Htv Punjabi
Punjab Video

ਦੇਖ ਲਓ ਹੁਣ ਆਹ ਪਿੰਡਾਂ ‘ਚ ਕੀ ਹੋਣ ਲੱਗਿਆ, ਤੁਸੀ ਵੀ ਧਿਆਨ ਰੱਖੋ ਕੀਤੇ ਤੁਹਾਡੇ ਨਾਲ ਐਵੇ ਨਾ ਹੋ ਜਾਵੇ

ਅੱਜ ਪ੍ਰਸ਼ਾਸਨਿਕ ਅਧਿਕਾਰੀ ਅਤੇ ਪੁਲਿਸ ਦੇ ਉੱਚ ਅਧਿਕਾਰੀ ਨੈਸ਼ਨਲ ਹਾਈਵੇਅ ਅਧੀਨ ਪੈਂਦੇ ਪਿੰਡ ਪੰਡੋਰੀ ਅੰਮ੍ਰਿਤਸਰ ਵਿਖੇ ਕਬਜ਼ਾ ਲੈਣ ਲਈ ਪੁੱਜੇ ਪਰ ਇਸ ਗੱਲ ਦਾ ਪਤਾ ਲੱਗਦਿਆਂ ਹੀ ਕਿਸਾਨ ਜਥੇਬੰਦੀਆ ਵੀ ਉਥੇ ਪਹੁੰਚ ਗਈਆਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਫਿਰ ਇਕ ਵਾਰ ਖਾਲੀ ਹੱਥ ਪਰਤਣਾ ਪਿਆ, ਹਾਲਾਂਕਿ ਮੌਕੇ ਤੇ ਮਾਹੌਲ ਪੂਰਾ ਤਨਾਵਪੂਰਨ ਸੀ ਪਰ ਅਜਿਹਾ ਕੁਝ ਨਹੀਂ ਹੋਇਆ, ਜਾਣਕਾਰੀ ਮੁਤਾਬਕ ਤੁਹਾਨੂੰ ਦੱਸ ਦੇਈਏ ਕਿ 2 ਦਿਨ ਪਹਿਲਾਂ ਵੀ ਕਿਸਾਨਾਂ ਨੇ ਨੈਸ਼ਨਲ ਹਾਈਵੇਅ ‘ਤੇ ਜੇ.ਸੀ.ਬੀ. ਮਸ਼ੀਨਾਂ ਨੂੰ ਰੋਕ ਕੇ ਵਾਪਸ ਭੇਜ ਦਿੱਤਾ ਸੀ ਅਤੇ ਕਿਹਾ ਸੀ ਕਿ ਕਿਸਾਨਾਂ ਨੂੰ ਪਹਿਲਾਂ ਉਹਨਾਂ ਦਾ ਬਣਦਾ ਮੁਆਵਜ਼ਾ ਦਿੱਤਾ ਜਾਵੇ।

ਜਿਹੜਾ ਉਹਨਾਂ ਦੀ ਫਸਲਾਂ ਦਾ ਨੁਕਸਾਨ ਹੋਇਆ ਹੈ ਉਸਦਾ ਹਰਜਾਨਾ ਉਹਨਾਂ ਨੂੰ ਦਿੱਤਾ ਜਾਵੇ। ਉਥੇ ਕਿਸਾਨਾਂ ਨੇ ਕਿਹਾ ਕਿ ਅੱਜ ਪ੍ਰਸ਼ਾਸਨਿਕ ਅਧਿਕਾਰੀ ਨੈਸ਼ਨਲ ਹਾਈਵੇ ਦੀਆਂ ਜਮੀਨਾਂ ਦਾ ਕਬਜ਼ਾ ਲੈਣ ਆਏ ਸਨ ਪਰ ਹੁਣ ਤੱਕ ਜਿੱਥੇ ਵੀ ਹਾਈਵੇ ਬਣ ਰਿਹਾ ਹੈ, ਉਥੇ ਕਿਸਾਨਾਂ ਦੀ ਫ਼ਸਲ ਵੀ ਖ਼ਰਾਬ ਹੋ ਰਹੀ ਹੈ ਫਿਰ ਪਹਿਲਾਂ ਉਨ੍ਹਾਂ ਦੀ ਜ਼ਮੀਨ ਦਾ ਰੇਟ ਤੈਅ ਕੀਤਾ ਜਾਵੇ, ਦੋ ਦਿਨ ਪਹਿਲਾਂ ਜਦੋਂ ਕਿਸਾਨਾਂ ਨੇ ਕੰਮ ਬੰਦ ਕਰਵਾ ਦਿੱਤਾ ਸੀ ਤਾਂ ਪੁਲੀਸ ਨੇ ਉਨ੍ਹਾਂ ਨੂੰ ਜਲਦੀ ਹੀ ਪੈਸੇ ਉਨ੍ਹਾਂ ਦੇ ਖਾਤਿਆਂ ਵਿੱਚ ਜਮ੍ਹਾਂ ਕਰਵਾਉਣ ਦਾ ਭਰੋਸਾ ਦਿੱਤਾ ਹੈ। ਦੇਖਣਾ ਹੋਵੇਗਾ ਕਿ ਆਖਰ ਕਿਸਾਨਾਂ ਤੇ ਅਧਿਕਾਰੀਆਂ ਦਾ ਮਸਲਾ ਕਿਵੇਂ ਹੱਲ ਹੁੰਦਾ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਜੇ ਤੁਹਾਡੇ ਨਸ਼ੇ ਦੇ ਸੌਦਾਗਰਾਂ ਨੂੰ ਫੜ੍ਹਨ ਲੱਗੇ ਹੱਥ ਕੰਬਦੇ ਨੇ ਤਾਂ ਅਸੀ ਫੜ੍ਹ ਲੈਂਦੇ ਹਾਂ

htvteam

ਗੁਆਂਢੀਆਂ ਨੇ ਬਾਪ ਸਣੇ ਪੁੱਤ ਨਾਲ ਕੀਤੀਆਂ ਹੱਦਾਂ ਪਾਰ; ਖ਼ੌਫ਼ਨਾਕ ਮੰਜ਼ਰ ਦੇਖ ਪਿੰਡ ਵਾਲੇ ਹੈਰਾਨ

htvteam

ਇਸ ਦਿਵਾਲੀ ‘ਤੇ ਆਹ ਦੋ ਲੱਖ ਲੋਕ ਕਰਵਾਉਣਗੇ ਸ਼ੂਗਰ; ਦੇਖੋ ਵੀਡੀਓ

htvteam

Leave a Comment