Htv Punjabi
Crime Punjab Video

ਸ਼ਰੀਕਾਂ ‘ਚ ਝੋਨਾ ਲਾਉਂਦੇ ਲਾਉਂਦੇ ਪੈ ਗਿਆ ਪੇਚਾ !

ਪਾਣੀ ਦੀ ਖਾਲ ਨੂੰ ਲੈ ਕੇ ਪਤਾਲਪੁਰੀ ਪਿੰਡ ’ਚ ਦੋ ਧਿਰਾਂ ਵਿਚਾਲੇ ਝਗੜਾ
ਦੋ ਲੋਕ ਹੋਏ ਜ਼ਖਮੀ, 17 ਲੋਕਾਂ ਤੇ ਹਮਲਾ ਕਰਨ ਦੇ ਇਲਜ਼ਾਮ
ਝਗੜੇ ਦੀ ਸੀਸੀਟੀਵੀ ਵੀਡੀਓ ਵੀ ਆਈ ਸਾਹਮਣੇ
ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਸ਼ੁਰੂ
ਅੱਜ ਅੰਮ੍ਰਿਤਸਰ ਥਾਣਾ ਕਥੂ ਨੰਗਲ ਅਧੀਨ ਆਉਂਦੇ ਪਿੰਡ ਪਤਾਲਪੁਰੀ ਵਿੱਚ ਪਾਣੀ ਦੀ ਖਾਲ ਨੂੰ ਲੈ ਕੇ ਦੋ ਪ੍ਰਵਾਸੀ ਧਿਰਾਂ ਵਿਚਾਲੇ ਜ਼ਬਰਦਸਤ ਝਗੜਾ ਹੋ ਗਿਆ। ਜਾਣਕਾਰੀ ਅਨੁਸਾਰ, ਇੱਕ ਧਿਰ ਤੋਂ 17 ਲੋਕਾਂ ਨੇ ਦੂਸਰੀ ਧਿਰ ‘ਤੇ ਹਮਲਾ ਕਰ ਦਿੱਤਾ ਜਿਸ ਦੌਰਾਨ ਇੱਕ ਵਿਅਕਤੀ ਅਤੇ ਔਰਤ ਨੂੰ ਗੰਭੀਰ ਸੱਟਾਂ ਆਈਆਂ। ਇਹ ਝਗੜਾ ਖੇਤੀ ਵਾਲੀ ਜਮੀਨ ਵਿੱਚ ਜਾਣ ਵਾਲੀ ਸਰਕਾਰੀ ਖਾਲ ਨੂੰ ਲੈ ਕੇ ਹੋਇਆ। ਪੀੜਤ ਧਿਰ ਦੇ ਸਚਿਨ ਕੁਮਾਰ ਨੇ ਮੀਡੀਆ ਨੂੰ ਦੱਸਿਆ ਕਿ ਉਸਦੇ ਸ਼ਰੀਕੇ ਵਲੋਂ ਆਪਣੇ 17 ਸਾਥੀਆਂ ਨਾਲ ਮਿਲ ਕੇ ਉਨ੍ਹਾਂ ’ਤੇ ਹਮਲਾ ਕੀਤਾ ਗਿਆ। ਉਨ੍ਹਾਂ ਆਖਿਆ ਕਿ ਨਾਂ ਸਿਰਫ ਮੈਨੂੰ ਕੁੱਟਿਆ ਗਿਆ, ਸਗੋਂ ਮੇਰੀ ਪਤਨੀ ਨੂੰ ਵੀ ਬਹੁਤ ਬੁਰੀ ਤਰੀਕੇ ਨਾਲ ਮਾਰਿਆ ਗਿਆ। ਉਨ੍ਹਾਂ ਇਹ ਵੀ ਦੋਸ਼ ਲਾਏ ਕਿ ਪੁਲਿਸ ਨੇ ਕੋਈ ਮੁਕੰਮਲ ਕਾਰਵਾਈ ਨਹੀਂ ਕੀਤੀ, ਬਲਕਿ ਉਲਟ ਰਾਜ਼ੀਨਾਮਾ ਲਈ ਦਬਾਅ ਬਣਾਇਆ ਅਤੇ ਧੱਕੇ ਨਾਲ ਰਾਜ਼ੀਨਾਮਾ ਕਰਵਾ ਲਿਆ। ਸਚਿਨ ਨੇ ਪੁਲਿਸ ਉੱਤੇ ਗੰਭੀਰ ਦੋਸ਼ ਲਾਉਂਦਿਆਂ ਕਿਹਾ ਕਿ “ਸਾਨੂੰ ਕਿਹਾ ਗਿਆ ਕਿ ਲੰਮੇ ਚੱਕਰਾਂ ‘ਚ ਨਾ ਪਵੋ, ਰਾਜ਼ੀਨਾਮਾ ਕਰ ਲਓ”, ਪਰ ਉਨ੍ਹਾਂ ਦੀ ਮੰਗ ਹੈ ਕਿ ਉਨ੍ਹਾਂ ਨੂੰ ਇਨਸਾਫ ਮਿਲੇ।

ਦੂਜੇ ਪਾਸੇ, ਪੁਲਿਸ ਅਧਿਕਾਰੀ ਵੱਲੋਂ ਮੀਡੀਆ ਨੂੰ ਦੱਸਿਆ ਗਿਆ ਕਿ 112 ਉੱਤੇ ਆਈ ਕੰਪਲੇਂਟ ਦੇ ਬਾਅਦ ਕੱਲ੍ਹ ਹੀ ਝਗੜੇ ਦਾ ਤੁਰੰਤ ਫੈਸਲਾ ਕਰਵਾਇਆ ਗਿਆ ਸੀ। ਹਾਲਾਂਕਿ, ਪੁਲਿਸ ਨੇ ਮੰਨਿਆ ਕਿ ਜਖਮੀਆਂ ਦੀ ਪੂਰੀ ਜਾਣਕਾਰੀ ਬਾਅਦ ਵਿੱਚ ਮਿਲੀ ਹੈ ਅਤੇ ਮੈਡੀਕਲ ਰਿਪੋਰਟ ਆਉਣ ’ਤੇ ਆਗੇ ਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਪੁਲਿਸ ਅਧਿਕਾਰੀ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜੋ ਵੀ ਜ਼ਿੰਮੇਵਾਰ ਹੋਣਗੇ, ਉਨ੍ਹਾਂ ਖਿਲਾਫ ਸਖ਼ਤ ਕਾਰਵਾਈ ਹੋਵੇਗੀ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਸਵਾਦ-ਸਵਾਦ ‘ਚ ਛੋਲੇ ਭਟੂਰਿਆਂ ਨਾਲ ਖਾ ਗਏ ਸੁੰਡ, ਫਿਰ ਤੱਤੇ ਹੋਏ ਸਰਦਾਰ ਜੀ ਨੇ ਕਰਤਾ ਉਹੀ ਕੰਮ

htvteam

ਨਵੇਂ ਸਾਲ ਭੂਆ ਭਤੀਜਾ ਹੀ ਫੜੇ ਗਏ ਰੰਗੇ ਹੱਥੀਂ ; ਲੰਮੇ ਸਮੇਂ ਤੋਂ ਕਰ ਰਹੇ ਸਨ ਨਾਜਾਇਜ਼ ਕੰਮ

htvteam

ਨਨਕਾਣਾ ਸਾਹਿਬ ‘ਤੇ ਹਮਲੇ ਤੋਂ ਬਾਅਦ ਪਾਕਿ ਨੇ ਕੀਤੀ ਇਹ ਸ਼ਰਮਨਾਕ ਹਰਕਤ, ਨਹੀਂ ਹੱਟ ਰਿਹਾ ਆਪਣੀਆਂ ਘਟੀਆ ਹਰਕਤਾਂ ਤੋਂ

Htv Punjabi

Leave a Comment