ਮੁੜ ਕਈ ਇਲਾਕਿਆਂ ਦੇ ਵਿੱਚ ਬਣੇ ਹੜ ਵਰਗੇ ਹਾਲਾਤ
ਪਾਣੀ ਦੇ ਵਿੱਚ ਡੁੱਬੇ ਲੋਕਾਂ ਦੇ ਘਰ ਫਿਰ ਵੀ ਬੈਠੇ ਨੇ ਘਰਾਂ ਚ
ਭਜੀ ਨੇ ਹੜ੍ਹ ਪੀੜਤਾਂ ਦੇ ਬੁਲੰਦ ਹੌਂਸਲੇ ਨੂੰ ਕੀਤਾ ਸਲਾਮ
ਪੀੜਤ ਲੋਕਾਂ ਦੀ ਸੇਵਾ ਹੀ ਅਸਲ ਮਨੁੱਖਤਾ ਦਾ ਧਰਮ : ਸੰਤ ਸੀਚੇਵਾਲ
ਰਾਜ ਸਭਾ ਮੈਂਬਰਾਂ ਸੰਤ ਬਲਬੀਰ ਸਿੰਘ ਸੀਚੇਵਾਲ ਅਤੇ ਕ੍ਰਿਕਟਰ ਹਰਭਜਨ ਸਿੰਘ ਭਜੀ ਵੱਲੋਂ ਮੰਡ ਇਲਾਕੇ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਕੀਤਾ ਗਿਆ । ਦੋਵੇਂ ਮੈਂਬਰ ਪਾਰਲੀਮੈਂਟ ਪੀੜਤ ਲੋਕਾਂ ਦੇ ਘਰਾਂ ਤੱਕ ਟਰੈਕਟਰ ਤੇ ਸਵਾਰ ਹੋ ਕੇ ਪਹੁੰਚੇ। ਪਿਛਲੇ ਇੱਕ ਹਫਤੇ ਤੋਂ ਹੜ੍ਹ ਦੇ ਪਾਣੀ ਵਿੱਚ ਆਪਣੀਆਂ ਫਸਲਾਂ ਅਤੇ ਘਰੇਲੂ ਨੁਕਸਾਨ ਹੋਣ ਦੇ ਬਾਵਜੂਦ ਵੀ ਲੋਕਾਂ ਦੇ ਬੁਲੰਦ ਹੌਸਲੇ ਦੇਖਕੇ ਹਰਭਜਨ ਸਿੰਘ ਭਜੀ ਪ੍ਰਭਾਵਿਤ ਹੋਏ। ਗੱਲਬਾਤ ਦੌਰਾਨ ਭਜੀ ਨੇ ਕਿਹਾ ਕਿ ਕਿਸਾਨਾਂ ਦੀ ਹਜ਼ਾਰਾਂ ਏਕੜ ਫਸਲ ਬਰਬਾਦ ਹੋਣ ਦੇ ਬਾਵਜੂਦ ਵੀ ਉਹਨਾਂ ਦਾ ਮਨੋਬਲ ਨਹੀ ਡੋਲਿਆ ਸਗੋਂ ਹੌਂਸਲੇ ਪੂਰੀ ਤਰ੍ਹਾਂ ਨਾਲ ਬੁਲੰਦ ਹਨ। ਉਹਨਾਂ ਕਿਹਾ ਕਿ ਇਹੋ ਹੀ ਪੰਜਾਬੀਅਤ ਹੈ ਜਦੋਂ ਦੁੱਖਾਂ ਵਿੱਚ ਵੀ ਹੌਂਸਲਾ ਬਣਾਈ ਰੱਖਦੇ ਹਨ। ਦੋਵੇਂ ਪਾਰਲੀਮੈਂਟ ਮੈਂਬਰਾਂ ਨੇ ਹੜ੍ਹ ਪੀੜਤਾਂ ਲਈ ਪਸ਼ੂਆਂ ਦਾ ਚਾਰ ਵੀ ਵੰਡਿਆ।
ਭਜੀ ਨੇ ਇਸ ਮੌਕੇ ਉਹਨਾਂ ਕਿਸਾਨਾਂ ਦਾ ਜ਼ਿਕਰ ਕੀਤਾ ਜਿਹਨਾਂ ਦੀਆਂ ਫਸਲਾਂ ਪੂਰੀ ਤਰ੍ਹਾਂ ਨਾਲ ਤਬਾਹ ਹੋ ਗਈਆਂ ਹਨ ਤੇ ਅਗਲੀ ਫਸਲ ਬੀਜਣੀ ਵੀ ਚੁਣੌਤੀ ਬਣੀ ਹੋਈ ਹੈ, ਇੰਨ੍ਹੇ ਆਰਥਿਕ ਸੰਕਟਾਂ ਵਿੱਚ ਘਿਰੇ ਹੋਣ ਦੇ ਬਾਵਜੂਦ ਵੀ ਉਹ ਦੂਜੇ ਹੜ੍ਹ ਪੀੜਤਾਂ ਦੀ ਮਦੱਦ ਵਿੱਚ ਲੱਗੇ ਹੋਏ ਹਨ। ਹਰਭਜਨ ਸਿੰਘ ਭਜੀ ਨੇ ਆਪਣੇ ਹਮਰੁਤਬਾ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਕੰਮਾਂ ਦੀ ਪ੍ਰਸ਼ੰਸ਼ਾ ਕਰਦਿਆ ਕਿਹਾ ਕਿ ਲੋਕਾਂ ਤੇ ਜਦੋਂ ਵੀ ਸੰਕਟ ਬਣਦਾ ਹੈ ਤਾਂ ਉਹ ਮਦੱਦ ਵਾਸਤੇ ਹਮੇਸ਼ਾ ਮੋਹਰੀ ਭੂਮਿਕਾ ਨਿਭਾਉਂਦੇ ਹਨ। ਇਸੇ ਹੀ ਕਰਕੇ ਉਹਨਾਂ ਨੇ ਪਹਿਲੇ ਦਿਨ ਤੋਂ ਹੀ ਹੜ੍ਹ ਪੀੜਤਾਂ ਲਈ ਐਕਸਾਵੇਟਰ ਅਤੇ ਜੇ.ਸੀ.ਬੀ ਸਮੇਤ ਦੋ ਕਿਸ਼ਤੀਆਂ ਦਾ ਪ੍ਰਬੰਧ ਕਰਕੇ ਦੇ ਦਿੱਤਾ ਹੈ। ਇਸ ਮੌਕੇ ਭਜੀ ਨੇ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ ਉਹ ਬਾਬਾ ਜੀ ਨਾਲ ਮਿਲਕੇ ਕੇਂਦਰ ਤੇ ਪੰਜਾਬ ਸਰਕਾਰ ਨਾਲ ਇਸ ਮਸਲੇ ਤੇ ਗੱਲਬਾਤ ਕਰਨਗੇ ।
ਇਸ ਮੌਕੇ ਮੈਂਬਰ ਪਾਰਲੀਮੈਂਟ ਤੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਦੱਸਿਆ ਕਿ ਉਹ ਹੜ੍ਹਾਂ ਵਿੱਚ ਘਿਰੇ ਲੋਕਾਂ ਦੇ ਘਰਾਂ ਵਿੱਚ ਜਾ ਕੇ ਆਏ ਹਨ ਤੇ ਉਹਨਾਂ ਤੱਕ ਰਾਹਤ ਸਮੱਗਰੀ ਨੂੰ ਪਹੁੰਚਦਾ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਦੁੱਖ ਦੀ ਘੜੀ ਵਿੱਚ ਮਨੱੁਖ ਦਾ ਇਹ ਪਹਿਲਾਂ ਫਰਜ਼ ਬਣਦਾ ਹੈ ਕਿ ਉਹ ਦੂਜਿਆਂ ਦੀ ਮਦੱਦ ਕਰੇ। ਸੰਤ ਸੀਚੇਵਾਲ ਨੇ ਕਿਹਾ ਕਿ ਪੀੜਤ ਲੋਕਾਂ ਦੀ ਸੇਵਾ ਹੀ ਅਸਲ ਵਿੱਚ ਮਨੁੱਖਤਾ ਦੀ ਸੇਵਾ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
