ਸਥਾਨਕ ਨਾਭਾ ਰੈਡ ਤੇ ਸਥਿਤ ਮਸਜਿਦ ਅਲੀ ਅਤੇ ਇਸਲਾਮਿਕ ਸੈਂਟਰ ਵਿਖੇ ਅੱਜ ਇੱਕ ਪ੍ਰਭਾਵਸ਼ਾਲੀ ਧਾਰਮਿਕ ਸਮਾਰੋਹ ਕੀਤਾ ਗਿਆ ਜਿਸ ਵਿਚ ਵੱਖ ਵੱਖ ਬੁਲਾਰਿਆਂ ਨੇ ਕੁਝ ਦਿਨਾਂ ਬਾਅਦ ਸ਼ੁਰੂ ਹੋਣ ਵਾਲੇ ਅਰਬੀ ਮਹੀਨੇ ਰਮਜ਼ਾਨ ਦੀ ਮਹੱਤਤਾ ਤੇ ਵਿਚਾਰ ਪੇਸ਼ ਕੀਤੇ।ਸਮਾਰੋਹ ਦਾ ਆਯੋਜਨ ਜਮਾਅਤ ਇਸਲਾਮੀ ਹਿੰਦ ਦੀ ਸਥਾਨਕ ਸ਼ਾਖਾ ਵੱਲੋਂ ਕੀਤਾ ਗਿਆ ਸੀ। ਜੁਮੇ ਦੀ ਨਮਾਜ਼ ਦੀ ਸਮਾਪਤੀ ਦੇ ਤੁਰੰਤ ਮਗਰੋਂ ਸਮਾਰੋਹ ਨੂੰ ਸੰਬੋਧਨ ਕਰਦਿਆਂ ਜਮਾਅਤ ਦੇ ਕੌਮੀ ਸਕੱਤਰ (ਵਿੱਤ ਵਿਭਾਗ) ਜਨਾਬ ਮੁਹੱਯੂਦੀਨ ਸ਼ਾਕਿਰ ਨੇ ਦਾਅਵਾ ਕੀਤਾ ਕਿ ਇਸ ਪਵਿੱਤਰ ਮਹੀਨੇ ਦੌਰਾਨ ਕਿਸੇ ਮੁਸਲਿਮ ਵਿਅਕਤੀ ਦੇ ਰੁਝੇਵੇਂ ਉਸ ਦੀ ਸ਼ਖ਼ਸੀਅਤ ਦੇ ਰੂਹਾਨੀ ਵਿਕਾਸ ਵਿਚ ਮਹੱਤਵਪੂਰਨ ਰੋਲ ਨਿਭਾਉਂਦੇ ਹਨ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
previous post
next post
