Htv Punjabi
Crime Punjab Video

ਐਵੇਂ ਦੇ ਹਲਕੇ ਹੋਏ ਗਵਾਢੀਆ ਤੋਂ ਰਹੋ ਬੱਚਕੇ

ਗੁਆਂਢੀ ਨੇ ਕਿਰਪਾਨ ਨਾਲ ਗੁਆਂਢੀ ਤੇ ਕੀਤਾ ਹਮਲਾ
ਵਿਅਕਤੀ ਨੂੰ ਬਚਾਉਣ ਗਈ ਉਸਦੀ ਪਤਨੀ ਤੇ ਮਾਂ ਨੂੰ ਵੀ ਕੀਤਾ ਜ਼ਖਮੀ
ਜ਼ਖਮੀ ਸਿਵਲ ਹਸਪਤਾਲ ਚ ਦਾਖਲ
ਘਟਨਾ CCTV ਵਿੱਚ ਕੈਦ
ਸਵੇਰੇ ਕਰੀਬ 9.40 ਵਜੇ ਕਪਿਲਾ ਕਲੋਨੀ ਦੇ ਵਿੱਚ ਰਹਿੰਦੇ ਇੱਕ ਵਿਅਕਤੀ ਵੱਲੋਂ ਗੁਆਂਡ ਚ ਰਹਿੰਦੇ ਵਿਅਕਤੀ ਤੇ ਕਿਰਪਾਨ ਨਾਲ ਬੁਰੀ ਤਰ੍ਹਾਂ ਹਮਲਾ ਕਰ ਦਿੱਤਾ ਗਿਆ। ਵਿਅਕਤੀ ਨੂੰ ਬਚਾਉਣ ਗਈ ਉਸਦੀ ਪਤਨੀ ਤੇ ਉਸਦੀ ਮਾਂ ਤੇ ਵੀ ਮੁਲਜ਼ਮ ਵੱਲੋਂ ਕਿਰਪਾਨ ਨਾਲ ਹਮਲਾ ਕਰ ਦਿੱਤਾ ਕੀਤਾ ਗਿਆ ਮ। ਜਿਸ ਨਾਲ ਪਤੀ,ਪਤਨੀ ਤੇ ਮਾਤਾ ਬੁਰੀ ਤਰ੍ਹਾਂ ਜਖਮੀ ਹੋ ਗਏ । ਜਖਮੀਆਂ ਨੂੰ ਸਿਵਿਲ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਉਹ ਇਲਾਜਾਧੀਨ ਹਨ। ਜਖਮੀਆਂ ਦੀ ਪਛਾਣ ਐਡਵੋਕੇਟ ਕੁਲਤਾਰ ਸਿੰਘ (32), ਮਨਪ੍ਰੀਤ ਕੌਰ (28) ਸ਼ਰਨਜੀਤ ਕੌਰ (58),ਹੋਈ।ਇਹ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ। ਸਮਰਾਲਾ ਪੁਲਿਸ ਨੇ ਇਸ ਸਬੰਧਤ ਮੁਲਜ਼ਮ ਤੇ ਬੀਐਨਐਸ 109 (307)ਤਹਿਤ ਮੁਕਦਮਾ ਦਰਜ ਕੀਤਾ ਹੈ।

ਪੀੜਤ ਕੁਲਤਾਰ ਸਿੰਘ ਨੇ ਦੱਸਿਆ ਕਿ ਕਿ ਉਹ ਐਡਵੋਕੇਟ ਹੈ ਤੇ ਖਮਾਣੋ ਪ੍ਰੈਕਟਿਸ ਕਰਦਾ ਹੈ। ਜਦੋਂ ਸਵੇਰੇ ਕਰੀਬ 9.40ਵਜੇ ਤੇ ਉਹ ਮੋਟਰਸਾਈਕਲ ਤੇ ਸਵਾਰ ਹੋ ਆਪਣੇ ਘਰ ਤੋਂ ਮੋਟਰਸਾਈਕਲ ਸਟਾਰਟ ਕਰ ਗੁਜ਼ਰਦਾ ਹੈ ਤਾਂ ਉਸ ਦਾ ਗਵਾਂਡੀ ਬਿੱਲੂ ਕਿਰਪਾਨ ਨਾਲ ਉਸ ਉੱਪਰ ਬੁਰੀ ਤਰ੍ਹਾਂ ਹਮਲਾ ਕਰ ਦਿੰਦਾ ਹੈ। ਉਹਨਾਂ ਦੱਸਿਆ ਕਿ ਹਮਲੇ ਤੋਂ ਬਚਣ ਲਈ ਮੋਟਰਸਾਈਕਲ ਸੁੱਟ ਭੱਜਦਾ ਹੈ ਤਾਂ ਪਿੱਛੇ ਤੋਂ ਉਸ ਦਾ ਗਵਾਂਢੀ ਕਿਰਪਾਨ ਲੈ ਉਸ ਨੂੰ ਧਰਤੀ ਤੇ ਸੁੱਟ ਕਿਰਪਾਨਾਂ ਨਾਲ ਹਮਲਾ ਕਰ ਲੱਗ ਜਾਂਦਾ ਹੈ । ਹਮਲੇ ਤੋਂ ਬਚਾਉਣ ਲਈ ਮੇਰੀ ਮਾਂ ਸ਼ਰਨਜੀਤ ਕੌਰ ਤੇ ਪਤਨੀ ਮਨਪ੍ਰੀਤ ਕੌਰ ਆਉਂਦੇ ਹਨ ਤਾਂ ਉਕਤ ਵਿਅਕਤੀ ਉਹਨਾਂ ਉੱਪਰ ਵੀ ਕਿਰਪਾਨ ਨਾਲ ਬੁਰੀ ਤਰ੍ਹਾਂ ਹਮਲਾ ਕਰ ਦਿੰਦਾ ਹੈ ਜਿਸ ਕਾਰਨ ਮੇਰੇ ਸਿਰ ਤੇ ਦੋ ਟਾਂਕੇ ਲਗਦੇ ਹਨ ਤੇ ਹੱਥ,ਬਾਂਹ ਤੇ ਸੱਟਾਂ ਲੱਗੀਆਂ ਹਨ ਉਹਨਾਂ ਦੱਸਿਆ ਕਿ ਮੇਰੀ ਮਾਤਾ ਦੇ ਕੰਨ ਦੇ ਕੋਲ ਡੂੰਗੀ ਸੱਟ ਲੱਗੀ ਹੈ ਤੇ ਨੌ ਟਾਂਕੇ ਲੱਗੇ ਹਨ ਤੇ ਪਤਨੀ ਦੀ ਬਾਂਹ ਕਰੈਕਚਰ ਹੋ ਗਈ ਹੈ।

ਉਨਾ ਇਹ ਵੀ ਦੱਸਿਆ ਕਿ ਮੁਲਜ਼ਮ ਕੁਝ ਦਿਨਾਂ ਤੋਂ ਆਪਣੇ ਘਰ ਦੇ ਬਾਹਰ ਉੱਚੀ ਉੱਚੀ ਸਾਨੂੰ ਗਾਲਾਂ ਕੱਢਦਾ ਰਿਹਾ ਹੈ ਤੇ ਮੁਲਜਮ ਨਸ਼ੇ ਕਰਨ ਦਾ ਆਦਿ ਹੈ। ਉਹਨਾਂ ਇਹ ਵੀ ਕਿਹਾ ਕਿ ਵਕੀਲ ਲੋਕਾਂ ਨੂੰ ਇਨਸਾਫ ਦਵਾਉਂਦੇ ਹਨ ਪਰ ਵਕੀਲਾਂ ਦੇ ਉੱਪਰ ਹੀ ਨਸ਼ੇੜੀ ਹਮਲਾ ਕਰਨ ਲੱਗ ਜਾਣ ਤਾਂ ਸਮਾਜ ਦਾ ਕੀ ਹੋਵੇਗਾ। ਉਹਨਾਂ ਇਹ ਵੀ ਕਿਹਾ ਕਿ ਸਾਰਾ ਮਹੱਲਾ ਮੁਲਜ਼ਮ ਤੋਂ ਦੁਖੀ ਹੈ ਤੇ ਇਹ ਕਿਸੇ ਹੋਰ ਨੂੰ ਵੀ ਵੱਡਾ ਨੁਕਸਾਨ ਪਹੁੰਚਾ ਸਕਦਾ ਹੈ ਤੇ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕਰਦਾ ਹਾਂ ਕਿ ਮੁਲਜ਼ਮ ਉੱਪਰ ਸਖਤ ਤੋਂ ਸਖਤ ਕਾਰਵਾਈ ਹੋਵੇ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਰਾਤ ਨੂੰ ਸੌਂਣ ਵੇਲੇ ਜਿੰਦੇ ਕੁੰਡੇ ਲਗਾਕੇ ਪਿਆ ਕਰੋ

htvteam

ਆਹ ਦੋ ਦਿਨ ਰਹੋ ਸਾ@ ਵਧਾਨ! ਮੌਸਮ ਵਿਭਾਗ ਦਾ ਦਾਅਵਾ

htvteam

ਐਵੇਂ ਨਾ ਕਿਸੇ ਪਿੱਛੇ ਮੂੰਹ ਚੱਕੇ ਤੁਰ ਪਿਆ ਕਰੋ, ਬਾਈ ਆਹ ਦੇਖਲੋ ਕੀ ਹੋਇਆ

htvteam

Leave a Comment