Htv Punjabi
Punjab Video

ਆਹ ਪਾਠੀ ਸਿੰਘ ਨੂੰ ਮਿਲਿਆ ਰਿਟਾਇਰਮੈਂਟ ਤੇ ਅਜਿਹਾ ਤੋਹਫ਼ਾ

ਪਿੰਡ ਦੇਹ ਕਲਾਂ ਚ ਇੱਕ ਕੀਤੀ ਗਈ ਮਿਸਾਲ ਕਾਇਮ
ਪਾਠੀ ਨੂੰ ਰਿਟਾਇਰਮੈਂਟ ਤੇ NRI ਭਰਾਵਾਂ ਵੱਲੋਂ ਘਰ ਬਣਵਾ ਕੇ ਕੀਤਾ ਗਿਫਟ
14 ਲੱਖ ਰੁਪਏ ਦੇ ਕਰੀਬ ਖਰਚੇ ਗਏ ਇਸ ਮਕਾਨ ਦੇ ਉੱਪਰ
ਪਾਠੀ ਸਾਹਿਬ ਨੂੰ ਸੌਂਪੀਆਂ ਗਈਆਂ ਘਰ ਦੀਆਂ ਚਾਬੀਆਂ
ਪਿੰਡ ਦੇਹ ਕਲਾਂ ਵੱਲੋਂ ਇੱਕ ਮਿਸਾਲ ਕਾਇਮ ਕੀਤੀ ਗਈ ਹੈ ਐਨ ਆਰ ਆਈ ਭਰਾਵਾਂ ਵੱਲੋਂ ਇੱਕ ਪਾਠੀ ਨੂੰ ਘਰ ਬਣਾ ਕੇ ਉਹਨਾਂ ਨੂੰ ਰਿਟਾਇਰਮੈਂਟ ਦਾ ਗਿਫਟ ਦਿੱਤਾ ਗਿਆ ਹੈ। ਇਹ ਰਿਟਾਇਰਮੈਂਟ ਗਿਫਟ ਦੇਖ ਕੇ ਪਾਠੀ ਸਾਹਿਬ ਬੜੇ ਖੁਸ਼ ਨਜ਼ਰ ਆਏ ਉਹਨਾਂ ਦਾ ਕਹਿਣਾ ਸੀ ਕਿ ਸਾਡਾ ਪੂਰਾ ਪਰਿਵਾਰ ਖੁਸ਼ ਹੈ ਅਤੇ ਪੂਰੇ ਪਿੰਡ ਦੇ ਵਿੱਚ ਖੁਸ਼ੀ ਦਾ ਮਾਹੌਲ ਹੈ। ਜਿਸ ਜਗ੍ਹਾ ਦੇ ਉੱਪਰ ਘਰ ਬਣਵਾ ਕੇ ਦਿੱਤਾ ਗਿਆ ਹੈ ਉਹ ਪਾਠੀ ਸਾਹਿਬ ਦੀ ਖੁਦ ਦੀ ਸੀ।

ਪਿੰਡ ਦੇਹ ਕਲਾਂ ਦੇ ਗੁਰੂ ਘਰ ਦੇ ਵਿੱਚ ਪਿਛਲੇ 35 ਸਾਲਾਂ ਤੋਂ ਲਗਾਤਾਰ ਪਾਠੀ ਸੇਵਾ ਕਰ ਰਿਹਾ ਸੀ। ਜਦੋਂ ਐਨਆਰਆਈ ਭਰਾਵਾਂ ਤੱਕ ਗੱਲ ਪਹੁੰਚੀ ਕੀ ਪਾਠੀ ਸਾਹਿਬ ਨੂੰ ਘਰ ਬਣਾ ਕੇ ਦੇਣਾ ਹੈ ਤਾਂ ਐਨਆਰਆਈ ਭਰਾ ਅੱਗੇ ਆਏ ਅਤੇ ਉਹਨਾਂ ਨੇ ਪਿੰਡ ਦੇ ਨਾਲ ਸਲਾਹ ਮਸ਼ਵਰਾ ਕਰਕੇ ਘਰ ਬਣਵਾ ਕੇ ਦਿੱਤਾ ਗਿਆ ਜਦੋਂ ਐਨਆਰਆਈ ਡਿੰਪੀ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਸੀ ਕਿ ਜਦੋਂ ਗੱਲ ਸਾਡੇ ਤੱਕ ਪਹੁੰਚੀ ਤਾਂ ਅਸੀਂ ਪਿੰਡ ਵਾਲਿਆਂ ਨਾਲ ਸਲਾਹ ਮਸ਼ਵਰਾ ਕੀਤਾ ਤੇ ਘਰ ਬਣਵਾਣਾ ਸ਼ੁਰੂ ਕੀਤਾ ਇਹ ਸਾਡੇ ਵੱਲੋਂ ਪਾਠੀ ਸਾਹਿਬ ਨੂੰ ਰਿਟਾਇਰਮੈਂਟ ਗਿਫਟ ਹੈ ਕਿਉਂਕਿ ਇਹਨਾਂ ਨੇ ਪੂਰੀ ਇਮਾਨਦਾਰੀ ਅਤੇ ਲਗਨ ਨਾਲ 35 ਸਾਲ ਗੁਰੂ ਘਰ ਦੇ ਵਿੱਚ ਸੇਵਾ ਕੀਤੀ।
ਅੱਜ ਨਵੇਂ ਘਰ ਦੇ ਵਿੱਚ ਸੁਖਮਨੀ ਸਾਹਿਬ ਦੇ ਪਾਠ ਕਰਵਾਏ ਗਏ ਅਤੇ ਘਰ ਦੀਆਂ ਚਾਬੀਆਂ ਪਾਠੀ ਸਾਹਿਬ ਨੂੰ ਦਿੱਤੀਆਂ ਗਈਆਂ ਜਿਹੜਾ ਘਰ ਤੁਸੀਂ ਦੇਖ ਰਹੇ ਹੋ ਕਿ ਕੁਝ ਕੰਮ ਰਹਿ ਰਿਹਾ ਹੈ ਉਹ ਵੀ ਕੁਝ ਦਿਨਾਂ ਦੇ ਵਿੱਚ ਪੂਰਾ ਕਰ ਲਿਆ ਜਾਵੇਗਾ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਨੂੰਹ ਦੇ ਜਵਾਕ ਨਾ ਹੋਣ ਤੇ ਸੱਸ ਨੇ …..?

htvteam

ਮੁੰਡਾ ਸ਼੍ਰੀ ਦਰਬਾਰ ਸਾਹਿਬ ਕੋਲ ਚੁੱਕੀ ਫਿਰਦਾ ਸੀ ਅਜਿਹੀ ਸ਼ੈਅ

htvteam

ਨੂੰਹ ਨੇ ਵਿਆਹ ਤੋਂ 28 ਦਿਨਾਂ ਬਾਅਦ ਜੰਮ ਧਰਿਆ ਬੱਚਾ, ਸਹੁਰੇ ਕਹਿੰਦੇ ਪਤਾ ਹੀ ਨੀਂ ਲੱਗਾ,ਲੋਕੀਂ ਕਹਿੰਦੇ ਬੇਵਕੂਫ ਨਾ ਬਣਾਓ

Htv Punjabi

Leave a Comment