ਮਹਿਲਾ ਨੇ 4000 ਦੇ ਖਰੀਦੇ ਕਪੜੇ ਤੇ Google pay ਦੇ ਨਾਮ ਤੇ ਕੀਤੀ ਠੱਗੀ
ਠੱਗੀ ਦਾ ਸ਼ਿਕਾਰ ਹੋਇਆ ਸਾਬਕਾ ਫੋਜੀ ਦੁਕਾਨਦਾਰ
ਪੁਲਿਸ ਸੀਸੀਟੀਵੀ ਫੁਟੇਜ ਦੇ ਅਧਾਰ ਤੇ ਕਰ ਰਹੀ ਜਾਂਚ
ਪੁਲਿਸ ਅਧਿਕਾਰੀ ਨੇ ਕਿਹਾ ਕਿ ਇੱਕ ਪਤੀ ਪਤਨੀ ਵੱਲੋਂ ਇੱਕ ਦੁਕਾਨਦਾਰ ਨੂੰ ਗੂਗਲ ਪੈ ਦੇ ਨਾਂ ਤੇ ਫਰੋਡ ਕੀਤਾ ਗਿਆ ਹੈ ਜਿਸ ਦੀ ਜਾਂਚ ਕੀਤੀ ਜਾ ਰਹੀ।
ਮਾਮਲਾ ਅੰਮ੍ਰਿਤਸਰ ਸ਼ਹਿਰ ਤੋ ਸਾਹਮਣੇ ਆਇਆ ਹੈ ਜਿਥੇ ਇਕ ਸਾਬਕਾ ਫੋਜੀ ਦੁਕਾਨਦਾਰ ਦੀ ਕਪੜੇ ਦੀ ਦੁਕਾਨ ਧਨ ਧਨ ਬਾਬਾ ਦੀਪ ਸਿੰਘ ਨਾਂ ਦੀ ਦੁਕਾਨ ਚੋ ਕਾਰ ਸਵਾਰ ਜੋੜੇ ਵਲੋ 4000 ਦੇ ਕਰੀਬ ਦਾ ਸਮਾਨ ਖਰੀਦ Google pay ਦੇ ਨਾਮ ਤੇ ਠਗੀ ਮਾਰ ਰਫੂਚੱਕਰ ਹੋਏ ਹਨ ਜਿਸਨੂੰ ਲੈ ਕੇ ਮੌਕੇ ਤੇ ਪਹੁੰਚੀ ਪੁਲਿਸ ਵਲੋ ਸੀਸੀਟੀਵੀ ਦੇ ਅਧਾਰ ਤੇ ਜਾਂਚ ਸ਼ੁਰੂ ਕਰ ਦੌਸ਼ੀਆ ਦੀ ਭਾਲ ਕਰਨ ਦੀ ਗਲ ਆਖੀ ਹੈ।
ਇਸ ਸੰਬਧੀ ਗਲਬਾਤ ਕਰਦੀਆ ਸਾਬਕਾ ਫੋਜੀ ਗੁਰਮੇਜ ਸਿੰਘ ਨੇ ਦੱਸਿਆ ਕਿ ਉਹਨਾ ਵਲੋ ਕਪੜੇ ਦੀ ਦੁਕਾਨ ਚਲਾਈ ਜਾ ਰਹੀ ਹੈ ਅਤੇ ਅਜ ਸਾਡੀ ਦੁਕਾਨ ਉਪਰ ਇਕ 30 ਸਾਲ ਦੇ ਕਰੀਬ ਮਹਿਲਾ ਆਈ ਜਿਸਦਾ ਪਤੀ ਬਾਹਰ ਕਾਰ ਵਿਚ ਬੈਠਾ ਸੀ ਅਤੇ ਮਹਿਲਾ ਵਲੋ ਚਾਰ ਹਜਾਰ ਤੌ ਵਧ ਦੀ ਖਰੀਦਦਾਰੀ ਕੀਤੀ ਅਤੇ ਗੂਗਲ ਪੈਅ ਤੋ ਪੈਂਮਟ ਕਰਨ ਦੇ ਨਾਮ ਉਪਰ ਮੇਰੇ ਨਾਲ ਠਗੀ ਮਾਰ ਦੋਵੇ ਕਾਰ ਵਿਚ ਫਰਾਰ ਹੋ ਗਏ ਹਨ ਜਿਸਦੀ ਸੀਸੀਟੀਵੀ ਪੁਲਿਸ ਪ੍ਰਸ਼ਾਸ਼ਨ ਨੂੰ ਦੇ ਅਸੀ ਇਨਸ਼ਾਫ ਦੀ ਮੰਗ ਕਰਦੇ ਹਾਂ ਕੀ ਸਾਡੇ ਬਣਦੇ ਪੈਸੇ ਸਾਨੂੰ ਦਿਵਾਏ ਜਾਣ ਅਤੈ ਦੌਸ਼ੀਆ ਤੇ ਕਾਰਵਾਈ ਕੀਤੀ ਜਾਵੇ।
ਉਧਰ ਪੁਲਿਸ ਜਾਂਚ ਅਧਿਕਾਰੀ ਜੀਵਨ ਸਿੰਘ ਨੇ ਦੱਸਿਆ ਕਿ ਉਹਨਾ ਵਲੋ ਸ਼ਿਕਾਇਤ ਦਰਜ ਕਰ ਸੀਸੀਟੀਵੀ ਦੇ ਅਧਾਰ ਤੇ ਦੋਸ਼ੀਆ ਦੀ ਭਾਲ ਲਈ ਜਾਂਚ ਸ਼ੁਰੂ ਕਰ ਦਿਤੀ ਹੈ । ਪੁਲਿਸ ਅਧਿਕਾਰੀ ਨੇ ਕਿਹਾ ਕਿ ਪਤੀ ਪਤਨੀ ਇੱਕ ਕਪੜੇ ਦੀ ਦੁਕਾਨ ਤੇ ਆਏ ਤੇ ਕਪੜੇ ਖਰੀਦਣ ਤੋਂ ਬਾਅਦ ਉਨ੍ਹਾ ਵੱਲੋ ਦੁਕਾਨਦਾਰ ਨੂੰ ਪੈਸੈ ਗੂਗਲ ਪਏ ਰਾਹੀਂ ਭੇਜੇ ਗਏ ਪਰ ਪੈਸੈ ਦੁਕਾਨਦਾਰ ਨੂੰ ਨਹੀਂ ਆਏ ਜਿਸਦੇ ਚਲਦੇ ਸਾਨੂੰ ਦੁਕਾਨਦਾਰ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਹੈ। ਉਹਨਾਂ ਕਿਹਾ ਕਿ ਜਦੋਂ ਅਸੀਂ ਜਾਂਚ ਕੀਤੀ ਤੇ ਉਹ ਉਹਨਾਂ ਦਾ ਫੋਨ ਸਵਿਚ ਆਫ ਆ ਰਿਹਾ ਸੀ ਤੇ ਅਸੀਂ ਡਿਟੇਲ ਕਟਾਈ ਤਾਂ ਉਹ ਨੰਬਰ ਨਵਾਂ ਸ਼ਹਿਰ ਦਾ ਨਿਕਲਿਆ ਫਿਲਹਾਲ ਸਾਡੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਜੋ ਵੀ ਬਣਦੀ ਕਾਰਵਾਈ ਹੋਏਗੀ ਉਹ ਕੀਤੀ ਜਾਵੇਗੀ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
https://www.youtube.com/watch?v=YziFflLv-Zg