Htv Punjabi
Punjab Video

ਕੈਨੇਡਾ ਜਾਣ ਵਾਲੇ ਹੈੱਡ ਫੋਨ ਲਗਾਕੇ ਸੁਣ ਲੈਣ ਖ਼ਬਰ

ਕਨੇਡਾ ਸਰਕਾਰ ਵੱਲੋਂ ਲਗਾਤਾਰ ਆਪਣੀ ਵੀਜ਼ਾ ਪੋਲਿਸੀ ਦੇ ਵਿੱਚ ਤਬਦੀਲੀਆਂ ਕੀਤੀਆਂ ਜਾ ਰਹੀਆਂ ਹਨ। ਇੱਕ ਤੋਂ ਬਾਅਦ ਇੱਕ ਸਖਤ ਫੈਸਲਿਆਂ ਦਾ ਸਿੱਧਾ ਅਸਰ ਵਿਦਿਆਰਥੀਆਂ ਤੇ ਪੈ ਰਿਹਾ ਹੈ। ਖਾਸ ਕਰਕੇ ਭਾਰਤੀ ਅਤੇ ਪੰਜਾਬ ਤੋਂ ਵੱਡੀ ਗਿਣਤੀ ਚ ਗਏ ਵਿਦਿਆਰਥੀ ਹੁਣ ਆਪਣੇ ਭਵਿੱਖ ਨੂੰ ਲੈ ਕੇ ਚਿੰਤਿਤ ਹਨ ਇਹਨਾਂ ਹੀ ਨਹੀਂ ਕਨੇਡਾ ਜਾਣ ਲਈ ਚਾਹਵਾਨ ਵਿਦਿਆਰਥੀਆਂ ਦੇ ਵੀ ਇਹ ਸਟਾਰ ਸਨ ਪਿਆ ਹੈ 8 ਨਵੰਬਰ ਨੂੰ ਕੈਨੇਡਾ ਸਰਕਾਰ ਨੇ ਐਸਡੀਐਸ ਵੀਜ਼ਾ ਬੰਦ ਕਰ ਦਿੱਤਾ ਹੈ ਜੋ ਕਿ ਵੀਜ਼ਾ ਮਿਲਣ ਦਾ ਸਭ ਤੋਂ ਤੇਜ ਤਰੀਕਾ ਸੀ 14 ਦਿਨਾਂ ਦੇ ਵਿੱਚ ਵੀਜ਼ਾ ਆ ਜਾਂਦਾ ਸੀ 14 ਦੇ ਕਰੀਬ ਦੇਸ਼ ਇਸ ਦਾ ਕਾਫੀ ਫਾਇਦਾ ਲੈਂਦੇ ਸੀ ਜਿਸ ਵਿੱਚ ਭਾਰਤ ਅਤੇ ਪਾਕਿਸਤਾਨ ਵੀ ਸ਼ਾਮਿਲ ਹੈ। ਇਸ ਸਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਇਮੀਗ੍ਰੇਸ਼ਨ ਦਾ ਐਕਸਪਰਟ ਨਿਤਿਨ ਚਾਵਲਾ ਨੇ ਕਿਹਾ ਕਿ ਇਸ ਦਾ 100 ਫੀਸਦੀ ਅਸਰ ਹੈ। ਉਹਨਾਂ ਦੱਸਿਆ ਕਿ ਇਸ ਨਾਲ ਸਿੱਧੇ ਤੌਰ ਤੇ ਮਤਲਬ ਇਹੀ ਹੈ ਕਿ ਉਹ ਵੀਜ਼ਾ ਦੇਣਾ ਬੰਦ ਕਰ ਰਹੇ ਹਨ ਬਸ ਅੰਬੈਸੀ ਬੰਦ ਨਹੀਂ ਕਰ ਰਹੇ। ਉਹਨਾਂ ਕਿਹਾ ਕਿ ਐਸਡੀਐਸ ਵੀਜ਼ਾ ਦੇ ਤਹਿਤ ਸਾਨੂੰ ਬਹੁਤੇ ਦਸਤਾਵੇਜ਼ ਨਹੀਂ ਲਾਉਣੇ ਪੈਂਦੇ ਸਨ ਇੱਕ ਸਾਲ ਦੀ ਫੀਸ ਦੇਣ ਦੇ ਨਾਲ ਕੰਮ ਹੋ ਜਾਂਦਾ ਸੀ। ਜਦੋਂ ਕਿ ਜੋ ਪੋਲਸੀ ਪਹਿਲਾਂ ਦੀ ਚੱਲਦੀ ਆ ਰਹੀ ਹੈ ਜੋ ਪੁਰਾਣੀ ਨੀਤੀ ਹੈ ਉਸ ਨਾਲ ਵੀਜ਼ਾ ਮਿਲਣਾ ਕਾਫੀ ਔਖਾ ਹੈ ਉਹਨਾਂ ਕਿਹਾ ਕਿ ਇਸ ਨਾਲ ਹੁਣ ਬੱਚੇ ਦੀਆਂ ਇਨਕਮ ਟੈਕਸ ਰਿਟਰਨ ਵੀ ਵੈਰੀਫਾਈ ਕੀਤੀਆਂ ਜਾਣਗੀਆਂ ਉਸ ਦੇ ਪੁਰਾਣੇ ਫੰਡ ਵੇਖੇ ਜਾਣਗੇ। ਉਹਨਾਂ ਕਿਹਾ ਕਿ ਇਹ ਵੀਜ਼ਾ ਨਾ ਦੇਣ ਵਰਗਾ ਹੈ।

ਇਸ ਸਬੰਧੀ ਵਿਦਿਆਰਥੀਆਂ ਨੇ ਵੀ ਚਿੰਤਾ ਜਾਹਿਰ ਕਰਦਿਆਂ ਕਿਹਾ ਕਿ ਉਹ ਵੀ ਇਸ ਬਾਰੇ ਕਾਫੀ ਚਿੰਤਿਤ ਹਨ ਕਿਉਂਕਿ ਉਹਨਾਂ ਨੇ ਸੋਚਿਆ ਸੀ ਕਿ ਉਹ ਵਿਦੇਸ਼ ਜਾ ਕੇ ਆਪਣਾ ਸੁਨਹਿਰਾ ਭਵਿੱਖ ਬਣਾਉਣਗੇ ਅਤੇ ਉੱਥੇ ਜਾ ਕੇ ਪੜ੍ਹਾਈ ਕਰਨਗੇ ਅਤੇ ਫਿਰ ਕੰਮ ਕਾਰ ਕਰਨਗੇ ਪਰ ਵੀਜ਼ੇ ਸਬੰਧੀ ਲਗਾਤਾਰ ਹੋ ਰਹੀ ਸਖਤੀ ਦੇ ਕਾਰਨ ਉਹ ਚਿੰਤਿਤ ਹਨ ਉਹਨਾਂ ਨੇ ਕਿਹਾ ਕਿ ਲੱਖਾਂ ਰੁਪਿਆ ਉਹਨਾਂ ਦੇ ਮਤਾ ਪਿਤਾ ਉਹਨਾਂ ਤੇ ਲਾਉਣ ਲਈ ਤਿਆਰ ਸਨ ਕਈਆਂ ਨੇ ਕਰਜ਼ੇ ਵੀ ਲੈ ਲਏ ਸਨ। ਪਰ ਹੁਣ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਸਰਕਾਰ ਨੇ ਨਿਯਮਾਂ ਦੇ ਵਿੱਚ ਸਖਤੀ ਕਰ ਦਿੱਤੀ ਹੈ।

ਇਸ ਤੋਂ ਇਲਾਵਾ ਇਮੀਗਰੇਸ਼ਨ ਮਾਹਿਰ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਤਿੰਨ ਦਿਨ ਪਹਿਲਾਂ ਕੈਨੇਡਾ ਸਰਕਾਰ ਨੇ 10 ਸਾਲ ਦੇ ਵਿਜਿਟਰ ਵੀਜ਼ਾ ਵਿੱਚ ਵੀ ਵੱਡੀਆਂ ਤਬਦੀਲੀਆਂ ਕਰ ਦਿੱਤੀਆਂ ਹਨ। ਹੁਣ ਉਨਾ ਹੀ ਵੀਜ਼ਾ ਮਿਲੇਗਾ ਜਿੰਨਾ ਤੁਹਾਡੇ ਵੱਲੋਂ ਅਪਲਾਈ ਕੀਤਾ ਜਾਂਦਾ ਹੈ ਜਿਵੇਂ ਕਿ ਬਾਕੀ ਦੇਸ਼ਾਂ ਵੱਲੋਂ ਕੀਤਾ ਜਾਂਦਾ ਹੈ। ਉਹਨਾਂ ਕਿਹਾ ਕਿ ਜਿੰਨਾ ਲੋਕਾਂ ਕੋਲ ਪਹਿਲਾਂ ਹੀ ਵੀਜ਼ਾ ਹੈ ਉਹਨਾਂ ਨੂੰ ਕੋਈ ਪਰੇਸ਼ਾਨੀ ਇਸ ਨਵੇਂ ਨਿਯਮ ਨਾਲ ਨਹੀਂ ਹੋਵੇਗੀ ਪਰ ਜਿਹੜੇ ਨਵੇਂ ਬਿਨੇਕਾਰ ਹਨ ਉਹਨਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਵੇਗਾ। ਉਹਨਾਂ ਕਿਹਾ ਕਿ ਜਿਹੜੇ ਵਿਦਿਆਰਥੀ ਡਿਗਰੀ ਅਤੇ ਮਾਸਟਰ ਡਿਗਰੀ ਪ੍ਰੋਗਰਾਮ ਦੇ ਵਿੱਚ ਵੀਜ਼ਾ ਲਗਵਾ ਕੇ ਗਏ ਹਨ ਉਹਨਾਂ ਨੂੰ ਇਸ ਦਾ ਅਸਰ ਨਹੀਂ ਪਵੇਗਾ ਪਰ ਗ੍ਰੈਜੂਏਸ਼ਨ ਕਰਨ ਬੱਚਿਆਂ ਨੂੰ ਇਸ ਦਾ ਅਸਰ ਸਿੱਧੇ ਤੌਰ ਤੇ ਝਲਣਾ ਪਵੇਗਾ। ਉਹਨਾਂ ਕਿਹਾ ਕਿ ਹੋ ਸਕਦਾ ਹੈ ਕਿ ਉਹਦੇ ਦਿਨਾਂ ਦੇ ਵਿੱਚ ਭਾਰਤੀ ਵਿਦਿਆਰਥੀ ਕਨੇਡਾ ਤੋਂ ਵਾਪਿਸ ਆ ਜਾਣ ਵੱਡੀ ਗਿਣਤੀ ਦੇ ਵਿੱਚ ਇਹ ਇਜਾਫਾ ਆਉਣ ਵਾਲੇ ਦਿਨਾਂ ਦੇ ਵਿੱਚ ਵੇਖਣ ਨੂੰ ਮਿਲੇਗਾ। ਉਹਨਾਂ ਕਿਹਾ ਕਿ ਹੁਣ ਵਿਦਿਆਰਥੀਆਂ ਦਾ ਰੁੱਖ ਜਰਮਨੀ ਅਤੇ ਯੂਰਪ ਦੇ ਹੋਰਨਾਂ ਦੇਸ਼ਾਂ ਵੱਲ ਹੋ ਰਿਹਾ ਹੈ। ਉਹਨਾਂ ਕਿਹਾ ਕਿ ਜਰਮਨੀ ਦੇ ਨਿਯਮ ਸੌਖੇ ਹਨ। ਉਹਨਾਂ ਕਿਹਾ ਕਿ ਵੱਡੀ ਵੱਡੀ ਆਈਲੈਟਸ ਸਿਖਾਉਣ ਵਾਲੇ ਇੰਸਟੀਟਿਊਟ ਬੰਦ ਹੋ ਰਹੇ ਹਨ। ਕੰਪਨੀਆਂ ਆਪਣੇ ਦਫਤਰ ਬੰਦ ਕਰ ਰਹੀਆਂ ਹਨ। ਉਹਨਾਂ ਕਿਹਾ ਕਿ ਬਾਹਰ ਜਾਣ ਵਾਲੇ ਬੱਚਿਆਂ ਦੇ ਵਿੱਚ ਗਿਣਤੀ ਬਹੁਤ ਘਟੀ ਹੈ 10 ਤੋਂ 15 ਫੀਸਦੀ ਹੀ ਸਟੂਡੈਂਟ ਹੁਣ ਰਹਿ ਗਏ ਹਨ ਜੋ ਬਾਹਰ ਜਾਣ ਬਾਰੇ ਸੋਚ ਰਹੇ ਹਨ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਸੁੰਨੀ ਕੋਠੀ ‘ਚ ਦਾਦੀ ਨਾਲ ਪੋਤਾ ਕਰ ਗਿਆ ਗੰਦਾ ਕਾਂਡ

htvteam

Waris Punjab De Amritpal Singh ਨਾਲ ਜੁੜੀ ਵੱਡੀ ਖਬਰ

htvteam

ਘਰ ਬੈਠੇ ਗਰਮੀਆਂ ਵਾਲੇ ਨਵੇਂ ਸੂਟ ਇਕ ਹਜ਼ਾਰ ਦੇ ਪੰਜ ਮੰਗਵਾਓ

htvteam

Leave a Comment