ਟਰੈਵਲ ਏਜੰਟ ਦੀ ਠੱਗੀ ਦਾ ਸ਼ਿਕਾਰ ਹੋਏ ਵਿਅਕਤੀ ਨੇ ਦੱਸੀ ਦਾਸਤਾਂ
ਕਿਹਾ ਅਮਰੀਕਾ ਭੇਜਣ ਦੇ ਨਾਮ ਤੇ ਠੱਗੇ ਪੈਸੇ
ਪੁਲਿਸ ਨੇ ਏਜੰਟ ਖਿਲਾਫ ਮਾਮਲਾ ਦਰਜ ਕਰਕੇ ਇੱਕ ਸਾਥੀ ਕੀਤਾ ਕਾਬੂ
ਇਕ ਕਰੋੜ 40 ਲੱਖ ਦਾ ਸੀ ਮਾਮਲਾ, ਵੀਡਿਉ ਆਈ ਸਾਹਮਣੇ
ਲੁਧਿਆਣਾ ਦੇ ਥਾਣਾ ਮਾਡਲ ਟਾਊਨ ਪੁਲਿਸ ਨੇ ਮੋਗੇ ਦੇ ਰਹਿਣ ਵਾਲੇ ਇੱਕ ਵਿਅਕਤੀ ਦੀ ਸ਼ਿਕਾਇਤ ਦੇ ਆਧਾਰ ਤੇ ਇੱਕ ਟਰੈਵਲ ਏਜੰਟ ਦੇ ਖਿਲਾਫ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਹੈ ਦੱਸ ਦਈਏ ਕਿ ਯੂਐਸਏ ਭੇਜਣ ਦੇ ਲਈ ਫੈਮਿਲੀ ਵਰਕ ਪਰਮਿਟ ਦਾ 90 ਲੱਖ ਰੁਪਆ ਮੰਗਿਆ ਗਿਆ ਸੀ ਅਤੇ ਫੈਮਲੀ ਨੇ 90 ਲੱਖ ਦੀ ਡੀਲ ਨੂੰ ਫਾਈਨਲ ਕਰ ਵਿਦੇਸ਼ ਜਾਣ ਦਾ ਰਾਹ ਦੇਖਿਆ ਤਾਂ ਉਹਨਾਂ ਨੂੰ ਪਹਿਲਾਂ ਦੁਬਈ ਅਤੇ ਬਾਅਦ ਵਿੱਚ ਵੱਖ ਵਖ ਰਸਤਿਆਂ ਰਾਹੀਂ ਗੱਡੀਆਂ ਚ ਟਰੈਵਲ ਕਰਾ ਡੌਂਕੀ ਜਰੀਏ ਮੈਕਸੀਕੋ ਭੇਜਿਆ ਗਿਆ। ਅਤੇ ਬਾਅਦ ਵਿੱਚ ਯੂਐਸਏ ਦਾ ਬਾਰਡਰ ਪਾਰ ਕਰਾਉਣ ਲਈ 50 ਲੱਖ ਰੁਪਏ ਦੀ ਮੰਗ ਕੀਤੀ ਗਈ ਅਤੇ ਕਿਹਾ ਕਿ ਜੇਕਰ ਉਹ ਨਹੀਂ ਦੇਣਗੇ ਤਾਂ ਉਹ ਬਾਰਡਰ ਪਾਰ ਨਹੀਂ ਕਰਾਉਣਗੇ ਕਿਹਾ ਕਿ ਉਹਨਾਂ ਨੂੰ ਧਮਕੀਆਂ ਵੀ ਦਿੱਤੀਆਂ ਗਈਆਂ ਅਤੇ ਬਾਅਦ ਵਿੱਚ ਟਰੈਵਲ ਏਜੰਟ ਦੇ ਵੱਲੋਂ ਚੰਗੇ ਤਰੀਕੇ ਨਾਲ ਗੱਲਬਾਤ ਵੀ ਨਹੀਂ ਕੀਤੀ ਗਈ ਜਿਸ ਤੋਂ ਬਾਅਦ ਉਹਨਾਂ ਦੇ ਪਰਿਵਾਰ ਨੇ ਇਸ ਮਸਲੇ ਵਿੱਚ ਦਖਲ ਦੇ ਕੇ 50 ਲੱਖ ਰੁਪਏ ਦੇਣ ਦੀ ਮੰਗ ਨੂੰ ਸਵੀਕਾਰ ਕੀਤਾ ਅਤੇ ਰਿਸ਼ਤੇਦਾਰਾਂ ਪਾਸੋਂ ਪੈਸੇ ਫੜ ਕੇ ਦੇ ਦਿੱਤੇ ਇਹੀ ਨਹੀਂ ਉਹਨਾਂ ਕਿਹਾ ਕਿ 49 ਲੱਖ ਰੁਪਏ ਟਰੈਵਲ ਏਜੰਟ ਨੂੰ ਦਿੱਤੇ ਗਏ ਸੀ ਪਰ 1 ਲਖ ਹੋਰ ਲੈਣ ਤੋਂ ਬਾਅਦ ਹੀ ਉਹਨਾਂ ਨੂੰ ਮੈਕਸੀਕੋ ਦਾ ਬਾਰਡਰ ਪਾਰ ਕਰਾ ਕੇ ਅਮਰੀਕਾ ਭੇਜਿਆ ਗਿਆ ਜਿੱਥੇ ਉਹਨਾਂ ਦੇ ਵਰਕ ਪਰਮਿਟ ਦੇ ਕੋਈ ਵੀ ਕਾਗਜ ਨਹੀਂ ਲਗਾਏ ਗਏ ਤਾਂ ਉਹਨਾਂ ਕਿਹਾ ਕਿ ਜਿਸ ਤੋਂ ਬਾਅਦ ਅਮੇਰੀਕਾ ਸਰਕਾਰ ਨੇ ਉਹਨਾਂ ਨੂੰ ਕੰਟਰੀ ਛੱਡਣ ਦੇ ਆਦੇਸ਼ ਦਿੱਤੇ ਅਤੇ ਉਹ ਆਪਣੇ ਵਤਨ ਵਾਪਸ ਪਰਤਾਏ ਉਹਨਾਂ ਕਿਹਾ ਕਿ ਏਜੰਟ ਨੇ ਉਹਨਾਂ ਨਾਲ ਕੀਤੇ ਵਾਅਦੇ ਨੂੰ ਪੂਰਾ ਨਹੀਂ ਕੀਤਾ ਅਤੇ ਇਸੇ ਵਜਹਾ ਕਰਕੇ ਉਸਦੇ ਖਿਲਾਫ ਉਹਨਾਂ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ ਉਹਨਾਂ ਕਿਹਾ ਕਿ ਪੁਲਿਸ ਨੇ ਇੱਕ ਆਰੋਪੀ ਨੂੰ ਕਾਬੂ ਵੀ ਕਰ ਲਿਆ ਹੈ ਅਤੇ ਉਹ ਪੈਸੇ ਵਾਪਸ ਕਰਨ ਦੀ ਮੰਗ ਕਰਦੇ ਨੇ।
ਉਧਰ ਜਦੋਂ ਇਸ ਸਬੰਧੀ ਕਰਾਈਮ ਬਰਾਂਚ ਦੋ ਦੇ ਮੁਖੀ ਬੇਅੰਤ ਜਨੇਜਾ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਸ਼ਿਕਾਇਤ ਕਰਤਾ ਦੇ ਬਿਆਨਾਂ ਦੇ ਅਧਰ ਤੇ ਮਾਮਲਾ ਦਰਜ ਕੀਤਾ ਗਿਆ ਹੈ ਕਿਹਾ ਕਿ ਟਰੈਵਲ ਏਜੰਟ ਵੱਲੋਂ 90 ਲੱਖ ਰੁਪਏ ਦੇ ਵਿੱਚ ਡੀਲ ਫਾਈਨਲ ਕਰਨ ਤੋਂ ਬਾਅਦ 50 ਲੱਖ ਰੁਪਏ ਅਮੇਰਿਕ ਭੇਜਣ ਦੇ ਲਈ ਹੋਰ ਮੰਗੇ ਗਏ ਸੀ। ਅਤੇ ਪਰਿਵਾਰ ਨੇ ਇਸ ਬਾਬਤ ਉਹਨਾਂ ਨੂੰ ਸ਼ਿਕਾਇਤ ਦਿੱਤੀ ਹੈ ਜਿਸ ਤੇ ਕਾਰਵਾਈ ਕਰਦਿਆਂ ਉਹਨਾਂ ਕਪੂਰਥਲਾ ਦੇ ਵਿੱਚ ਤੈਨਾਤ ਪੁਲਿਸ ਮੁਲਾਜ਼ਮ ਵਜੋਂ ਟਰੈਵਲ ਏਜੰਟ ਦੇ ਭਰਾ ਨੂੰ ਗਿਰਫਤਾਰ ਕੀਤਾ ਹੈ। ਜਿਸ ਵੱਲੋਂ ਪੈਸਿਆਂ ਦੀ ਰਕਮ ਲਈ ਗਈ ਸੀ। ਉਹਨਾਂ ਕਿਹਾ ਕਿ ਟਰੈਵਲ ਏਜੰਟ ਦੀ ਗਿਰਫਤਾਰੀ ਬਾਕੀ ਹੈ। ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
