Htv Punjabi
Punjab Video

ਆਹ ਦੋ ਦਿਨ ਰਹੋ ਸਾ@ ਵਧਾਨ! ਮੌਸਮ ਵਿਭਾਗ ਦਾ ਦਾਅਵਾ

ਜੁਲਾਈ ਦੇ ਪਹਿਲੇ ਹਫਤੇ ਵਿੱਚ ਆਮ ਨਾਲੋਂ ਜਿਆਦਾ ਮੀਂਹ

11 ਅਤੇ 12 ਜੁਲਾਈ ਨੂੰ ਫਿਰ ਭਾਰੀ ਮੀਹ ਦੀ ਸੰਭਾਵਨਾ
ਲੋਕਾਂ ਨੂੰ ਦਿੱਤੀ ਮੌਸਮ ਵਿਭਾਗ ਨੇ ਸਲਾਹ
ਪੰਜਾਬ ਦੇ ਵਿੱਚ ਲਗਾਤਾਰ ਮੌਨਸੂਨ ਦੀ ਬਾਰਿਸ਼ ਵੇਖਣ ਨੂੰ ਮਿਲ ਰਹੀ ਹੈ ਬੀਤੇ ਤਿੰਨ ਦਿਨ ਤੋਂ ਲਗਾਤਾਰ ਬਾਰਿਸ਼ ਪੈ ਰਹੀ ਹੈ। 6 ਜੁਲਾਈ ਤੋਂ ਲੈ ਕੇ 8 ਜੁਲਾਈ ਤੱਕ ਭਾਰੀ ਬਾਰਿਸ਼ ਦੀ ਸੰਭਾਵਨਾ ਜਤਾਈ ਗਈ ਸੀ ਇਸ ਦੇ ਤਹਿਤ ਜੁਲਾਈ ਮਹੀਨੇ ਦੇ ਪਹਿਲੇ ਹਫਤੇ ਦੇ ਵਿੱਚ ਹੀ ਆਮ ਨਾਲੋਂ ਜਿਆਦਾ ਬਾਰਿਸ਼ ਹੋਈ ਹੈ। ਤਾਪਮਾਨ ਕੱਲ ਦਾ ਲਗਭਗ 32 ਡਿਗਰੀ ਦੇ ਨੇੜੇ ਰਿਕਾਰਡ ਕੀਤਾ ਗਿਆ ਹੈ। ਅਤੇ ਰਾਤ ਦਾ ਤਾਪਮਾਨ 28 ਡਿਗਰੀ ਦੇ ਨੇੜੇ ਦਰਜ ਕੀਤਾ ਗਿਆ ਹੈ। ਦਿਨ ਦਾ ਤਾਪਮਾਨ ਆਮ ਨਾਲੋਂ ਤਿਨ ਡਿਗਰੀ ਹੇਠਾਂ ਚੱਲ ਰਿਹਾ ਹੈ। ਜਦੋਂ ਕਿ ਮੌਸਮ ਦੇ ਵਿੱਚ ਨਮੀ ਦੀ ਮਾਤਰਾ ਵੀ ਵਧੇਰੇ ਵੇਖਣ ਨੂੰ ਮਿਲ ਰਹੀ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮੌਸਮ ਵਿਭਾਗ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ।

ਡਾਕਟਰ ਕੁਲਵਿੰਦਰ ਕੌਰ ਨੇ ਦੱਸਿਆ 11 ਅਤੇ 12 ਜੁਲਾਈ ਨੂੰ ਮੁੜ ਤੋਂ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਦਰਮਿਆਨੀ ਤੋਂ ਭਾਰੀ ਬਾਰਿਸ਼ ਹੋ ਸਕਦੀ ਹੈ। ਉਹਨਾਂ ਕਿਸਾਨਾਂ ਨੂੰ ਵੀ ਕਿਹਾ ਕਿ ਆਪਣੀ ਜ਼ਮੀਨ ਦੇ ਵਿੱਚੋਂ ਪਾਣੀ ਦੀ ਨਿਕਾਸੀ ਜਰੂਰ ਕਰਦੇ ਰਹਿਣ ਕਿਉਂਕਿ ਜ਼ਿਆਦਾ ਪਾਣੀ ਖੜਾ ਰਹਿਣਾ ਵੀ ਨੁਕਸਾਨ ਦੇਹ ਹੈ। ਉਹਨਾਂ ਕਿਹਾ ਕਿ ਪਰ ਨਰਮਾ ਕਿਸਾਨਾਂ ਲਈ ਇਸ ਦਾ ਫਾਇਦਾ ਹੈ ਜਦੋਂ ਭਾਰੀ ਬਾਰਿਸ਼ ਹੁੰਦੀ ਹੈ ਤਾਂ ਚਿੱਟੀ ਮੱਖੀ ਦਾ ਹਮਲਾ ਜੋ ਨਮੀ ਵਾਲੇ ਦਿਨਾਂ ਵਿੱਚ ਵੱਧ ਜਾਂਦਾ ਹੈ ਉਸ ਤੋਂ ਵੀ ਨਿਜਾਤ ਮਿਲਦੀ ਹੈ ਕਿਤੇ ਬਾਰਿਸ਼ ਲਾਹੇਵੰਦ ਹੈ ਅਤੇ ਕਿਤੇ ਨੁਕਸਾਨ ਦੇਹ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਦਿੱਲੀ ਦੀ ਕੁ ੜੀ ਦਾ ਪੰਜਾਬੀ ਮੁੰ ਡੇ ‘ਤੇ ਆਗਿਆ ਦਿਲ

htvteam

ਸੜਕ ਤੇ ਧਿਆਨ ਨਾਲ ਚੱਲਿਆ ਕਰੋ ਭਾਈ, ਕੀ ਪਤਾ ਕੀ ਹੋ ਜਾਵੇ

htvteam

ਆਹ ਦੇਖੋ ਨਾਭੇ ਦੀਆਂ ਸੜਕਾਂ ‘ਤੇ SDM ਨੇ ਕੀ ਕਰਤਾ

htvteam

Leave a Comment