਨ੍ਹਾਂ ਆਪਣੇ ਸੋਸ਼ਲ ਮੀਡੀਆ ਪੇਜ ਤੇ ਜਾਣਕਾਰੀ ਸਾਂਝੀ ਕੀਤੀ ਤਾਂ ਉਸਨੂੰ ਦੇਖ ਲੋਕਾਂ ਜ਼ਹਿਨ ਚ ਕਈ ਤਰ੍ਹਾਂ ਦੇ ਸਵਾਲ ਪੈਦਾ ਹੋਏ,ਕਿਉਕੀ ਉਨ੍ਹਾਂ ਨੌਕਰੀ ਛੱਡਣ ਤੋਂ ਬਾਅਦ ਮੈਂ ਖੁਦ ਨੂੰ ਪਿੰਜ਼ਰੇ ਚੋਂ ਆਜਾਦ ਮਹਿਸੂਸ ਕਰਦਾ ਹਾਂ ਢਿੱਲੋਂ ਵੱਲੋਂ ਦਿੱਤੇ ਗਏ ਏਸ ਬਿਆਨ ਦੇ ਲੋਕੀ ਬਹੁਤ ਸਾਰੇ ਮਾਇਨੇ ਕੱਢ ਰਹੇ ਹਨ ਤੇ ਨਿਕਲ ਵੀ ਰਹੇ ਹਨ,,,,,,,,

ਕਿਉਕੀ ਗੁਰਿੰਦਰ ਸਿੰਘ ਢਿੱਲੋਂ ਸੂਬੇ ਦੀ ਕਾਨੂੰਨ ਵਿਵਸਥਾ ਦੇਖਦੇ ਸਨ ਤੇ ਉਹ ਸਿਖਰਲੇ ADGP) ਆਹੁਦੇ ਤੇ ਤਾਇਨਾਤ ਸਨ ਜਿੱਥੇ ਵੱਡੇ ਅਧਿਕਾਰੀ ਡਸੀਜਨ ਮੇਕਰ ਹੁੰਦੇ ਹਨ ਅਜਿਹੇ ਸਵਾਲ ਉੱਠ ਰਹੇ ਹਨ ਕੀ ਢਿੱਲੋਂ ਉਚ ਆਹੁਦੇ ਤੇ ਹੋਣ ਬਾਵਜੂਦ ਵੀ ਪਿੰਜਰੇ ਚ ਕੈਦ ਪੰਛੀ ਵਾਂਗ ਆਖਿਰ ਕਿਉਂ ਐਵੇ ਮਹਿਸੂਸ ਕਰ ਰਹੇ ਸਨ ਇਸਦੇ ਬਾਰੇ ਤੋਂ ਉਹ ਆਪ ਹੀ ਖੁਲ ਕੇ ਦੱਸ ਸਕਦੇ ਹਨ ਕਿ ਕੋਈ ਸਿਆਸੀ ਦਬਾਅ ਸੀ ਜਾਂ ਕੋਈ ਵਜ੍ਹਾ ਪਰ ਇਸਦੇ ਬਾਰੇ ਲੋਕ ਇਹੀ ਵੀ ਕਿਆਸ ਲਗਾ ਰਹੇ ਹਨ,,,,,,,,

ਠੀਕ ਚੋਣਾਂ ਤੋਂ ਪਹਿਲਾਂ ਅਫਸਰਾਂ ਦਾ ਏਸ ਤਰ੍ਹਾਂ ਨੌਕਰੀ ਛੱਡਣਾ ਸ਼ਾਇਦ ਸਿਆਸਤ ਦਾ ਨਿੱਘ ਮਾਨਣਾ ਹੋਵੇ ਕਿਉਕੀ ਇਹ ਵੀ ਚਰਚਾ ਹੈ ਕਿ ਏਡੀਜੀਪੀ ਗੁਰਿੰਦਰ ਸਿੰਘ ਢਿੱਲੋਂ ਕਿਸੇ ਸਿਆਸੀ ਪਾਰਟੀ ਵਿੱਚ ਸ਼ਾਮਲ ਹੋ ਸਕਦੇ ਹਨ ਪਰ ਉਨ੍ਹਾਂ ਨੇ ਕੁਝ ਵੀ ਕਹਿਣ ਤੋਂ ਗੁਰੇਜ਼ ਕੀਤਾ।

ਇਹ ਪਹਿਲੀ ਵਾਰ ਨਹੀਂ ਹੈ ਜਦੋਂ ਸੀਨੀਅਰ ਅਧਿਕਾਰੀਆਂ ਨੇ ਵੀ.ਆਰ.ਐਸ. ਲਿਆ ਹੈ। ਇਸ ਤੋਂ ਪਹਿਲਾਂ ਆਈਏਐਸ ਅਧਿਕਾਰੀ ਪਰਮਪਾਲ ਕੌਰ ਦੀ ਤਰਫ਼ੋਂ ਵੀਆਰਐਸ ਲਿਆ ਗਿਆ ਸੀ। ਇਸ ਤੋਂ ਬਾਅਦ ਉਹ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਏ ਇਸ ਦੇ ਨਾਲ ਹੀ ਉਨ੍ਹਾਂ ਨੂੰ ਪਾਰਟੀ ਵੱਲੋਂ ਬਠਿੰਡਾ ਤੋਂ ਉਮੀਦਵਾਰ ਬਣਾਇਆ ਗਿਆ ਹੈ। ਇਸੇ ਤਰ੍ਹਾਂ 2015 ਬੈਚ ਦੇ ਆਈਏਐਸ ਅਧਿਕਾਰੀ ਕਰਨੈਲ ਸਿੰਘ ਨੇ ਵੀ ਆਪਣਾ ਅਸਤੀਫ਼ਾ ਸਰਕਾਰ ਨੂੰ ਭੇਜ ਦਿੱਤਾ ਸੀ। ਉਹ ਕਪੂਰਥਲਾ ਦੇ ਡੀ.ਸੀ. ਰਹਿ ਚੁੱਕੇ ਹਨ ਪਰ ਉਹ ਕਈ ਦਿਨਾਂ ਤੋਂ ਪੋਸਟਿੰਗ ਨਾ ਮਿਲਣ ਕਾਰਨ ਨਾਰਾਜ਼ ਸਨ। ਕੁਝ ਸਮੇਂ ਬਾਅਦ ਉਨ੍ਹਾਂ ਦੀ ਸੇਵਾਮੁਕਤੀ ਦਾ ਐਲਾਨ ਕੀਤਾ ਗਿਆ ਹੈ। ਸੋ ਅਤੀਤ ਦੇ ਬਿਰਤਾਤਾਂ ਨੂੰ ਦੇਖਦੇ ਹੋਏ ਲੋਕਾਂ ਵੱਲੋਂ ਵੱਖ ਵੱਖ ਕਿਆਸ ਲਗਾ ਜਾ ਰਹੇ ਹਨ ਬਾਕੀ ਆਉਂਣ ਵਾਲਾ ਸਮਾਂ ਹੀ ਦੱਸੇਗਾ ਕੀ ਢਿੱਲੋਂ ਸਾਬ੍ਹ ਦੀ ਅਗਲੀ ਨਵੀ ਸ਼ੁਰੂਆਤ ਕੀ ਹੋਵੇਗੀ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਸਿੱਖਾਂ ਦੇ ਮਹਾਨ ਕਾਰਜ ਵੇਲੇ ਕੁਝ ਲੋਕ ਕਰਨ ਲੱਗੇ ਅਜਿਹਾ ਕੰਮ, ਭਾਈ ਹਵਾਰਾ ਕੋਲ ਪਹੁੰਚੀ ਸ਼ਿਕਾਇਤ, ਫੇਰ ਨਿਹੰਗ ਸਿੰਘ ਆਇਆ ਕੈਮਰੇ ਮੂਹਰੇ LIVE

Htv Punjabi

ਪੁਲ ‘ਤੇ ਜਾ ਰਿਹਾ ਸੀ ਚੀਨੀ ਦੀ ਬੋਰੀਆਂ ਨਾਲ ਭਰਿਆ ਟਰੱਕ ਪਲਟ ਕੇ ਪੁਲ ਤੋਂ ਹੇਠਾਂ ਢਿੱਗਿਆ, ਤਾਂ ਦੇਖੋ ਕੀ ਕਰਤਾ ਹਾਲ

Htv Punjabi

ਆਹ ਦੇਖੋ ਹਸਪਤਾਲ ‘ਚ ਕੀ ਹੋ ਗਿਆ

htvteam

Leave a Comment