ਜਲਾਲਾਬਾਦ ਥਾਣਾ ਸਦਰ ਪੁਲਿਸ ਨੇ ਪਿੰਡ ਹਜਾਰਾ ਰਾਮ ਸਿੰਘ ਵਾਲਾ ਤੋਂ ਇੱਕ ਮਹਿਲਾ ਚਿੱਟਾ ਤਸਕਰ ਨੂੰ ਗ੍ਰਿਫਤਾਰ ਕੀਤਾ ਜਿਸ ਦੇ ਪਾਸੋਂ ਪੁਲਿਸ ਨੇ 20 ਗ੍ਰਾਮ ਹੈਰੋਇਨ ਬਰਾਮਦ ਕਰ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਮੁਤਾਬਕ ਥਾਣਾ ਸਦਰ ਜਲਾਲਾਬਾਦ ਪੁਲਿਸ ਦੇ ਵੱਲੋਂ ਕਾਰਵਾਈ ਕਰਦੇ ਹੋਏ ਪਿੰਡ ਹਜ਼ਾਰਾ ਰਾਮ ਸਿੰਘ ਵਾਲਾ ਤੋਂ ਇੱਕ ਮਹਿਲਾ ਤਸਕਰ ਨੂੰ ਉਸ ਵੇਲੇ ਗ੍ਰਿਫਤਾਰ ਕੀਤਾ ਗਿਆ ਜਦ ਥਾਣਾ ਸਦਰ ਦੇ ਐਸਐਚ ਓ ਪੁਲਿਸ ਪਾਰਟੀ ਦੇ ਨਾਲ ਸ਼ੱਕੀ ਪੁਰਸ਼ਾਂ ਦੀ ਤਲਾਸ਼ੀ ਮੁਹਿੰਮ ਤਹਿਤ ਪਿੰਡ ਹਜਾਰਾ ਰਾਮ ਸਿੰਘ ਵਾਲਾ ਪਹੁੰਚੇ ਤਾਂ ਉਕਤ ਔਰਤ ਨੇ ਪੁਲਿਸ ਦੀ ਗੱਡੀ ਨੂੰ ਵੇਖ ਆਪਣੇ ਹੱਥ ਚ ਫੜਿਆ ਲਿਫਾਫਾ ਸੁੱਟ ਦਿੱਤਾ ਜਿਸ ਤੋਂ ਬਾਅਦ ਪੁਲਿਸ ਨੇ ਜਦ ਇਸਦੀ ਤਲਾਸ਼ੀ ਲਈ ਤਾਂ ਇਸ ਦੇ ਪਾਸੋਂ 20 ਗ੍ਰਾਮ ਹੈਰੋਇਨ ਬਰਾਮਦ ਹੋਈ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਥਾਣਾ ਸਦਰ ਵਿਖੇ ਐਨਡੀਪੀਐਸ ਐਕਟ ਦੇ ਤਹਿਤ ਉਕਤ ਔਰਤ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ। ਪੁਲਿਸ ਨੇ ਦੱਸਿਆ ਕਿ ਇਸ ਤੇ ਪਹਿਲਾਂ ਵੀ ਐਕਸਾਈਜ਼ ਐਕਟ ਦੇ ਮਾਮਲੇ ਦਰਜ ਹਨ।
ਉਧਰ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਔਰਤ ਨੇ ਮੰਨਿਆ ਕਿ ਉਹ ਬੀਤੇ ਸੱਤ ਮਹੀਨਿਆਂ ਤੋਂ ਚਿੱਟਾ ਵੇਚ ਰਹੀ ਹੈ ਅਤੇ ਪਿੰਡ ਵਿੱਚੋਂ ਹੀ ਖਰੀਦਦੀ ਹੈ। ਇੰਨਾ ਹੀ ਨਹੀਂ ਉਸਨੇ ਇਹ ਵੀ ਦੱਸਿਆ ਕਿ ਪਹਿਲਾਂ ਉਹ ਸ਼ਰਾਬ ਦਾ ਧੰਦਾ ਕਰਦੀ ਸੀ ਉਸਦਾ ਘਰ ਵਾਲਾ ਸ਼ਰਾਬੀ ਹੈ ਉਸਦੇ ਚਲਦਿਆਂ ਉਹ ਇਹ ਕੰਮ ਕਰ ਰਹੀ ਹੈ ਹਾਲਾਂਕਿ ਇਸ ਕੰਮ ਨੂੰ ਨੋਰਮਲ ਦਿਖਾਉਣ ਦੀ ਕੋਸ਼ਿਸ਼ ਕਰਦੀ ਹੋਈ ਦਿਖਾਈ ਦਿੱਤੀ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..