Htv Punjabi
Punjab Video

ਟਰੱਕ ਉਪਰ ਬੈਠੇ ਬੰਦੇ ਮਿੱਧੇ, ਰੌਂਗਟੇ ਖੜ੍ਹੇ ਕਰਨ ਵਾਲੀ ਵੀਡੀਓ

ਅਮਰਨਾਥ ਯਾਤਰਾ ਜਾ ਰਹੇ ਟਰੱਕ ਨਾਲ ਹਾਦਸਾ

ਟਰੱਕ ਉੱਪਰ ਸੋਂ ਰਹੇ ਵਿਅਕਤੀ Flyover ਵਿੱਚ ਬੁਰੀ ਤਰ੍ਹਾਂ ਫਸੇ
ਫਸੇ ਹੋਏ ਲੋਕਾਂ ਨੇ ਮਾਰੀਆਂ ਚੀਕਾਂ, ਭੱਜੇ ਲੋਕ
ਅਮਰਨਾਥ ਯਾਤਰਾ ਤੇ ਜਾ ਰਹੇ ਲੰਗਰ ਲਗਾਉਣ

ਬੀਤੀ ਦੇਰ ਰਾਤ ਜਲੰਧਰ ਵਿਖੇ ਓਸ ਸਮੇਂ ਵੱਡਾ ਹਾਦਸਾ ਹੋ ਗਿਆ ਜੱਦ ਅਮਰਨਾਥ ਯਾਤਰਾ ਤੇ ਨਿਕਲਿਆ ਟਰੱਕ ਗਾਜੀ ਗੁੱਲਾ ਏਰੀਆ ‘ਚ ਬਣੇ ਰੇਲਵੇ ਅੰਡਰ ਬ੍ਰਿਜ ਵਿੱਚ ਫੱਸ ਗਿਆ। ਟਰੱਕ ਦੀ ਛੱਤ ਤੇ 2 ਤੋਂ 3 ਲੋਕ ਭੈਠੇ ਸੀ ਜੋ ਕਿ ਟਰੱਕ ਅਤੇ ਅੰਡਰ ਬ੍ਰਿਜ ਦੀ ਛੱਤ ਦੇ ਵਿੱਚਕਾਰ ਫਸ ਗਏ। ਜਿਨਾਂ ਵਿੱਚੋਂ ਇੱਕ ਬੇਹੱਦ ਜਖਮੀ ਵੀ ਹੋਇਆ।

ਜਾਣਕਾਰੀ ਅਨੁਸਾਰ ਟਰੱਕ ਅਮਰਨਾਥ ਯਾਤਰਾ ਤੇ ਲੰਗਰ ਲਗਾਉਣ ਲਈ ਲੈਕੇ ਜਾ ਰਹੇ ਸਨ। ਗ਼ਾਜ਼ੀ ਗੁੱਲਾ ਇਲਾਕੇ ‘ਚ ਬਣੇ ਅੰਡਰ ਬ੍ਰਿਜ ਤੋਂ ਪਹਿਲਾ ਗਾਡਰ ਨਾ ਹੋਣ ਕਰਕੇ ਟਰੱਕ ਡਰਾਈਵਰ ਟਰੱਕ ਨੂੰ ਅੰਡਰ ਬ੍ਰਿਜ ਦੇ ਨੀਚੇ ਲੈ ਗਿਆ ਅਤੇ ਛੱਤ ਨੀਵੀਂ ਹੋਣ ਕਾਰਨ ਟਰੱਕ ਫੱਸ ਗਿਆ ਜਿਸ ਵਿੱਚ ਬੰਦੇ ਵਿੱਚਕਾਰ ਦੱਬੇ ਗਏ। ਰਾਹਗੀਰਾਂ ਅਤੇ ਕੁੱਝ ਖ਼ਬਰ ਕਰਨ ਪਹੁੰਚੇ ਪੱਤਰਕਾਰਾਂ ਨੇ ਆਪ ਮਦਦ ਕਰ ਫਸੇ ਹੋਏ ਲੋਕਾਂ ਨੂੰ ਬਾਹਰ ਕੱਢਿਆ ਅਤੇ ਇਲਾਜ ਲਈ ਹਸਪਤਾਲ ਭੇਜਿਆ ਗਿਆ। ਕੁੱਲ 3 ਲੋਕਾਂ ਵਿੱਚੋਂ 1 ਸ਼ਖਸ ਨੂੰ ਗੰਭੀਰ ਸੱਟਾਂ ਲੱਗੀਆਂ ਨੇ। ਲੋਕਾਂ ਨੇ ਕਿਹਾ ਕਿ ਪ੍ਰਸ਼ਾਸ਼ਨ ਦੀ ਅਨਗਹਿਲੀ ਕਾਰਣ ਇਹ ਹਾਦਸਾ ਹੋਇਆ ਕਿਉਕਿ ਓਸ ਥਾਂ ਤੇ ਵੱਡੇ ਵਾਹਨਾਂ ਦੇ ਦਾਖਿਲ ਹੋਣ ਦੀ ਮਨਾਹੀ ਦਾ ਬੋਰਡ ਲਗਾਇਆ ਜਾਣਾ ਚਾਹੀਦਾ ਹੈ। ਲੋਕਾਂ ਨੇ ਇਹ ਵੀ ਦੋਸ਼ ਲਗਾਇਆ ਕਿ ਪੁਲਿਸ ਅਤੇ ਐਬੂਲੈਂਸ ਨੂੰ ਕਾਫ਼ੀ ਸਮਾਂ ਪਹਿਲਾਂ ਸੂਚਨਾ ਦੇਣ ਦੇ ਬਾਵਜੂਦ ਵੀ ਨਾ ਤਾਂ ਮੌਕੇ ਤੇ ਪੁਲਿਸ ਪਹੁੰਚੀ ਅਤੇ ਨਾ ਹੀ ਸਮੇਂ ਸਿਰ ਐਬੂਲੈਂਸ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਪੁਲਿਸ ਦਾ ਲੁਟੇਰੇ ਨਾਲ ਮੁਕਾ/ ਬਲਾ, ਕਰਤੀ ਠਾ ਠਾ

htvteam

ਮੰਤਰੀਆਂ, ਪੁਲਿਸ ਵਾਲਿਆਂ ਤੇ ਪ੍ਰਸ਼ਾਸ਼ਨਿਕ ਅਧਿਕਾਰੀਆਂ ‘ਚ ਜੇਲ੍ਹ ਦਾ ਖਾਣਾ ਖਾਣ ਦੀ ਲੱਗੀ ਦੌੜ, ਕਾਰਨ ਜਾਣ ਕੇ ਰਹਿ ਜਾਓਗੇ ਹੈਰਾਨ!

Htv Punjabi

ਸਰਕਾਰ ਦੀ ਸ਼ੈਅ ਹੇਠਾਂ ਹੋ ਰਹੇ ਨਜਾਇਜ਼ ਕੰਮ ?

htvteam

Leave a Comment