Htv Punjabi
Punjab Video

ਅਮਰੀਕਾ ਤੋਂ ਆਏ ਮੁੰਡੇ ਨੇ ਟੰ/ਗ/ਤਾ ਏਜੰਟ !

ਅਮਰੀਕਾ ਤੋਂ ਡਿਪੋਰਟ ਹੋਇਆ ਸੀ ਜਿਲਾ ਮੋਗਾ ਦਾ ਨੌਜਵਾਨ
ਨੌਜਵਾਨ ਨੇ ਏਜੰਟ ਖਿਲਾਫ਼ ਪੁਲਿਸ ਨੂੰ ਦਿੱਤੀ ਸ਼ਿਕਾਇਤ
ਪੁਲਿਸ ਵੱਲੋਂ ਚਾਰ ਵਿਅਕਤੀਆਂ ਉੱਪਰ ਧੋਖਾ ਧੜੀ ਦਾ ਮਾਮਲਾ ਦਰਜ
43 ਲੱਖ ਦੀ ਮਾਰੀ ਗਈ ਸੀ ਠੱਗੀ
ਜ਼ਿਲ੍ਹਾ ਮੋਗਾ ਦੇ ਕਸਬਾ ਧਰਮਕੋਟ ਦੇ ਅਧੀਨ ਪਿੰਡ ਪੰਡੋਰੀ ਅਰਾਈਆਂ ਦੇ ਰਹਿਣ ਵਾਲਾ ਵਿਅਕਤੀ ਜਸਵਿੰਦਰ ਸਿੰਘ ਜੋ ਕਿ ਅਮਰੀਕਾ ਤੋਂ ਡਿਪੋਰਟ ਹੋ ਕੇ ਆਇਆ ਸੀ। ਇਸ ਮਾਮਲੇ ਨੂੰ ਲੈਕੇ ਏਜੰਟ ਦੇ ਖਿਲਾਫ ਕਾਰਵਾਈ ਕਰਦੇ ਹੋਏ, ਧਰਮਕੋਟ ਪੁਲਿਸ ਵੱਲੋਂ ਕੁਲ ਚਾਰ ਵਿਅਕਤੀਆਂ ਦੇ ਉੱਪਰ 43 ਲੱਖ ਰੁਪਏ ਦੀ ਠੱਗੀ ਦਾ ਮਾਮਲਾ ਦਰਜ ਕੀਤਾ ਗਿਆ ਹੈ।

ਜਾਣਕਾਰੀ ਦਿੰਦੇ ਹੋਏ ਡੀਐਸਪੀ ਧਰਮਕੋਟ ਰਮਨਦੀਪ ਸਿੰਘ ਨੇ ਕਿਹਾ ਕਿ ਸਾਡੇ ਕੋਲੇ ਜਸਵਿੰਦਰ ਸਿੰਘ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਨੂੰ ਅਮਰੀਕਾ 43 ਲੱਖ ਰੁਪਏ ਲੇ ਕੇ ਭੇਜਿਆ ਸੀ। ਪਿਛਲੇ ਦਿਨੀ ਉਸ ਨੂੰ ਅਮਰੀਕਾ ਤੋਂ ਵਾਪਸ ਭੇਜ ਦਿੱਤਾ ਗਿਆ ਜਿਸ ਨੂੰ ਲੈ ਕੇ ਅਸੀਂ ਚਾਰ ਵਿਅਕਤੀਆਂ ਦੇ ਉੱਪਰ ਮਾਮਲਾ ਦਰਜ ਕੀਤਾ ਹੈ। ਜਿਸ ਵਿੱਚ ਜਸਵਿੰਦਰ ਸਿੰਘ ਉਰਫ ਸੁੱਖ ਗਿੱਲ, ਤਲਵਿੰਦਰ ਸਿੰਘ ਸੁਖਵਿੰਦਰ ਦਾ ਭਰਾ ਅਤੇ ਸੁਖਵਿੰਦਰ ਦੀ ਮਾਤਾ ਪ੍ਰੀਤਮ ਕੌਰ ਅਤੇ ਚੰਡੀਗੜ੍ਹ ਦਾ ਏਜੰਟ ਗੁਰਪ੍ਰੀਤ ਸਿੰਘ, ਇਹਨਾਂ ਦੇ ਉੱਪਰ ਮਾਮਲਾ ਦਰਜ ਕਰ ਲਿਆ ਗਿਆ ਅਤੇ ਤਫਤੀਸ਼ ਸ਼ੁਰੂ ਕਰ ਦਿੱਤੀ ਹੈ। ਜਲਦੀ ਹੀ ਇਹਨਾਂ ਨੂੰ ਗਿਫਤਾਰ ਕਰ ਲਿਆ ਜਾਵੇਗਾ। ਉਥੇ ਦੱਸਿਆ ਜਾ ਰਿਹਾ ਹੈ ਕਿ ਜਸਵਿੰਦਰ ਸਿੰਘ ਵੱਲੋਂ ਆਪਣੀ ਡੇਢ ਕਿੱਲਾ ਜਮੀਨ ਅਤੇ ਇੱਕ ਘਰ ਨੂੰ ਗਹਿਣੇ ਰੱਖ ਕੇ ਇਹ 43 ਲੱਖ ਰੁਪਏ ਇਹਨਾਂ ਨੂੰ ਦਿੱਤੇ ਸਨ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਸੁਖਬੀਰ ਬਾਦਲ ਨੂੰ ਪੰਜ ਸਿੰਘ ਸਹਿਬਾਨਾਂ ਨੇ ਤਨਖ਼ਾਹੀਆ ਦਿੱਤਾ ਕਰਾਰ

htvteam

ਇੰਡੀਗੋ ਫਲਾਈਟ ਰੱਦ ਹੋਣ ਨਾਲ ਅੰਮ੍ਰਿਤਸਰ ਏਅਰਪੋਰਟ ‘ਤੇ ਘੜਮੱਸ

htvteam

ਦੇਖੋ ਚੱਲ ਰਹੇ ਵਿਆਹ ਪ੍ਰੋਗਰਾਮ ‘ਚ ਮੌਤ ਨੇ ਕਿਵੇਂ ਪਾਇਆ ਘੇਰਾ

htvteam

Leave a Comment