ਨਡਾਲਾ ਚ ਦੋ ਸਬਜ਼ੀ ਵਾਲਿਆ ਦੀ ਆਪਸੀ ਤਕਰਾਰ ਨੇ ਮਹੌਲ ਗਰਮਾਇਆ
ਪਰਵਾਸੀ + ਪੰਜਾਬੀ ਮੁੱਦਾ ਬਣਾਉਣ ਦੀ ਕੋਸ਼ਿਸ਼!
ਮੌਕੇ ਤੇ ਪਹੁੰਚੀ ਪੁਲਿਸ , ਦੋਨਾਂ ਧਿਰਾਂ ਨੂੰ ਕਰਵਾਇਆ ਸ਼ਾਂਤ
ਨਡਾਲਾ ਚੌਂਕ ਵਿੱਚ ਸਬਜ਼ੀ ਵਿਕਰੇਤਾ ਦੋ ਵਿਆਕਤੀਆਂ ਦੀ ਆਪਸੀ ਤਕਰਾਰ ਹੋ ਗਈ ਜਿਸਨੂੰ ਪੰਜਾਬੀ ਅਤੇ ਪਰਵਾਸੀ ਮੁੱਦਾ ਬਣਾਉਣ ਦੀ ਕੋਸ਼ਿਸ਼ ਕੀਤੀ ਗ਼ਈ ਸਬਜੀ ਵਿਕਰੇਤਾ ਇਕ ਪੰਜਾਬੀ ਵਲੋ ਪਰਵਾਸੀ ਮਜ਼ਦੂਰਾਂ ਤੇ ਧੱਕਾ ਮੁੱਕੀ ਕਰਨ ਅਤੇ ਦਾੜੵੀ ਦੀ ਬੇਅਦਬੀ ਕਰਨ ਦੇ ਇਲਜਾਮ ਲਗਾਏ ਗਏ ਪਰ ਪੁਲਿਸ ਨੇ ਅਜਿਹੇ ਦੋਸ਼ਾ ਨੂੰ ਨਿਕਾਰਿਆ ਹੈ ।
ਮਹੌਲ ਗਰਮ ਹੁੰਦਾ ਵੇਖ ਡੀਐਸਪੀ ਭੁਲੱਥ ਕਰਨੈਲ ਸਿੰਘ , ਥਾਣਾ ਮੁੱਖੀ ਸੁਭਾਨਪੁਰ ਬਿਕਰਮਜੀਤ ਸਿੰਘ ਮੌਕੇ ਤੇ ਪਹੁੰਚੇ ਅਤੇ ਦੋਹਾਂ ਧਿਰਾ ਨੂੰ ਸ਼ਾਤ ਕੀਤਾ ਡੀਐਸਪੀ ਭੁਲੱਥ ਕਰਨੈਲ ਸਿੰਘ ਨੇ ਦੱਸਿਆ ਕਿ ਇਹ ਸਬਜ਼ੀ ਵੇਚਣ ਵਾਲੇ ਦੋਵੇ ਪੰਜਾਬੀ ਹਨ ਤੇ ਇਹਨਾ ਦਾ ਪਹਿਲਾ ਵੀ ਸਬਜ਼ੀ ਵੇਚਣ ਨੂੰ ਲੈ ਕੇ ਤਕਰਾਰਬਾਜੀ ਰਹਿੰਦੀ ਸੀ ਤੇ ਅੱਜ ਇਨਾ ਵੱਲੋਂ ਇਸ ਝਗੜੇ ਨੂੰ , ਪਰਵਾਸੀ ਬਨਾਮ ਮਜ਼ਦੂਰ ਮੁੱਦਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਜੋ ਕਿ ਅਜਿਹਾ ਨਹੀ ਹੈ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..