Htv Punjabi
Punjab Video

ਬਦਲੀ ਕਰਵਾਉਣ ਦੇ ਨਾਂ ‘ਤੇ ਕਰਤਾ ਕੁੱਝ ਹੋਰ ਹੀ ?

ਬਦਲੀ ਕਰਾਉਣ ਦਾ ਝਾਸਾ ਦੇ ਕੇ ਠੱਗੇ 3 ਲੱਖ
ਮਿਲਣ ਤੋਂ ਬਾਅਦ ਪੁਲਿਸ ਨੇ ਪਰਚਾ ਕੀਤਾ ਦਰਜ
ਵਿਅਕਤੀ ਨੇ ਤਾਮਿਲਨਾਡੂ ਤੋਂ ਇਲਾਹਾਬਾਦ ਕਰਵਾਉਣੀ ਸੀ ਬਦਲੀ
ਕੁਝ ਸ਼ਾਤਰ ਦਿਮਾਗ ਦੇ ਲੋਕ ਨੌਕਰੀ ਲਵਾਉਣ, ਵਿਦੇਸ਼ ਭੇਜਣ ਜਾਂ ਬਦਲੀ ਕਰਵਾਉਣ ਲਈ ਲੱਖਾਂ ਰੁਪਏ ਦੀ ਠੱਗੀ ਮਾਰ ਜਾਂਦੇ ਹਨ। ਅਜਿਹਾ ਹੀ ਇਕ ਮਾਮਲਾ ਥਾਣਾ ਲਹਿਰਾ ਵਿਖੇ ਮਾਮਲਾ ਦਰਜ਼ ਕੀਤਾ ਗਿਆ ਹੈ,

ਜਿਸ ਵਿੱਚ ਇੱਕ ਵਿਅਕਤੀ ਨੇ ਤਾਮਿਲਨਾਡੂ ਤੋਂ ਇਲਾਹਾਬਾਦ ਵਿਖੇ ਬਦਲੀ ਕਰਾਉਣ ਸਬੰਧੀ 3 ਲੱਖ ਰੁਪਏ ਲੈ ਤਾਂ ਲਏ, ਪ੍ਰੰਤੂ ਨਾਂ ਉਸਦੀ ਬਦਲੀ ਕਰਵਾਈ ਨਾਂ ਹੀ ਤਿੰਨ ਲੱਖ ਰੁਪਏ ਵਾਪਸ ਦਿੱਤੇ ਜਿਸ ਦੇ ਚਲਦਿਆਂ ਦੋਸ਼ੀ ਖਿਲਾਫ ਪਰਚਾ ਦਰਜ਼ ਕੀਤਾ ਗਿਆ ਹੈ।

ਇਸ ਸਬੰਧੀ ਐਸ ਐਸ ਪੀ ਸੰਗਰੂਰ ਦੇ ਦਫਤਰ ਚੋਂ ਪ੍ਰਾਪਤ ਹੋਈ ਨੰਬਰੀ ਦਰਖਾਸਤ ਵੱਲੋਂ ਸ਼ਤਰੂਘਨ ਪੁੱਤਰ ਜਗਨਨਾਥ ਵਾਸੀ ਲਹਿਰਾਗਾਗਾ ਨੇ ਬਰਖਿਲਾਫ ਮਨੀਸ਼ ਕੁਮਾਰ ਪੁੱਤਰ ਪ੍ਰੇਮ ਚੰਦ ਵਾਸੀ ਵਾਰਡ ਇੱਕ ਲਹਿਰਾ ਦੇ ਪਰਚਾ ਦਰਜ ਕਰਵਾਇਆ। ਜਿਸ ਵਿੱਚ ਪੀੜਿਤ ਸ਼ਤਰੂਘਨ ਨੇ ਦੱਸਿਆ ਕਿ ਮੈਂ ਆਈ ਸੀ ਜੀ ਏ ਆਰ ਡੀ ਈ ਕਲਪੱਕਮ ਤਾਮਿਲਨਾਡੂ ਵਿਖੇ ਨੌਕਰੀ ਕਰਦਾ ਹਾਂ। ਬਦਲੀ ਕਰਵਾਉਣ ਸਬੰਧੀ ਮੇਰੀ ਤਿੰਨ ਲੱਖ ਰੁਪਏ ਵਿੱਚ ਗੱਲ ਉਕਤ ਮੁਨੀਸ਼ ਕੁਮਾਰ ਨਾਲ ਹੋ ਗਈ। ਜਿਸਦੇ ਚਲਦਿਆਂ ਮੈਂ ਪਿਛਲੇ ਸਾਲ 22 ਅਤੇ 23 ਅਕਤੂਬਰ ਨੂੰ ਆਪਣੇ ਐਚਡੀਐਫਸੀ ਬੈਂਕ ਖਾਤੇ ਵਿੱਚੋਂ ਤਿੰਨ ਲੱਖ ਰੁਪਏ ਟਰਾਂਸਫਰ ਕਰ ਦਿੱਤੇ। ਮੁਨੀਸ਼ ਕੁਮਾਰ ਨੇ ਨਾਂ ਹੀ ਮੇਰੀ ਬਦਲੀ ਕਰਵਾਈ ਅਤੇ ਨਾਂ ਹੀ ਮੇਰੇ 3 ਲੱਖ ਰੁਪਏ ਵਾਪਸ ਕੀਤੇ। ਇਸ ਤਰ੍ਹਾਂ ਮਨੀਸ਼ ਕੁਮਾਰ ਨੇ ਮੇਰੇ ਨਾਲ 3 ਲੱਖ ਰੁਪਏ ਦੀ ਠੱਗੀ ਮਾਰੀ ਹੈ। ਹੁਣ ਲਹਿਰਾ ਪੁਲਿਸ ਦੋਸ਼ੀ ਖਿਲਾਫ ਅਗਲੀ ਕਾਰਵਾਈ ਕਰ ਰਹੀ ਹੈ

ਇਸ ਸਬੰਧੀ ਲਹਿਰਾ ਗਾਗਾ ਦੇ ਥਾਣਾ ਮੁਖੀ ਰਣਵੀਰ ਸਿੰਘ ਨੇ ਆਖਿਆ ਕੀ ਮਨੀਸ਼ ਕੁਮਾਰ ਨੇ ਬਦਲੀ ਕਰਵਾਉਣ ਦੇ ਨਾਮ ਤੇ ਸ਼ਤਰੂਗਨ ਪੁੱਤਰ ਜਗਨਨਾਥ ਨੇ 3 ਲੱਖ ਦੀ ਹੇਰਾ ਫੇਰੀ ਕੀਤੀ ਹੈ ਐਫ ਆਈ ਆਰ ਮੁਤਾਬਿਕ ਤਵਦੀਸ਼ ਜਾਰੀ ਹੈ। ਜਦੋਂ ਕਿ ਮਨੀਸ਼ ਕੁਮਾਰ ਦੀ ਗ੍ਰਿਫਤਾਰੀ ਵੀ ਅਜੇ ਬਾਕੀ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਸਕੂਟਰੀ ਸਲਿੱਪ ਹੋ ਕੇ ਨਹਿਰ ਵਿੱਚ ਗਿਰੀ, ਸਿਹਤ ਵਿਭਾਗ ਦੀ ਬੈਠਕ ਵਿੱਚ ਜਾ ਰਹੀ ਗਰਭਵਤੀ ਏਐਨਐਮ ਦੀ ਮੌਤ

Htv Punjabi

95 ਸਾਲ ਬਜ਼ੁਰਗ ਮਾਤਾ ਨੂੰ ਅਵਾਰਾ ਸਾਂਢਾਂ ਨੇ ਚੁੱਕ ਕੇ ਮਾਰਿਆ

htvteam

ਸੜਕ ‘ਤੇ ਦੇਖੋ ਕੀ ਹੋਇਆ…. ਲੋਕਾਂ ਨੂੰ ਨਹੀਂ ਆ ਰਿਹਾ ਯਕੀਨ

htvteam

Leave a Comment