ਆਮ ਆਦਮੀ ਪਾਰਟੀ ਦੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਖੁਦ ਨੂੰ ਮਾਰ ਲਵੇਗਾ ਗੋਲੀ,, ਸ਼ਰੇਆਮ ਵੀਡੀਓ ਜਾਰੀ ਕਰਕੇ ਦਿੱਤੀ ਚੇਤਾਵਨੀ,, ਆਖਰ ਅਜਿਹੀ ਕਿਹੜੀ ਗੱਲ ਹੋਈ ਕਿ ਗਿਆਸਪੁਰਾ ਆਪਣੀ ਜੀਵਨ ਲੀਲਾ ਸਮਾਪਤ ਕਰਨ ਲਈ ਤਿਆਰ ਹੋ ਗਿਆ,, ਤੇ ਇਹ ਚੈਲੇੰਜ ਆਪ ਦੇ ਵਿਧਾਇਕ ਨੇ ਬਿਕਰਮ ਮਜੀਠੀਆ ਨੂੰ ਕੀਤਾ,,, ਦਰਅਸਲ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਇੱਕ ਪੱਤਰ ਟਵੀਟ ਕਰਕੇ ਪਾਇਲ ਤੋਂ ਆਪ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਉਪਰ ਗੰਭੀਰ ਇਲਜ਼ਾਮ ਲਗਾਏ ਤਾਂ ਗਿਆਸਪੁਰਾ ਨੇ ਠੋਕਵਾਂ ਜਵਾਬ ਦਿੱਤਾ ਅਤੇ ਕਿਹਾ ਕਿ ਮਜੀਠੀਆ ਚਿੱਟੇ ਦਾ ਤਸਕਰ ਹੈ। ਗਿਆਸਪੁਰਾ ਨੇ ਕਿਹਾ ਕਿ ਓਹਨਾਂ ਨੇ ਅੱਜ ਤੱਕ ਆਪਣੇ ਹਲਕੇ ਅੰਦਰ ਕੋਈ ਗੈਰ ਕਾਨੂੰਨੀ ਕੰਮ ਨਹੀਂ ਹੋਣ ਦਿੱਤਾ। ਭਾਵੇਂ ਜਿੰਨੀ ਮਰਜ਼ੀ ਵੱਡੀ ਜਾਂਚ ਕਰਵਾ ਲਓ ਜੇਕਰ ਓਹਨਾਂ ਦਾ ਕੋਈ ਕਸੂਰ ਸਾਮਣੇ ਆਵੇ ਤਾਂ ਉਹ ਖੁਦ ਨੂੰ ਗੋਲੀ ਮਾਰਕੇ ਖਤਮ ਕਰ ਲੈਣਗੇ।
ਸੋ ਦੱਸ ਦਈਏ ਕਿ ਲੋਕ ਸਭਾ ਚੋਣਾਂ ਨੇੜੇ ਨੇ ਜਿਸ ਨੂੰ ਲੈ ਕੇ ਹਰ ਇੱਕ ਸਿਆਸੀ ਪਾਰਟੀ ਦੇ ਆਗੂਆਂ ਵਰਕਰਾਂ ਲੀਡਰਾਂ ਦੇ ਵੱਲੋਂ ਚੋਣ ਪ੍ਰਚਾਰ ਤੇਜ਼ੀ ਨਾਲ ਕੀਤਾ ਜਾ ਰਿਹਾ ਪਰ ਦੂਜੇ ਪਾਸ ਇਹ ਇੱਕ ਦੂਜੇ ਦੇ ਖਿਲਾਫ ਵਿਰੁੱਧ ਪਾਰਟੀਆਂ ਦੇ ਵੱਲੋਂ ਗੰਭੀਰ ਇਲਜ਼ਾਮ ਲਗਾਏ ਜਾ ਰਹੇ ਨੇ ਜਿਸ ਦੇ ਮੱਦੇ ਨਜ਼ਰ ਸਿਆਸਤ ਖੂਬ ਗਰਮਾਈ ਹੋਈ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
