Htv Punjabi
Crime Punjab Video

ਸਾਦਿਕ ਬੈਂਕ ਘੁਟਾਲੇ ਚ ਚੱਕ ਲਿਆ ਹੁਣ ਆਹ ਬੰਦਾ

ਬਹੁ ਕਰੋੜੀ ਬੈੰਕ ਘਪਲਾ ਮਾਮਲੇ ‘ਚ ਵੱਡੀ ਖ਼ਬਰ
ਮੁੱਖ ਦੋਸ਼ੀ ਅਮਿਤ ਢੀਂਗੜਾ ਦੇ ਸਾਥੀ ਨੂੰ ਗਾਜ਼ੀਆਬਾਦ ਤੋਂ ਕੀਤਾ ਕਾਬੂ
ਅਮਿਤ ਢੀਂਗੜਾ ਦੇ ਫਰਾਡ ਦੇ ਪੈਸੇ ਨੂੰ ਪ੍ਰਾਪਰਟੀ ‘ਚ ਕਰਦਾ ਸੀ ਇਨਵੈਸਟ
ਦੋ ਹੋਰ ਵਿਅਕਤੀਆ ਦੀ ਜਲਦ ਹੋਵੇਗੀ ਗ੍ਰਿਫਤਾਰੀ-ਐਸਐਸਪੀ
ਚਾਰ ਕਰੋੜ ਤੋਂ ਵੱਧ ਦੀ ਚੱਲ ਅਚੱਲ ਜਾਇਦਾਦ ਆਈ ਸਾਹਮਣੇ ਕੀਤਾ ਜਾਵੇਗਾ ਫਰੀਜ਼-ਐਸਐਸਪੀ
ਪਿਛਲੇ ਦਿਨੀ ਇੱਕ ਮਾਮਲਾ ਕਾਫੀ ਚਰਚਾ ਵਿੱਚ ਆਇਆ ਸੀ ਜਦੋਂ ਫਰੀਦਕੋਟ ਦੇ ਕਸਬਾ ਸਾਦਕ ਦੀ ਐਸ.ਬੀ.ਆਈ. ਬੈਂਕ ਦੀ ਬਰਾਂਚ ਦੇ ਇੱਕ ਮੁਲਾਜ਼ਮ ਵੱਲੋਂ ਲੋਕਾਂ ਦੇ ਖਾਤਿਆਂ ‘ਚ ਛੇੜਛਾੜ ਕਰ ਕਰੋੜਾਂ ਰੁਪਏ ਦਾ ਘਪਲਾ ਕਰ ਫਰਾਰ ਹੋ ਗਿਆ ਸੀ। ਜਿਸ ਨੂੰ ਪੁਲਿਸ ਵੱਲੋਂ ਮਥੁਰਾ ਤੋਂ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਇਸ ਮਾਮਲੇ ਦੀ ਲਗਾਤਾਰ ਜਾਂਚ ਚੱਲ ਰਹੀ ਸੀ। ਦੱਸ ਦਈਏ ਕਿ ਹੁਣ ਫਰੀਦਕੋਟ ਪੁਲਿਸ ਵੱਲੋਂ ਗਾਜ਼ੀਆਬਾਦ ਤੋਂ ਅਭਿਸ਼ੇਕ ਗੁਪਤਾ ਨਾਮਕ ਇੱਕ ਹੋਰ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ ਜੋ ਅਮਿਤ ਢੀਂਗੜਾ ਦਾ ਸਾਥੀ ਦੱਸਿਆ ਜਾ ਰਿਹਾ ਹੈ ਜੋ ਅਮਿਤ ਢੀਂਗੜਾ ਵੱਲੋਂ ਕੀਤੇ ਫਰੋਡ ਦੇ ਪੈਸਿਆਂ ਨੂੰ ਅੱਗੋਂ ਪ੍ਰੋਪਰਟੀ ਵਿੱਚ ਇਨਵੈਸਟ ਕਰਦਾ ਸੀ ।

ਜਾਂਚ ਦੌਰਾਨ ਪੁਲਿਸ ਨੂੰ ਅਭਿਸ਼ੇਕ ਅਤੇ ਅਮਿਤ ਢੀਂਗੜਾ ਦੀ ਕਰੀਬ ਢਾਈ ਕਰੋੜ ਦੀ ਚੱਲ ਅਚੱਲ ਜਾਇਦਾਦ ਦੀ ਜਾਣਕਾਰੀ ਮਿਲੀ ਹੈ ਜਿਸ ਨੂੰ ਕਾਨੂੰਨ ਮੁਤਾਬਕ ਫਰੀਜ਼ ਕਰਾਇਆ ਜਾ ਰਿਹਾ ਹੈ ਅਤੇ ਇਸ ਤੋਂ ਇਲਾਵਾ ਉਸਦੇ ਬੈਂਕ ਖਾਤੇ ਵਿੱਚ 10 ਲੱਖ ਰੁਪਏ ਦੀ ਨਗਦੀ ਅਤੇ ਕਰੀਬ ਦਸ ਤੋਲਾ ਸੋਨੇ ਦਾ ਪਤਾ ਲੱਗਿਆ ਹੈ ਜਿਸ ਨੂੰ ਵੀ ਫਰੀਜ ਕੀਤਾ ਜਾ ਰਿਹਾ। ਐਸਐਸਪੀ ਫਰੀਦਕੋਟ ਡਾ. ਪ੍ਰਗਿਆ ਜੈਨ ਨੇ ਦੱਸਿਆ ਕਿ ਉਹਨਾਂ ਵੱਲੋਂ ਗਠਿਤ ਟੀਮ ਲਗਾਤਾਰ ਇਸ ਮਾਮਲੇ ਵਿੱਚ ਪੀੜਤਾਂ ਨੂੰ ਇਨਸਾਫ ਦਵਾਉਣ ਲਈ ਜਾਂਚ ਕਰ ਰਹੀ ਸੀ ਅਤੇ ਜਾਂਚ ਦੌਰਾਨ ਹੀ ਸਾਹਮਣੇ ਆਇਆ ਸੀ ਕਿ ਅਭਿਸ਼ੇਕ ਗੁਪਤਾ ਜੋ ਕਿ ਅਮਿਤ ਢੀਂਗੜਾ ਦਾ ਸਾਥੀ ਹੈ ਉਹ ਅਮਿਤ ਧੀਗੜਾ ਦੀ ਠੱਗੀ ਦੀ ਰਕਮ ਨੂੰ ਪ੍ਰੋਪਰਟੀ ਵਿੱਚ ਇਨਵੈਸਟ ਕਰਦਾ ਸੀ ਜਿਸ ਵੱਲੋਂ ਗਾਜ਼ੀਆਬਾਦ ਚ ਕਰੀਬ ਡੇਡ ਕਰੋੜ ਰੁਪਏ ਦਾ ਫਲੈਟ ਖ੍ਰੀਦਿਆ ਸੀ ਅਤੇ ਇਸ ਤੋਂ ਇਲਾਵਾ ਦੋ ਹੋਰ ਵਿਅਕਤੀ ਜਿਹਨਾਂ ਬਾਰੇ ਜਾਣਕਾਰੀ ਸਾਹਮਣੇ ਆਈ ਹੈ ਕਿ ਉਹ ਵੀ ਅਮਿਤ ਧੀਗੜਾ ਦੀ ਠੱਗੀ ਦੀ ਰਕਮ ਨੂੰ ਅੱਗੇ ਹੋਰ ਕੰਮਾਂ ਵਿੱਚ ਇਨਵੈਸਟ ਕਰਦੇ ਸਨ ਜਿਨਾਂ ਦੀ ਵੀ ਗਿਰਫਤਾਰੀ ਜਲਦ ਹੋ ਸਕਦੀ ਹੈ।

ਉਹਨਾਂ ਦੱਸਿਆ ਕਿ ਅਭਿਸ਼ੇਕ ਗੁਪਤਾ ਨੂੰ ਗ੍ਰਿਫਤਾਰ ਕਰਕੇ ਫਰੀਦਕੋਟ ਲਿਆਂਦਾ ਜਾ ਚੁੱਕਿਆ ਜੋ ਹੁਣ ਪੁਲਿਸ ਦੇ ਦੋ ਦਿਨਾਂ ਦੇ ਰਿਮਾਂਡ ਤੇ ਹਨ। ਉਹਨਾਂ ਵੀ ਦੱਸਿਆ ਕਿ ਹੁਣ ਤੱਕ ਇਸ ਮਾਮਲੇ ਵਿੱਚ ਤਿੰਨ ਗਿਰਫਤਾਰੀਆਂ ਹੋ ਚੁੱਕੀਆਂ ਹਨ ਜਿਸ ਵਿੱਚ ਮੁੱਖ ਦੋਸ਼ੀ ਅਮਿਤ ਧੀਗੜਾ ਉਸ ਦੀ ਪਤਨੀ ਅਤੇ ਗਾਜ਼ੀਆਬਾਦ ਤੋਂ ਗ੍ਰਿਫਤਾਰ ਕੀਤਾ ਗਿਆ ਅਭਿਸ਼ੇਕ ਗੁਪਤਾ ਸ਼ਾਮਲ ਹਨ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਮੀਂਹ ਦੀ ਤਬਾਹੀ, 121 ਜਾਣਿਆ ਦੀ ਮੌ੫ ਤ

htvteam

ਆਹ ਰਸ ਵੈਰੀਕੋਜ਼ ਵੇਨ ਦੀ ਦਿਨਾਂ ‘ਚ ਕਰਵਾ ਦਿੰਦੈ ਬਸ

htvteam

ਆਹ ਦੇਖਲੋ ਭੈਣ ਭਰਾ ਨੂੰ ਦੇ ਰਹੇ ਸੀ ਕਮਰਾ, ਫਿਰ ਪਹੁੰਚੇ ਗੁਰੂ ਦੇ ਸਿੰਘ, ਚੁਕਾਈਆਂ ਹੋਟਲ ਵਾਲੇ ਦੀਆਂ ਛਾਲਾਂ

htvteam

Leave a Comment