ਮੌਸਮ ਚ ਇੱਕ ਵਾਰ ਫਿਰ ਤੋਂ ਦਿਖੇਗੀ ਤਬਦੀਲੀ
27 ਅਤੇ 28 ਤਰੀਕ ਨੂੰ ਹੋ ਸਕਦੀ ਹੈ ਬਰਸਾਤ
ਕਿਸਾਨਾਂ ਲਈ ਬਰਸਾਤ ਰਹੇਗੀ ਲਾਹੇਵੰਦ ਲੋਕਾਂ ਨੂੰਦਿੱਤੀ ਸਲਾਹ
ਲੁਧਿਆਣਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਗਿਆਨੀ ਡਾਕਟਰ ਕੁਲਵਿੰਦਰ ਕੌਰ ਗਿੱਲ ਨੇ ਦਾਅਵਾ ਕੀਤਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਮੌਸਮ ‘ਚ ਤਬਦੀਲੀ ਦੇਖਣ ਨੂੰ ਮਿਲੇਗੀ ਉਹਨਾਂ ਕਿਹਾ ਕਿ 27 ਅਤੇ 28 ਤਰੀਕ ਨੂੰ ਸੂਬੇ ਭਰ ਚ ਹਲਕੀ ਤੋਂ ਦਰਮਿਆਨੀ ਬਰਸਾਤ ਹੋ ਸਕਦੀ ਹੈ ਇਹੀ ਨਹੀਂ ਉਹਨਾਂ ਕਿਹਾ ਕਿ ਇਹ ਬਰਸਾਤ ਕਿਸਾਨਾਂ ਲਈ ਕਾਫੀ ਫਾਇਦੇਮੰਦ ਸਾਬਿਤ ਹੋਵੇਗੀ ਇਸ ਤੋਂ ਇਲਾਵਾ ਉਹਨਾਂ ਇਸ ਡਰਾਈਨੈਸ ਮੌਸਮ ਵਿੱਚ ਲੋਕਾਂ ਨੂੰ ਵੀ ਆਪਣੀ ਸਿਹਤ ਦਾ ਖਾਸ ਧਿਆਨ ਰੱਖਣ ਦੀ ਅਪੀਲ ਕੀਤੀ ਹੈ
ਉਧਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਾਕਟਰ ਕੁਲਵਿੰਦਰ ਕੌਰ ਗਿੱਲ ਨੇ ਕਿਹਾ ਕਿ ਫਰਵਰੀ ਮਹੀਨੇ ਵਿੱਚ ਟੈਂਪਰੇਚਰ ਕਾਫੀ ਜਿਆਦਾ ਰਿਹਾ ਹੈ। ਉਹਨਾਂ ਕਿਹਾ ਕਿ ਹੁਣ ਫਿਰ ਟੈਂਪਰੇਚਰ ਥੋੜੇ ਜਿਹੇ ਨੀਅਰ ਟੂ ਨਾਰਮਲ ਹੋਣੇ ਸ਼ੁਰੂ ਹੋਏ ਨੇ। ਉਹਨਾਂ ਕਿਹਾ ਕਿ ਵੈਸਟਰਨ ਡਿਸਟਰਬੰਸ ਪੰਜਾਬ ਨੂੰ ਅਪਰੋਚ ਕਰ ਰਿਹਾ ਹੈ ਜਿਸ ਕਾਰਨ ਸੂਬੇ ਭਰ ਚ 27 ਤੇ 28 ਤਰੀਕ ਨੂੰ ਬਰਸਾਤ ਹੋ ਸਕਦੀ ਹੈ। ਇਹੀ ਨਹੀਂ ਉਹਨਾਂ ਕਿਹਾ ਕਿ ਇਹ ਬਰਸਾਤ ਕਿਸਾਨਾਂ ਦੇ ਲਈ ਕਾਫੀ ਲਾਹੇਵੰਦ ਹੈ ਉਹਨਾਂ ਕਿਹਾ ਕਿ ਜੇਕਰ ਕਿਸਾਨਾਂ ਵੱਲੋਂ ਪਾਣੀ ਦਾ ਇਸਤੇਮਾਲ ਕਰਨਾ ਹੈ ਤਾਂ ਉਹ ਆਪਣੇ ਹਿਸਾਬ ਮੁਤਾਬਿਕ ਪਾਣੀ ਦਾ ਇਸਤੇਮਾਲ ਕਰੇ ਤਾਂ ਕਿ ਫਸਲਾਂ ਦਾ ਨੁਕਸਾਨ ਨਾ ਹੋ ਸਕੇ। ਇਸ ਤੋਂ ਇਲਾਵਾ ਉਹਨਾਂ ਕਿਹਾ ਕਿ ਕੱਲ ਤੋਂ ਮੌਸਮ ਦੇ ਵਿੱਚ ਕਲਾਊਡਨੈਸ ਦੇਖਣ ਨੂੰ ਮਿਲੇਗੀ ਇਹੀ ਨਹੀਂ ਉਹਨਾਂ ਕਿਹਾ ਕਿ ਅੱਗੇ ਜਾ ਕੇ ਜੇਕਰ ਮੌਸਮ ਦੇ ਵਿੱਚ ਡਰਾਈਨੈਸ ਸਹੀ ਤਾਂ ਲੋਕ ਆਪਣੀ ਸਿਹਤ ਦਾ ਖਾਸ ਧਿਆਨ ਰੱਖਣ ਅਤੇ ਲਿਕੁਡ ਤੋਂ ਇਲਾਵਾ ਖਾਣ ਪੀਣ ਵਾਲੀਆਂ ਚੀਜ਼ਾਂ ਦਾ ਖਾਸ ਧਿਆਨ ਰੱਖਣ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
