ਮਾਹਿਲਪੁਰ : ਇੱਥੋਂ ਦੇ ਸਿਵਿਲ ਹਸਪਤਾਲ ਮਾਹਿਲਪੁਰ ਵਿੱਚ ਸ਼ੁੱਕਰਵਾਰ ਨੂੰ 28 ਦਿਨ ਦੀ ਵਿਆਹੁਤਾ ਔਰਤ ਨੂੰ ਢਿੱਡ ਵਿੱਚ ਦਰਦ ਦੀ ਸ਼ਿਕਾਇਤ ਹੋਣ ਦੇ ਕਾਰਨ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਪਰ ਉਸ ਦੇ ਨਾਲ ਆਏ ਰਿਸ਼ਤੇਦਾਰ ਉਸ ਸਮੇਂ ਹੈਰਾਨ ਰਹਿ ਗਏ ਜਦੋਂ ਡਾਕਟਰ ਨੇ ਉਸ ਨੂੰ ਗਰਭਵਤੀ ਅਤੇ ਜਣੇਪਾ ਦਾ ਦਰਦ ਦੱਸਿਆ l ਅੱਧੀ ਰਾਤ ਕਰੀਬ 12ਵਜੇ ਔਰਤ ਨੇ ਇੱਕ ਮੁੰਡੇ ਨੂੰ ਵੀ ਜਨਮ ਦਿੱਤਾ l ਇਸ ਦੇ ਬਾਅਦ ਨਵਜਾਤ ਹਸਪਤਾਲ ਤੋਂ ਗਾਇਬ ਹੋ ਗਿਆ l ਸੂਤਰਾਂ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਹਸਪਤਾਲ ਦੀ ਔਰਤ ਕਰਮੀ ਦੀ ਸਹਾਇਤਾ ਨਾਲ ਨਵਜਾਤ ਨੂੰ ਮਾਹਿਲਪੁਰ ਦੇ ਨਜ਼ਦੀਕੀ ਪਿੰਡ ਵਿੱਚ 60ਹਜ਼ਾਰ ਰੁਪਏ ਵਿੱਚ ਵੇਚ ਦਿੱਤਾ ਗਿਆ ਹੈ l
ਹਸਪਤਾਲ ਵਿੱਚ ਦਾਖਲ ਔਰਤ ਦੇ ਸੱਸ ਸਹੁਰੇ ਨੇ ਦੱਸਿਆ ਕਿ ਉਨ੍ਹਾਂ ਦੇ ਮੁੰਡੇ ਦਾ ਵਿਆਹ 15 ਫਰਵਰੀ ਨੂੰ ਹੋਇਆ ਸੀ l ਉਸ ਸਮੇਂ ਬਹੂ ਦੇ ਗਰਭਵਤੀ ਹੋਣ ਦੇ ਬਾਰੇ ਵਿੱਚ ਕੁਝ ਪਤਾ ਨਹੀਂ ਲੱੱਗਿਆ l ਵੀਰਵਾਰ ਨੂੰ ਕਰੀਬ 10 ਵਜੇ ਬਹੂ ਨੇ ਢਿੱਡ ਵਿੱਚ ਦਰਦ ਦੀ ਸ਼ਿਕਾਇਤ ਦੱਸੀ ਸੀ l ਉਸ ਤੋਂ ਬਾਅਦ ਦੇਰ ਰਾਤ 12 ਵਜੇੇ ਬਹੂ ਨੇ ਹਸਪਤਾਲ ਵਿੱਚ ਮੁੰਡੇ ਨੂੰ ਜਨਮ ਦਿੱਤਾ l ਜਿਸ ਨੂੰ ਕਿ ਸਹੁਰੇ ਪਰਿਵਾਰ ਵਾਲੇ ਰਖਣਾ ਨਹੀਂ ਚਾਹੁੰਦੇ ਸਨ ਕਿਉਂਕਿ ਉਹ ਇਸ ਨੂੰ ਆਪਣੀ ਬੇਇੱਜ਼ਤੀ ਮੰਨਦੇ ਸਨ l ਇਹ ਗੱਲ ਸਿਵਿਲ ਹਸਪਤਾਲ ਦੇ ਸਟਾਫ ਦੀ ਇੱਕ ਨਰਸ ਦੇ ਕੋਲ ਗਈ ਤਾਂ ਇੱਕ ਨਰਸ ਨੇ ਦੱਸਿਆ ਕਿ ਜੇਕਰ ਉਹ ਬੱਚਾ ਨਹੀਂ ਰੱਖਣਾ ਚਾਹੁੰਦੇ ਤਾਂ ਉਹ ਉਨ੍ਹਾਂ ਦਾ ਬੱਚਾ ਕਿਸੇ ਜ਼ਰੂਰਤਮੰਦ ਨੂੰ ਦਿਵਾ ਦੇਵੇਗੀ l ਇਸ ਦੇ ਬਾਅਦ ਉਸ ਨਰਸ ਨੇ ਬੱਚਾ ਕਿਸੇ ਨੂੰ ਦੇ ਦਿੱਤਾ.ਜਿਸ ਦੀ ਕਿ ਪਰਿਵਾਰ ਨੂੰ ਕੋਈ ਜਾਣਕਾਰੀ ਨਹੀਂ ਹੈ l
ਸਿਵਿਲ ਹਸਪਤਾਲ ਮਾਹਿਲਪੁਰ ਵਿੱਚ ਔਰਤ ਦੇ ਸਹੁਰੇ ਨੇ ਦੱਸਿਆ ਕਿ ਨਰਸ ਨੇ ਉਨ੍ਹਾਂ ਦੀ ਬਹੂ ਦੇ ਹੋਇਆ ਮੁੰਡਾ ਕਿਸੇ ਨੂੰ ਦੇ ਦਿੱਤਾ ਪਰ ਮੌਕੇ ਤੇ ਮੌਜੂਦ ਨਰਸ ਨੇ ਇਸ ਮਾਮਲੇ ਤੋਂ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਉਸ ਨੇ ਤਾਂ ਬੱਚਾ ਓਪੀਡੀ ਵਿੱਚ ਆਏ ਮਰੀਜ਼ ਨੂੰ ਹੀ ਦਿਵਾਇਆ ਹੈ ਜਿਸ ਦਾ ਪਤਾ ਉਹ ਨਈਂ ਜਾਣਦੀ l ਦੇਰ ਸ਼ਾਮ ਤੱਕ ਇਹ ਡਰਾਮਾ ਚੱਲਦਾ ਰਿਹਾ l ਉਹ ਨਰਸ ਵੀ ਵਿੱਚੋਂ ਹੀ ਛੁੱਟੀ ਲੈ ਕੇ ਚਲੀ ਗਈ l ਇਸ ਮਾਮਲੇ ਸੰਬੰਧੀ ਕਸਬੇ ਵਿੱਚ ਚਰਚਾ ਹੈ ਕਿ ਉਸ ਨਰਸ ਨੇ ਨਵਜਾਤ ਨੂੰ ਇੱਕ ਔਰਤ ਡਾਕਟਰ ਦੀ ਸਹਾਇਤਾ ਨਾਲ ਮਾਹਿਲਪੁਰ ਦੇ ਪਿੰਡ ਕੈਂਡੋਵਾਲ ਵਾਸੀ ਇੱਕ ਵਿਅਕਤੀ ਨੂੰ ਵੇਚਿਆ ਹੈ ਜਿਸ ਦੀ ਵਿਆਹ ਕਰੀਬ ਅੱਠ ਸਾਲ ਪਹਿਲਾਂ ਹੋਇਆ ਸੀ ਪਰ ਉਸ ਦੇ ਕੋਈ ਬੱਚਾ ਨਹੀਂ ਹੋਇਆ ਸੀ l
ਇਸ ਮਾਮਲੇ ਸੰਬੰਧੀ ਗੜਸ਼ੰਕਰ ਦੇ ਤਹਿਸੀਲਦਾਰ ਭੁਪਿੰਦਰ ਸਿੰਘ ਦਾ ਕਹਿਣਾ ਹੈ ਕਿ ਬੱਚੇ ਨੂੰ ਗੋਦ ਲੈਣ ਦੀ ਇਹ ਇੱਕ ਕਾਨੂੰਨੀ ਪ੍ਰਕਿਰਿਆ ਹੈ l ਠੀਕ ਹੈ ਬੱਚੇ ਨੂੰ ਗੋਦ ਲੈਣ ਤੋਂ ਪਹਿਲਾਂ ਆਪਣੇ ਭਾਈਚਾਰੇ ਵਿੱਚ ਬੈਠ ਕੇ ਗੋਦ ਲੈਣ ਦੀ ਸੈਰੇਮਨੀ ਹੁੰਦੀ ਹੈ l ਉਸ ਦੇ ਬਾਅਦ ਹੀ ਬੱਚੇ ਨੂੰ ਸਰਕਾਰੀ ਤੌਰ ਤੇ ਸਬ ਰਜਿਸਟਰਾਰ ਤੋਂ ਗੋਦਨਾਮਾ ਕਰਾਣਾ ਹੁੰਦਾ ਹੈ l ਜੇਕਰ ਅਜਿਹਾ ਕੁਝ ਨਈਂ ਹੋਇਆ ਹੈ ਤਾਂ ਮਾਮਲਾ ਸ਼ੱਕੀ ਹੋ ਜਾਂਦਾ ਹੈ l
ਹਸਪਤਾਲ ਦੀ ਈਐਮਓ ਡਾਕਟਰ ਡਿੰਪਲ ਨੇ ਕਿਹਾ ਕਿ ਮਰੀਜ਼ ਤਾਂ ਹਸਪਤਾਲ ਵਿੱਚ ਦਾਖਲ ਸੀ ਪਰ ਉਹ ਕਿਸੇ ਤੋਂ ਬਿਨਾਂ ਕੋਈ ਛੁੱਟੀ ਲਏ ਹੀ ਚਲੇ ਗਏ l ਇਸ ਸੰਬੰਧ ਵਿੱਚ ਹਸਪਤਾਲ ਦੇ ਐਸਐਮਓ ਡਾਕਟਰ ਸੁਨੀਲ ਅਹੀਰ ਨੇ ਕਿਹਾ ਕਿ ਉਨ੍ਹਾਂ ਨੂੰ ਪਤਾ ਲੱਗਿਆ ਸੀ ਕਿ ਹਸਪਤਾਲ ਵਿੱਚ ਇਸ ਤਰ੍ਹਾਂ ਦਾ ਜੇਕਰ ਕੁਝ ਹੋਇਆ ਹੈ ਤਾਂ ਇਸ ਦੀ ਜਾਂਚ ਕੀਤੀ ਜਾ ਰਹੀ ਹੈ ਪਰ ਮੁਲਜ਼ਮ ਨਰਸ ਇਸ ਗੱਲ ਤੋਂ ਮੁਕਰ ਰਹੀ ਹੈ l
