ਬਠਿੰਡਾ ਦੇ ਪਿੰਡ ਗਹਿਰੀ ਭਾਗੀ ਚ ਪ੍ਰਵਾਸੀਆ ਦੇ ਖਿਲਾਫ ਮਤਾ ਪਾਸ
ਪਿੰਡ ਚ ਪ੍ਰਵਾਸੀ ਨਹੀਂ ਖਰੀਦ ਸਕੇਗਾ ਜਮੀਨ ਅਤੇ ਮਕਾਨ
ਵੋਟ, ਆਧਾਰ ਕਾਰਡ ਨਹੀਂ ਬਣੇਗਾ, ਪੁਲਿਸ ਵੈਰੀਫਿਕੇਸ਼ਨ ਕਰਵਾਉਣਾ ਜ਼ਰੂਰੀ
ਪੰਜਾਬ ਵਿੱਚ ਪ੍ਰਵਾਸੀ ਮਜ਼ਦੂਰਾਂ ਨੂੰ ਲੈ ਕੇ ਦਿਨੋ ਦਿਨ ਗੁੱਸਾ ਵੱਧਦਾ ਨਜ਼ਰ ਆ ਰਿਹਾ ਅਤੇ ਹੁਣ ਪਿੰਡਾਂ ਦੀਆਂ ਪੰਚਾਇਤਾਂ ਇਹਨਾਂ ਪ੍ਰਵਾਸੀਆਂ ਦੇ ਖਿਲਾਫ ਮਤੇ ਪਾਉਣ ਲੱਗੀਆਂ ਨੇ,,,,,, ਤਾਜੇ ਮਾਮਲੇ ਦੀ ਗੱਲ ਕਰਦੇ ਹਾਂ ਬਠਿੰਡਾ ਦੇ ਗਹਿਰੀ ਭਾਗੀ ਵਿੱਚ ਪਿੰਡ ਦੇ ਲੋਕਾਂ ਨੇ ਪੰਚਾਇਤ ਦੀ ਹਾਜ਼ਰੀ ਵਿੱਚ ਪਹਿਲਾਂ ਗੁਰਦੁਆਰਾ ਸਾਹਿਬ ਦੇ ਵਿੱਚ ਅਨਾਉਂਸਮੈਂਟ ਕਰਵਾਈ ਅਤੇ ਫਿਰ ਪੰਜ ਸ਼ਰਤਾਂ ਦੇ ਨਾਲ ਪ੍ਰਵਾਸੀ ਮਜ਼ਦੂਰਾਂ ਦੇ ਖਿਲਾਫ ਫੈਸਲਾ ਵੀ ਸੁਣਾ ਦਿੱਤਾ ਕੀ ਹਨ ਇਹ ਪੰਜ ਸ਼ਰਤਾਂ ਆਓ ਤੁਹਾਨੂੰ ਦੱਸਦੇ ਹਾਂ,,,,,,
ਪ੍ਰਵਾਸੀ ਮਜ਼ਦੂਰ ਪਿੰਡ ਵਿੱਚ ਆਪਣਾ ਘਰ ਜਾਂ ਜਗ੍ਹਾ ਜਮੀਨ ਨਹੀਂ ਖਰੀਦ ਸਕਦਾ
ਪ੍ਰਵਾਸੀ ਮਜ਼ਦੂਰ ਆਧਾਰ ਕਾਰਡ ਅਤੇ ਵੋਟ ਬਣਾਉਣ ਤੇ ਹੋਵੇਗੀ ਪਾਬੰਦੀ
ਕੋਈ ਵੀ ਪ੍ਰਵਾਸੀ ਮਜ਼ਦੂਰ ਪਿੰਡ ਵਿੱਚ ਮਜ਼ਦੂਰੀ ਕਰਨ ਆਵੇਗਾ ਉਹ ਪਿੰਡ ਦੀ ਜਗ੍ਹਾ ਸਿਰਫ ਖੇਤ ਦੀ ਮੋਟਰ ਤੇ ਹੀ ਰਵੇਗਾ
ਇਹ ਜੋ ਵੀ ਕਿਸਾਨ ਪ੍ਰਵਾਸੀ ਮਜ਼ਦੂਰ ਨੂੰ ਲੈ ਕੇ ਆਵੇਗਾ ਉਸ ਦੀ ਜਿੰਮੇਵਾਰੀ ਉਸੇ ਕਿਸਾਨ ਦੀ ਹੋਵੇਗੀ ਜਿਸ ਦੇ ਖੇਤ ਤੋਂ ਬੈਠਾ ਹੋਵੇਗਾ।
ਪ੍ਰਵਾਸੀ ਮਜ਼ਦੂਰ ਦੀ ਪੁਲਿਸ ਵੱਲੋਂ ਵੈਰੀਫਿਕੇਸ਼ਨ ਕਰਾਈ ਜਾਵੇ
ਇਹ ਪੰਜ ਫਰਮਾਨ ਨੇ ਜੋ ਇਸ ਪੰਚਾਇਤ ਨੇ ਪ੍ਰਵਾਸੀ ਮਜ਼ਦੂਰਾਂ ਦੇ ਖਿਲਾਫ ਲਿਖ ਕੇ ਦਿੱਤੇ ਨੇ,,,,,,,, ਕੀ ਕਹਿੰਦੇ ਨੇ ਪਿੰਡ ਦੇ ਲੋਕ ਆਓ ਤੁਹਾਨੂੰ ਸੁਣਾਉਂਦੇ ਹਾਂ। ਅਤੇ ਕੀ ਅਨਾਉਂਸਮੈਂਟ ਕੀਤੀ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਤੁਸੀਂ ਵੀ ਸੁਣੋ
ਪਿੰਡ ਦੇ ਲੋਕਾਂ ਨੇ ਕਿਹਾ ਕਿ ਹੁਸ਼ਿਆਰਪੁਰ ਵਿੱਚ ਇਹਨਾਂ ਪ੍ਰਵਾਸੀ ਮਜ਼ਦੂਰਾਂ ਵੱਲੋਂ ਕਿਸ ਤਰ੍ਹਾਂ ਦੀ ਸ਼ਰਮਨਾਕ ਕਰਤੂਤ ਕੀਤੀ ਗਈ ਹੈ ਸਿਰਫ ਹੁਸ਼ਿਆਰਪੁਰ ਹੀ ਨਹੀਂ ਪੂਰੇ ਪੰਜਾਬ ਦੇ ਵਿੱਚ ਪ੍ਰਵਾਸੀਆਂ ਵੱਲੋਂ ਹਰ ਦਿਨ ਮਾਮਲੇ ਸਾਹਮਣੇ ਆ ਰਹੇ ਹਨ ਜਿਸ ਕਰਕੇ ਪੂਰੇ ਪੰਜਾਬ ਵਿੱਚ ਇਹਨਾਂ ਦੇ ਖਿਲਾਫ ਗੁੱਸਾ ਨਜ਼ਰ,,,,,,,,,
ਪਿੰਡ ਦੇ ਸਰਪੰਚ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਪੰਜਾਬ ਦੇ ਹਾਲਾਤ ਬਣਦੇ ਆ ਰਹੇ ਹਨ ਅਸੀਂ ਪ੍ਰਵਾਸੀ ਮਜ਼ਦੂਰੋਂ ਨੂੰ ਆਪਣੇ ਪਿੰਡ ਵਿੱਚ ਨਹੀਂ ਰਹਿਣ ਦੇਵਾਂਗੇ। ਜੇ ਕੋਈ ਕੰਮ ਲਈ ਪ੍ਰਵਾਸੀ ਆਉਂਦਾ ਹੈ ਤਾਂ ਖੇਤ ਵਾਲੀ ਮੋਟਰ ਤੇ ਰਵੇਗਾ ਅਤੇ ਉਸ ਦੀ ਜਿੰਮੇਵਾਰੀ ਉਸੇ ਕਿਸਾਨ ਦੀ ਹੋਵੇਗੀ ਜਿਸ ਦੀ ਮੋਟਰ ਤੇ ਰਹਿ ਰਿਹਾ ਹੈ ਪਿੰਡ ਚ ਨਾ ਵੋਟ ਨਾ ਆਧਾਰ ਕਾਰਡ ਨਾ ਕੋਈ ਪੱਕੀ ਜਗ੍ਹਾ ਲੈਣ ਦੇਵਾਂਗੇ।
ਪਿੰਡ ਦੇ ਇਸ ਫੈਸਲੇ ਨੂੰ ਕਿਸਾਨ ਯੂਨੀਅਨ ਦਾ ਵੀ ਸਾਥ ਮਿਲਦਾ ਨਜ਼ਰ ਆ ਰਿਹਾ ਹੈ। ਕਿਸਾਨ ਲੀਡਰ ਦਾ ਕਹਿਣਾ ਹੈ ਕਿ ਪਿੰਡਾਂ ਦੇ ਵਿੱਚ ਮਾਹੌਲ ਖਰਾਬ ਕਰ ਰਹੇ ਹਨ ਇਹ ਯੂਪੀ ਬਿਹਾਰ ਤੋਂ ਆਏ ਪ੍ਰਵਾਸੀ ਜਿਸ ਕਰਕੇ ਅਸੀਂ ਹੁਣ ਇਹਨਾਂ ਨੂੰ ਪਿੰਡਾਂ ਵਿੱਚ ਨਹੀਂ ਰਹਿਣ ਦੇਵਾਂਗੇ।
ਬੇਸ਼ੱਕ ਪਿੰਡ ਦੀ ਪੰਚਾਇਤ ਨੇ ਆਪਣੇ ਤੌਰ ਤੇ ਇਹ ਫਰਮਾਨ ਸੁਣਾ ਦਿੱਤਾ ਹੈ ਕਿ ਕਾਨੂੰਨ ਇਸ ਫਰਮਾਨ ਨੂੰ ਮਾਨਤਾ ਦੇਵੇਗਾ ਇਹ ਦੇਖਣਾ ਦਿਲਚਸਪ ਰਹੇਗਾ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
