Htv Punjabi
Crime Punjab Video

ਸਾਦਿਕ ਬੈਂਕ ਘਪਲੇ ਚ ਪੁਲਿਸ ਦੀ ਵੱਡੀ ਕਾਰਵਾਈ

SBI ਬੈੰਕ ਘਪਲੇ ਚ ਫ਼ਰਾਰ ਬੈੰਕ ਮੁਲਾਜ਼ਮ ਮਾਮਲੇ ਚ ਵੱਡੀ ਕਾਰਵਾਈ

ਮੈਨੇਜਰ ਦੀ ਪਤਨੀ ਨੂੰ ਵੀ ਪੁਲਿਸ ਨੇ ਮਾਮਲੇ ‘ਚ ਕੀਤਾ ਨਾਮਜ਼ਦ
ਪਤਨੀ ਦੇ ਖਾਤੇ ‘ਚ ਵੀ ਹੋਈਆਂ ਸਨ ਵੱਡੀਆਂ ਟਰਾਜਿਕਸ਼ਨਜ਼
ਹੁਣ ਤੱਕ ਅੰਦਾਜ਼ਾ 6 ਕਰੋੜ ਰੁਪਏ ਦੇ ਕਰੀਬ ਹੋਇਆ ਘਪਲਾ
ਫਰੀਦਕੋਟ ਦੇ ਕਸਬਾ ਸਾਦਿਕ ਦੀ SBI ਬੈੰਕ ਦੀ ਬ੍ਰਾਂਚ ਚ ਇੱਕ ਮੁਲਾਜ਼ਮ ਦੁਆਰਾ ਲੋਕਾਂ ਦੇ ਖਾਤਿਆਂ ਚੋ ਕਰੋੜਾਂ ਰੁਪਏ ਦਾ ਗਬਨ ਕੀਤਾ ਸੀ ਜਿਸ ਦੀ ਪੜਤਾਲ ਹੁਣ ਪੁਲਿਸ ਅਤੇ ਬੈੰਕ ਅਧਿਕਾਰੀ ਕਰ ਰਹੇ ਹਨ ਪਰ ਬੈੰਕ ਮੁਲਾਜ਼ਮ ਫ਼ਰਾਰ ਦੱਸਿਆ ਜ਼ਾ ਰਿਹਾ ਹੈ ਪਰ ਜਾਂਚ ਦੌਰਾਨ ਇਹ ਸਾਹਮਣੇ ਆਇਆ ਕੇ ਮੁਲਜ਼ਮ ਮੁਲਾਜ਼ਮ ਵੱਲੋਂ ਆਪਣੀ ਪਤਨੀ ਦੇ ਖਾਤਿਆਂ ‘ਚ ਵੀ ਕੁੱਜ ਰਕਮ ਟਰਾਂਸਫਰ ਕੀਤੀ ਸੀ ਜਿਸ ਦੇ ਚੱਲਦੇ ਪੁਲਸ ਵੱਲੋਂ ਉਸਦੀ ਪਤਨੀ ਨੂੰ ਵੀ ਇਸ ਮਾਮਲੇ ਚ ਨਾਮਜ਼ਦ ਕਰ ਲਿਆ ਗਿਆ ਹੈ ਹਾਲਾਂਕਿ ਹਲੇ ਤੱਕ ਕੋਈ ਗ੍ਰਿਫਤਾਰੀ ਨਹੀਂ ਹੋਈ।

ਉਸ ਸਬੰਧੀ ਡੀਐਸਪੀ ਤਰਲੋਚਨ ਸਿੰਘ ਨੇ ਦੱਸਿਆ ਕਿ ਹੁਣ ਤੱਕ 130 ਸ਼ਿਕਾਇਤਾਂ ਮਿਲ਼ੀਆਂ ਹਨ ਜਿਨ੍ਹਾਂ ਅਨੁਸਾਰ 6 ਕਰੋੜ ਤੋਂ ਵੱਧ ਰਕਮ ਦਾ ਘਪਲਾ ਹੋਇਆ ਹੈ ਅਤੇ ਹਲੇ ਜਾਂਚ ਜਾਰੀ ਹੈ।ਉਨ੍ਹਾਂ ਦੱਸਿਆ ਕਿ ਅਮਿਤ ਅਰੋੜਾ ਜੋ ਬੈੰਕ ਕੈਸ਼ੀਅਰ ਸੀ ਵੱਲੋਂ ਆਪਣੀ ਪਤਨੀ ਰੁਪਿੰਦਰ ਕੌਰ ਦੇ ਖਾਤਿਆਂ ਚ ਵੀ ਵੱਡੀ ਰਕਮ ਟਰਾਂਸਫਰ ਕੀਤੀ ਸੀ ਜਿਸ ਦੇ ਚੱਲਦੇ ਉਸ ਦੀ ਪਤਨੀ ਨੂੰ ਵੀ ਹੁਣ ਇਸ ਮਾਮਲੇ ‘ਚ ਨਾਮਜ਼ਦ ਕੀਤਾ ਗਿਆ ਹੈ ਅਤੇ ਅਮਿਤ ਢੀਂਗੜਾ ਦੀ ਤਲਾਸ਼ ਚ ਟੀਮਾਂ ਵੱਲੋ ਛਾਪੇਮਾਰੀ ਕੀਤੀ ਜਾ ਰਹੀ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਜਲੰਧਰ ਮਗਰੋਂ ਅੰਮ੍ਰਿਤਸਰ ਦੇ ਇਸ ਥਾਣੇ ‘ਚ ਹੋਇਆ ਕੋਰੋਨਾ ਬਲਾਸਟ, ਪੂਰੇ ਥਾਣੇ ਨੂੰ ਪਈਆਂ ਭਾਜੜਾ

Htv Punjabi

ਆਹ ਸ਼ਕਤੀਮਾਨ ਵਾਟਰ ਪਿਲਾਓ ਆਪਣੇ ਜਾਨਵਰ ਦੀ ਜਾਨ ਬਚਾਓ

htvteam

ਨਾਜਾਇਜ਼ ਸ਼ਰਾਬ ਨਾਲ ਚਾਰ ਦਰਜਨ ਤੋਂ ਵੱਧ ਮੌਤਾਂ ਹੋਣ ਮਗਰੋਂ ਪੰਜਾਬ ‘ਚ ਸਿਆਸਤ ਆਇਆ ਉਬਾਲ, ਦਲਜੀਤ ਸਿੰਘ ਚੀਮਾ ਨੇ ਖੋਲ੍ਹੇ ਕਈ ਅੰਦਰਲੇ ਰਾਜ਼ 

Htv Punjabi

Leave a Comment