Htv Punjabi
Punjab

ਭੁਲੱਥ ਵਾਸੀਆਂ ਨੇ ਦਿੱਤਾ ਖਹਿਰਾ ਨੂੰ ਆਹ ਤੋਹਫਾ, ਦੇਖੋ ਕਿਵੇਂ

ਭੁਲੱਥ : ਪਠਾਨਕੋਟ ਦੇ ਸੰਸਦ ਸੰਨੀ ਦਿਓਲ ਦੇ ਬਾਅਦ ਹੁਣ ਕਪੂਰਥਲਾ ਦੇ ਵਿਧਾਨ ਸਭਾ ਖੇਤਰ ਭੁਲੱਥ ਵਿੱਚ ਵਿਧਾਇਕ ਸੁਖਪਾਲ ਸਿੰਘ ਖਹਿਰਾ ਗੁੰਮਸ਼ੁਦਾ ਹੋ ਗਏ ਹਨ l ਤਦ ਉਨ੍ਹਾਂ ਦੀ ਤਲਾਸ਼ ਨਾਲ ਸੰਬੰਧਿਤ ਪੋਸਟਰ ਲਗੱਣ ਦਾ ਮਾਮਲਾ ਸਾਹਮਣੇ ਆਇਆ ਹੈ ਪਰ ਹੁਣ ਤੱਕ ਪੋਸਟਰ ਲਾਉਣ ਵਾਲਿਆਂ ਦਾ ਕੁਝ ਪਤਾ ਨਹੀਂ ਲੱਗ ਸਕਿਆ ਹੈ l ਇਸ ਮਾਮਲੇ ਵਿੱਚ ਪੰਜਾਬ ਕਾਂਗਰਸ ਦੇ ਬੁਲਾਰੇ ਨੇ ਕਿਹਾ ਕਿ ਖਹਿਰਾ ਨੇ ਭੁਲੱਥ ਦੇ ਲੋਕਾਂ ਦੀ ਸੱਮਸਿਆਵਾਂ ਲਈ ਵਿਧਾਨਸਭਾ ਵਿੱਚ ਗੱਲ ਨਹੀਂ ਕਰੀ l ਪੰਜਾਬ ਦੀ ਬੇਹੱਦ ਹਾਟ ਸੀਟ ਦੇ ਤੌਰ ‘ਤੇ ਪ੍ਰਸਿੱਧ ਹਲਕਾ ਭੁਲੱਥ ਵਿੱਚ ਸੁਖਪਾਲ ਸਿੰਘ ਖਹਿਰਾ 2017 ਦੀਆਂ ਵਿਧਾਨ ਸਭਾ ਚੋਣਾ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕ ਬਣੇ ਸਨ l ਜਿਸ ਤੋਂ ਬਾਅਦ ਉਹ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਵੀ ਰਹੇ l ਵਿਰੋਧੀ ਧਿਰ ਦੇ ਨੇਤਾ ਦੇ ਤੌਰ ‘ਤੇ ਹਟਾਏ ਜਾਣ ਤੋਂ ਬਾਅਦ ਖਹਿਰਾ ਆਪ ਲੀਡਰਸ਼ਿਪ ਨਾਲ ਨਰਾਜ਼ ਚੱਲ ਰਹੇ ਸਨ l ਇਸ ਨਰਾਜ਼ਗੀ ਦੇ ਕਾਰਨ ਉਨ੍ਹਾਂ ਨੇ ਪੰਜਾਬ ਏਕਤਾ ਪਾਰਟੀ ਦੀ ਟਿਕਟ ‘ਤੇ ਬਠਿੰਡਾ ਤੋਂ ਐਮਪੀ ਦੀ ਚੋਣ ਲੜੀ ਸੀ l ਮੌਜੂਦਾ ਸਥਿਤੀ ਵਿੱਚ ਸੁਖਪਾਲ ਖਹਿਰਾ ਹੁਣ ਵੀ ਪੰਜਾਬ ਵਿਧਾਨ ਸਭਾ ਵਿੱਚ ਹਲਕਾ ਭੁਲੱਥ ਦੇ ਵਿਧਾਇਕ ਦੇ ਤੌਰ ‘ਤੇ ਮੈਂਬਰ ਹਨ l ਵੀਰਵਾਰ ਨੂੰ ਉਨ੍ਹਾਂ ਦੇ ਵਿਧਾਨ ਸਭਾ ਖੇਤਰ ਹਲਕਾ ਭੁਲੱਥ ਵਿੱਚ ਸੁਖਪਾਲ ਖਹਿਰਾ ਦੀ ਗੁੰਮਸ਼ੁਦਾ ਦੀ ਤਲਾਸ਼ ਦੇ ਪੋਸਟਰ ਪਾਏ ਗਏ l ਭੁਲੱਥ ਦੀ ਕਚਹਿਰੀ ਚੌਂਕ ਤੋਂ ਇਲਾਵਾ ਹੋਰ ਸਥਾਨਾਂ ‘ਤੇ ਅਜਿਹੇ ਪੋਸਟਰ ‘ਤੇ ਲੱਗੇ ਹੋਏ ਪਾਏ ਗਏ l ਵਿਧਾਇਕ ਸੁਖਪਾਲ ਸਿੰਘ ਖਹਿਰਾ ਨਾਲ ਸੰਪਰਕ ਕਰਨ ‘ਤੇ ਉਨ੍ਹਾਂ ਦਾ ਨਿੱਜੀ ਫੋਨ ਉਨ੍ਹਾਂ ਦੇ ਸੈਕਟਰੀ ਨੇ ਚੁੱਕਿਆ l ਵਿਧਾਇਕ ਸੁਖਪਾਲ ਖਹਿਰਾ ਨਾਲ ਗੱਲ ਨਹੀਂ ਹੋ ਸਕੀ l

Related posts

ਸ਼ੱਕੀ ਹਾਲਾਤਾਂ ਚ ਮੋਰ ਦੀ ਮੌ/ਤ, ਪਿੰਡ ਛੱਡ ਕੇ ਭੱਜਿਆ ਪਰਵਾਸੀ !

htvteam

ਰੋਜ਼ ਗੁਰਦੁਆਰੇ ਜਾਂਦਾ ਸੀ ਸਿੱਖ ਪਰਿਵਾਰ, ਮੁਸਲਮਾਨਾਂ ਨੂੰ ਲੱਗਿਆ ਪਤਾ, ਵੀਡੀਓ ਦੇਖ ਤੁਹਾਡੇ ਪੈਰਾਂ ਹੇਠੋਂ ਖਿਸਕ ਜਾਏਗੀ ਜ਼ਮੀਨ ! 

Htv Punjabi

ਐਮਾਜ਼ੋਨ ਦੇ ਜੰਗਲਾਂ ‘ਚੋਂ ਵੈਦ ਨੂੰ ਮਿਲਿਆ ਸ਼ਕਤੀਸ਼ਾਲੀ ਫਾਰਮੂਲਾ; 10 ਹਜ਼ਾਰ ਬਿਮਾਰੀਆਂ ਦੂਰ ਕਰਨ ਵਾਲੀ ਅਨੋਖੀ ਤੇ ਜਾਦੂ ਦੀ ਪੁੜੀ

htvteam

Leave a Comment