Htv Punjabi
Punjab Video

ਵੋਟਾਂ ਪੈਣ ਤੋਂ ਪਹਿਲਾਂ ਹੀ ਆਹ ਪਿੰਡ ਦੇ ਵਿੱਚ ਚੱਲੀਆਂ ਤਾੜ ਤਾੜ

ਫਿਰੋਜ਼ਪੁਰ ਦੇ ਪਿੰਡ ਜਤਾਲਾ ਵਿੱਚ ਸਰਪੰਚੀ ਦੀ ਚੋਣ ਲੜ ਰਹੀ ਮਹਿਲਾ ਉਮੀਦਵਾਰ ਅਤੇ ਉਸ ਦੇ ਸਮਰਥਕਾਂ ਦੇ ਘਰ ਤੇ ਵਿਰੋਧੀ ਧਿਰ ਵੱਲੋਂ ਤੜਕ ਸਾਰ ਅੰਨੇ ਵਾਰ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ ਜਾਣਕਾਰੀ ਅਨੁਸਾਰ ਪਿੰਡ ਜਤਾਲਾ ਵਿੱਚ ਮਨਦੀਪ ਕੌਰ ਸਰਪੰਚ ਦੀ ਚੋਣ ਲੜ ਰਹੀ ਹੈ ਜੋ ਕਿ ਦੂਜੀ ਧਿਰ ਨੂੰ ਇਹ ਗੱਲ ਗਵਾਰਾ ਨਾ ਗੁਜਰੀ ਤਾਂ ਤੜਕ ਸਾਰ ਕਰੀਬ 3 ਵਜੇ ਵਿਰੋਧੀ ਪਾਰਟੀ ਵੱਲੋਂ ਗੱਡੀਆਂ ਤੇ ਸਵਾਰ ਹੋ ਕੇ ਸਰਪੰਚ ਦੀ ਚੋਣ ਦੀ ਉਮੀਦਵਾਰ ਮਨਦੀਪ ਕੌਰ ਦੇ ਘਰ ਦੇ ਬਾਹਰ ਅੰਨੇ ਵਾਰ ਗੋਲੀਆਂ ਚਲਾਈਆਂ ਗਈਆਂ ਮਾਮਲਾ ਇਥੇ ਹੀ ਸ਼ਾਂਤ ਨਹੀ ਹੋਇਆ ਆਰੋਪੀਆ ਵੱਲੋਂ ਮਨਦੀਪ ਕੌਰ ਦੇ ਸਮਰਥਕਾਂ ਦੇ ਘਰ ਤੇ ਵੀ ਅੰਨੇ ਵਾਰ ਗੋਲੀਆਂ ਵਰਾਈਆਂ ਗਈਆਂ ਗੋਲੀਆਂ ਦੀ ਗੂੰਜ ਨਾਲ ਪੂਰਾ ਪਿੰਡ ਸਹਿਮ ਗਿਆ ਅਤੇ ਕਿਸੇ ਨੇ ਬਾਹਰ ਨਿਕਲਣ ਦੀ ਹਿੰਮਤ ਵੀ ਨਹੀਂ ਦਿਖਾਈ।

ਪਿੰਡ ਦੇ ਨੰਬਰਦਾਰ ਅਤੇ ਮਨਦੀਪ ਕੌਰ ਦੇ ਸਹੁਰੇ ਦਾ ਕਹਿਣਾ ਹੈ ਕਿ ਆਰੋਪੀਆਂ ਵੱਲੋਂ ਅੰਨੇਵਾਹ ਫਾਇਰਿੰਗ ਕੀਤੀ ਗਈ ਅਤੇ ਉਹਨਾਂ ਦੇ ਸਮਰਥਕਾਂ ਦੇ ਘਰ ਤੇ ਵੀ ਫਾਇਰਿੰਗ ਕੀਤੀ ਗਈ ਇੱਕ ਲਿਫਾਫਾ ਭਰ ਕੇ ਗੋਲੀਆਂ ਦੇ ਖੋਲ ਉਹਨਾਂ ਵੱਲੋਂ ਪੁਲਿਸ ਨੂੰ ਦਿੱਤੇ ਗਏ ਹਨ। ਇੰਨੀ ਜ਼ਿਆਦਾ ਫਾਇਰਿੰਗ ਆਰੋਪੀਆਂ ਵੱਲੋਂ ਕੀਤੀ ਗਈ ਸੀ , ਉਹਨਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਤੰਜ ਕੱਸਦੇ ਹੋਏ ਕਿਹਾ ਕਿ ਸਰਕਾਰਾਂ ਤਾਂ ਬਹੁਤ ਦੇਖੀਆਂ ਕਾਂਗਰਸ ਵੀ ਅਕਾਲੀ ਵੀ ਪਰ ਜੋ ਬਦਲਾ ਆਮ ਆਦਮੀ ਪਾਰਟੀ ਨੇ ਲਿਆਂਦਾ ਹੈ ਉਹ ਸ਼ਾਇਦ ਹੀ ਕੋਈ ਹੋਰ ਲਿਆ ਸਕਦਾ ਹੈ , ਜਿੰਨੀ ਇਸ ਰਾਜ ਵਿੱਚ ਗੁੰਡਾਗਰਦੀ ਹੋ ਰਹੀ ਹੈ ਸ਼ਾਇਦ ਹੀ ਕਿਸੇ ਰਾਜ ਵਿੱਚ ਇਨੀ ਗੁੰਡਾਗਰਦੀ ਦੇਖਣ ਨੂੰ ਮਿਲੀ ਹੋਵੇ।

ਇੱਥੇ ਅਹਿਮ ਗੱਲ ਇਹ ਹੈ ਕਿ ਪੰਚਾਇਤੀ ਚੋਣਾਂ ਦੇ ਚਲਦੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹਥਿਆਰ ਜਮ੍ਹਾਂ ਕਰਵਾਉਣ ਲਈ ਕਿਹਾ ਗਿਆ ਸੀ ਅਤੇ ਜਿਸ ਦੀ ਜਿੰਮੇਵਾਰੀ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਦੀ ਸੀ ਪਰ ਇਨੀ ਵੱਡੀ ਮਾਤਰਾ ਵਿੱਚ ਹਥਿਆਰ ਬਾਹਰ ਹਨ ਕਿ ਆਏ ਦਿਨ ਗੋਲੀਬਾਰੀ ਦੀਆਂ ਘਟਨਾ ਸਾਹਮਣੇ ਆ ਰਹੀਆਂ ਨੇ ਬੀਤੇ ਦਿਨ ਵੀ ਇਸ ਪਿੰਡ ਦੇ ਨਾਲ ਕਰੀ ਕਲਾਂ ਵਿੱਚ ਵੀ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਸੀ ਅਤੇ ਇੱਕ ਵਾਰ ਫਿਰ ਥਾਣੇ ਤੋਂ ਮਹਿਜ਼ 200 ਤੋਂ 600 ਮੀਟਰ ਦੂਰੀ ਤੇ ਹੀ ਮੌਜੂਦ ਇਹ ਪਿੰਡ ਜਿੱਥੇ ਇੱਕ ਵਾਰ ਫਿਰ ਬੇਖੌਫ ਹੋ ਕੇ ਆਰੋਪੀਆਂ ਵੱਲੋਂ ਫਾਇਰਿੰਗ ਕੀਤੀ ਗਈ ਪਰ ਪੁਲਿਸ ਹੱਥ ਤੇ ਹੱਥ ਧਰੀ ਬੈਠੀ ਹੈ ਅਤੇ ਆਰੋਪੀਆਂ ਗਿਰਫਤਾਰ ਤੱਕ ਕਰਨਾ ਦੂਰ ਦੀ ਗੱਲ ਮੁਕਦਮਾ ਤੱਕ ਵੀ ਦਰਜ ਨਹੀਂ ਕੀਤਾ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਦਿਨ ਦਿਹਾੜੇ ਹੀ ਨੌਜਵਾਨ ਨੇ ਗੁਰੂਦੁਆਰੇ ਅੰਦਰ ਵੜ੍ਹ ਕੇ ਕੀਤੀ ਘਟੀਆ ਕਰਤੂਤ

htvteam

ਅਸਲੀ ਤੇ ਨਕਲੀ ਸ਼ਹਿਦ ਦੀ ਪਹਿਚਾਣ ਹੁਣ 5 ਸੈਕਿੰਟਾਂ ‘ਚ ਹੋਏਗੀ

htvteam

ਜੇਲ੍ਹ ਚ ਕੈਦੀਆਂ ਦੀ ਡਿਮਾਂਡ ਸੁਣਕੇ ਭੱਜਿਆ ਫਿਰੇ ਪ੍ਰਸ਼ਾਸਨ ?

htvteam

Leave a Comment