ਜਿੱਥੇ ਕਿ ਦੁਸਹਿਰੇ ਦੇ ਤਿਉਹਾਰ ਨੂੰ ਪੂਰਾ ਦੇਸ਼ ਨੇ ਮਨਾਇਆ ਉੱਥੇ ਇੱਕ ਮਾਛੀਵਾੜਾ ਸਾਹਿਬ ਦੇ ਪਿੰਡ ਮੰਡ ਜੋਧਵਾਲ ਦਾ ਇੱਕ ਪਰਿਵਾਰ ਆਪਣੇ ਨੌਜਵਾਨ ਪੁੱਤ ਦੀ ਮੌਤ ਦਾ ਮਾਤਮ ਮਨਾ ਰਿਹਾ ਸੀ ਦਾਦਾ ਰੋ ਰੋ ਕੇ ਨਸ਼ੇ ਦੀ ਸਰਿੰਜ ਦਿਖਾਉਂਦੇ ਹੋਏ ਦੁਹਾਈ ਪਾ ਰਿਹਾ ਕਿ ਮੇਰੇ ਪੋਤੇ ਨੂੰ ਨਸ਼ਾ ਰੂਪੀ ਰਾਵਣ ਨਿਕਲ ਗਿਆ ਪ੍ਰਾਪਤ ਜਾਣਕਾਰੀ ਅਨੁਸਾਰ ਮਾਛੀਵਾੜਾ ਸਾਹਿਬ ਦੇ ਪਿੰਡ ਮੰਡ ਜੋਧਵਾਲ ਦਾ ਗੁਰਸੇਵਕ ਸਿੰਘ ਉਮਰ 25 ਸਾਲ ਨਸ਼ਾ ਕਰਨ ਦਾ ਆਦੀ ਸੀ ਅਤੇ ਕੱਲ ਉਸ ਨੇ ਨਸ਼ੇ ਦਾ ਟੀਕਾ ਲਾ ਲਿਆ ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ ਜਿਸ ਨੂੰ ਕੱਲ ਦੇਰ ਰਾਤੀ ਸਮਰਾਲਾ ਦੇ ਸਰਕਾਰੀ ਹਸਪਤਾਲ ਵਿੱਚ ਲਿਆਂਦਾ ਗਿਆ,,ਮ੍ਰਿਤਕ ਦੇ ਦਾਦੇ ਸ਼ੀਸ਼ਮ ਸਿੰਘ ਨੇ ਹੱਥ ਵਿੱਚ ਨਸ਼ੇ ਦੀ ਸਰਿੰਜ ਫੜ ਕੇ ਦੱਸਿਆ ਕਿ ਮੇਰਾ ਪੋਤਾ ਗੁਰਸੇਵਕ ਸਿੰਘ ਨਸ਼ੇ ਕਰਨ ਦਾ ਆਦੀ ਸੀ ਗੁਰਸੇਵਕ ਦੇ ਪਿਤਾ ਦੀ ਮੌਤ ਹੋ ਚੁੱਕੀ ਸੀ ਅਤੇ ਉਹ ਮੇਰੇ ਕੋਲ ਹੀ ਰਹਿੰਦਾ ਸੀ ਸ਼ੀਸ਼ਮ ਸਿੰਘ ਨੇ ਦੱਸਿਆ ਕਿ ਮੇਰਾ ਪੋਤਾ ਵਿਆਹਿਆ ਹੋਇਆ ਸੀ ਪਰ ਨਸ਼ਿਆ ਕਰਨ ਦਾ ਆਦੀ ਹੋਣ ਕਾਰਨ ਉਸ ਦੀ ਘਰ ਵਾਲੀ ਉਸ ਨੂੰ ਛੱਡ ਕੇ ਚਲੀ ਗਈ ਸੀ ਮੈਂ ਕਈ ਵਾਰ ਇਸ ਨੂੰ ਨਸ਼ਾ ਨਾ ਕਰਨ ਤੋ ਰੋਕਿਆ ਅਤੇ ਇਹ ਕਈ ਵਾਰ ਨਸ਼ਾ ਛੱਡ ਵੀ ਦਿੰਦਾ ਸੀ ਪਰ ਕੱਲ ਇਸ ਨੇ ਨਸ਼ੇ ਦਾ ਟੀਕਾ ਲਾ ਲਿਆ ਅਤੇ ਮੇਰਾ ਪੋਤਾ ਮੰਜੇ ਉੱਪਰ ਸੌ ਗਿਆ ਜਦੋਂ ਮੈਂ ਇਸ ਨੂੰ ਉਠਾਇਆ ਤਾਂ ਇਹ ਨਾ ਉੱਠਿਆ। ਨਸ਼ੇ ਵਾਲਾ ਟੀਕਾ ਇਸ ਦੇ ਮੰਜੇ ਕੋਲ ਪਿਆ ਸੀ ਜਿਸ ਤੋਂ ਬਾਅਦ ਤੁਰੰਤ ਇਸ ਨੂੰ ਸਮਰਾਲਾ ਵਿਖੇ ਹਸਪਤਾਲ ਵਿੱਚ ਲਿਆਂਦਾ ਗਿਆ ਤੇ ਡਾਕਟਰਾਂ ਨੇ ਕਿਹਾ ਕਿ ਇਸ ਦੀ ਮੌਤ ਹੋ ਚੁੱਕੀ ਹੈ,,,,,,
ਥਾਣਾ ਮੁਖੀ ਪਵਿੱਤਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਗੁਰਸੇਵਕ ਸਿੰਘ ਨੇ ਦਾ ਪਿਤਾ ਪੰਜਾਬ ਪੁਲਿਸ ਵਿੱਚ ਨੌਕਰੀ ਕਰਦਾ ਸੀ ਪਿਤਾ ਦੀ ਮ੍ਰਿਤੂ ਤੋਂ ਬਾਅਦ ਪੁਲਿਸ ਦੀ ਨੌਕਰੀ ਮਾਂ ਨੂੰ ਮਿਲ ਗਈ ਜੋ ਕਿ ਨੌਕਰੀ ਲਈ ਜਲੰਧਰ ਰਹਿੰਦੀ ਸੀ ਗੁਰਸੇਵਕ ਸਿੰਘ ਸ਼ਰਾਬ ਪੀਣ ਦਾ ਆਦੀ ਸੀ ਬੀਤੀ ਰਾਤ ਵੀ ਉਸਨੇ ਸ਼ਰਾਬ ਅਤੇ ਮੀਟ ਖਾਦਾ ਸੀ ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ ਪਰ ਮ੍ਰਿਤਕ ਗੁਰਸੇਵਾ ਸਿੰਘ ਦੇ ਦਾਦੇ ਨੇ ਕਿਹਾ ਕਿ ਮੇਰੇ ਪੋਤੇ ਦੀ ਮੌਤ ਨਸ਼ੇ ਦੀ ਓਵਰਡੋਜ਼ ਨਾਲ ਹੋਈ ਹੈ ਅਤੇ ਮ੍ਰਿਤਕ ਦੀ ਮਾਤਾ ਦਾ ਕਹਿਣਾ ਹੈ ਕਿ ਮੇਰਾ ਬੇਟਾ ਕੋਈ ਵੀ ਨਸ਼ਾ ਨਹੀਂ ਕਰਦਾ ਸੀ ਇਸ ਦੇ ਦਾਦਾ ਦਾਦੀ ਇਸ ਨੂੰ ਪਰੇਸ਼ਾਨ ਕਰਦੇ ਸੀ,,,,,,,,,,,
ਇਸ ਸੰਬੰਧ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸਮਰਾਲਾ ਹਲਕਾ ਇੰਚਾਰਜ ਪਰਮਜੀਤ ਸਿੰਘ ਢਿੱਲੋ ਨੇ ਕਿਹਾ ਕਿ ਬਹੁਤ ਨਿੰਦਣਯੋਗ ਹੈ ਕਿ ਸ਼੍ਰੀ ਮਾਛੀਵਾੜਾ ਸਾਹਿਬ ਬਲਾਕ ਦੇ ਪਿੰਡ ਮੰਡ ਜੋਧੇਵਾਲ ਵਿੱਚ ਇੱਕ ਦਾਦਾ ਹੱਥ ਦੇ ਵਿੱਚ ਸਰਿੰਜ ਫੜ ਸਮਾਜ ਨੂੰ ਦੱਸ ਰਿਹਾ ਹੈ ਕਿ ਮੇਰਾ ਪੋਤਾ ਨਸ਼ੇ ਦੀ ਭੇਂਟ ਚੜ ਗਿਆ ਹੈ ਅਤੇ ਦੂਸਰੇ ਪਾਸੇ ਘਟਨਾ ਤੋਂ ਥੋੜੇ ਸਮੇਂ ਬਾਅਦ ਮ੍ਰਿਤਕ ਦੀ ਮਾਤਾ ਜੋ ਜੋ ਮ੍ਰਿਤਕ ਪੁੱਤਰ ਨਾਲ ਨਹੀਂ ਰਹਿੰਦੀ ਸੀ ਉਸ ਉਪਰ ਪ੍ਰਸ਼ਾਸਨ ਵੱਲੋਂ ਦਬਾਵ ਪਾਉਣ ਦੇ ਬਾਅਦ ਕਹਿੰਦੀ ਹੈ ਕਿ ਮੇਰਾ ਪੁੱਤਰ ਸ਼ਰਾਬ ਦਾ ਆਦੀ ਸੀ ਅਤੇ ਚਿਕਨ ਖਾਂ ਅਤੇ ਸ਼ਰਾਬ ਪੀਣ ਨਾਲ ਉਸਦੀ ਮੌਤ ਹੋ ਗਈ ।ਇਹ ਬਹੁਤ ਨਿੰਦਣਯੋਗ ਹੈ ਕਿ ਪੁਲਿਸ ਪ੍ਰਸ਼ਾਸਨ ਦੁਬਾਰਾ ਇਹ ਮਾਮਲਾ ਢੱਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਨਸ਼ਿਆਂ ਕਰਕੇ ਹੁਣ ਤੱਕ ਪਤਾ ਨਹੀਂ ਕਿੰਨੇ ਕੁ ਨੌਜਵਾਨ ਮੁੰਡੇ ਭੇਂਟ ਚੜ ਗਏ ਨੇ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
