ਗੁਰਦਾਸਪੁਰ ਦੇ ਪਿੰਡ ਡੀਡਾ ਸਾਂਸੀਆਂ ਵਿੱਚ ਉਸ ਵੇਲੇ ਸ਼ਾਨਾਟਾ ਛਾ ਗਿਆ ਜਦੋਂ ਤਿੰਨ ਨੌਜਵਾਨਾਂ ਨਾਲ ਕੁਝ ਅਜਿਹਾ ਵਾਪਰ ਗਿਆ ਕਿ ਪੁਲਿਸ ਨੂੰ ਪਿੰਡ ਛੱਉਣੀ ਚ ਤਬਦੀਲ ਕਰਨਾ ਪਿਆ,, ਤਸਵੀਰਾਂ ਤੁਸੀਂ ਵੀ ਦੇਖ ਰਹੇ ਹੋ ਕਿ ਕਿਸ ਤਰੀਕੇ ਨਾਲ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਘਰ ਘਰ ਦੀ ਛੱਤਾਂ ਦੇ ਉੱਤੇ ਚੜ ਕੇ ਕਮਰੇ ਚ ਜਾ ਕੇ ਤਲਾਸ਼ੀਆਂ ਲਈਆਂ ਜਾ ਰਹੀਆਂ ਨੇ,,ਦਰਅਸਲ ਇਥੇ 3 ਨੌਜਵਾਨਾ ਦੀਆਂ ਲਾਸ਼ਾਂ ਮਿਲਣ ਤੋਂ ਬਾਅਦ ਪੁਲਿਸ ਨੇ ਪਿੰਡ ਦੀ ਚਾਰੋਂ ਤਰਫ ਤੋਂ ਘੇਰਾਬੰਦੀ ਕਰਕੇ ਪਿੰਡ ਅੰਦਰ ਚੈਕਿੰਗ ਅਭਿਆਨ ਚਲਾਇਆ ਅਤੇ ਸ਼ੱਕੀ ਘਰਾਂ ਦੀ ਤਲਾਸ਼ੀ ਕੀਤੀ ਅਤੇ ਪਿੰਡ ਅੰਦਰ ਲੋਕਾਂ ਦੇ ਆਣ ਜਾਣ ਤੇ ਪਾਬੰਦੀ ਲਗਾਈ ਤਾਂ ਜੋਂ ਕੋਈ ਵੀ ਸ਼ੱਕੀ ਵਿਅਕਤੀ ਪਿੰਡ ਤੋ ਬਾਹਰ ਨਾ ਜਾ ਸੱਕੇ ਇੱਸ ਮੌਕੇ ਪਿੰਡ ਵਿੱਚ ਭਾਰਤੀ ਕਿਸਾਨ ਯੂਨੀਅਨ ਚੜੁਨੀ ਦੇ ਪੰਜਾਬ ਯੂਥ ਪ੍ਰਧਾਨ ਇੰਦਰਪਾਲ ਸਿੰਘ ਵੀ ਪੁਹੰਚੇ ਉਹਨਾਂ ਕਿਹਾ ਕਿ ਇਹ ਪਿੰਡ ਨਸ਼ਾ ਵੇਚਣ ਲਈ ਬਦਨਾਂਮ ਪਿੰਡ ਹੈ ਅੱਤੇ ਪਿੰਡ ਵਿੱਚ ਸ਼ਰ੍ਹੇਆਮ ਨਸ਼ਾ ਵਿਕਦਾ ਹੈ ਇਸ ਲਈ ਉਹਨਾਂ ਨੂੰ ਪੂਰਾ ਯਕੀਨ ਹੈ ਕਿ ਇਹ ਮੌਤਾਂ ਵੀ ਨਸ਼ੇ ਕਾਰਨ ਹੋਈਆਂ ਹਨ।ਇਸ ਮੌਕੇ ਪਿੰਡ ਦੇ ਸਾਬਕਾ ਸਰਪੰਚ ਨੇ ਵੀ ਕਿਹਾ ਕਿ ਪਿੰਡ ਵਿੱਚ ਸ਼ਰੇਆਮ ਨਸ਼ਾ ਵਿਕ ਰਿਹਾ ਹੈ ਕਈ ਵਾਰ ਇਸ ਸਬੰਧੀ ਪੁਲਿਸ ਨੂੰ ਸੂਚਿਤ ਕੀਤਾ ਗਿਆ ਹੈ ਪਰ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ,,,,,,,
ਪਿੰਡ ਅੰਦਰ ਜਾਂਚ ਕਰਨ ਅੱਤੇ ਚੈਕਿੰਗ ਅਭਿਆਨ ਕਰਨ ਪਹੁੰਚੇ ਡੀਐਸਪੀ ਸੁਖਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਪੁਲਿਸ ਵੱਲੋਂ ਕੱਲ ਸ਼ਾਮ ਵੇਲੇ ਵੀ ਪਿੰਡ ਅੰਦਰ ਸਰਚ ਅਭਿਆਨ ਚਲਾਇਆ ਗਿਆ ਸੀ ਅੱਜ ਵੀ ਸਵੇਰੇ ਤੜਕਸਾਰ ਤੋਂ ਇਹ ਸਰਚ ਬਿਆਨ ਚਲਾਇਆ ਜਾ ਰਿਹਾ ਹੈ ਉਹਨਾਂ ਕਿਹਾ ਕਿ ਅਜੇ ਤੱਕ ਕਿਸੇ ਤਰ੍ਹਾਂ ਦੀ ਕੋਈ ਵੀ ਗੈਰ ਵਸਤੂ ਬਰਾਮਦ ਨਹੀਂ ਹੋਈ ਅਤੇ ਜੋ ਨਸ਼ੇ ਦੇ ਕਾਰੋਬਾਰ ਕਰਨ ਦੇ ਸ਼ੱਕੀ ਲੋਕ ਹਨ ਉਨਾਂ ਦੀ ਪੁੱਛਗਿੱਛ ਕੀਤੀ ਜਾ ਰਹੀ ਹੈ। ਅਤੇ ਜਿਨ੍ਹਾਂ ਨੋਜਵਾਨਾਂ ਦੀ ਲਾਸ਼ਾਂ ਮਿਲੀਆਂ ਹਨ ਉਨਾਂ ਵਿੱਚੋਂ ਇੱਕ ਦੀ ਪਹਿਛਾਣ ਹੋਈ ਹੈ ਜੋ ਪਠਾਨਕੋਟ ਜ਼ਿਲ੍ਹੇ ਦੇ ਤਾਰਾਗੜ੍ਹ ਦਾ ਰਹਿਣ ਵਾਲਾ ਹੈ ਬਾਕੀ ਇਹਨਾਂ ਦੀ ਮੌਤ ਦੇ ਕਾਰਨਾਂ ਬਾਰੇ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਲੱਗੇਗਾ। ਕਿ ਕਾਰਨ ਰਿਹਾ ਹੈ,,,,,,,
ਖੈਰ ਜਿੱਥੇ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਕਰਨ ਦੇ ਦਾਅਵੇ ਕੀਤੇ ਜਾ ਰਹੇ ਨੇ ਪਰ ਉੱਥੇ ਹੀ ਆਏ ਦਿਨ ਨਸ਼ੇ ਦੀ ਭੇੜ ਚੜਨ ਕਰਕੇ ਨੌਜਵਾਨਾਂ ਦੀਆਂ ਮੌਤਾਂ ਹੋ ਰਹੀਆਂ ਨੇ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
