Htv Punjabi
Punjab

ਮਕਾਨ ਸੀਲ ਕਰਨ ਆਈ ਟੀਮ ਨੇ ਅੰਦਰ ਦਾ ਨਜ਼ਾਰਾ ਦੇਖਿਆ ਤਾਂ ਰਹਿ ਗਈ ਦੰਗ, ਬੇੜੀਆਂ ਨਾਲ ਬੰਨਿਆ ਮਿਲਿਆ ਬਜ਼ੁਰਗ

ਰੂਪਨਗਰ : ਇੱਕ ਵਿਅਕਤੀ ਨੇ ਲੋਨ ਲੈ ਕੇ ਘਰ ਖਰੀਦਿਆ, ਪਰ ਉਹ ਕਰਜ਼ਾ ਮੋੜ ਨਹੀਂ ਸਕਿਆ l ਬੈਂਕ ਕਰਜ਼ ਦੀ ਅਦਾਇਗੀ ਲੰਬੇ ਸਮੇਂ ਤੱਕ ਨਾ ਕਰਨ ਦੇ ਬਾਅਦ ਪ੍ਰਸ਼ਾਸਨ ਦੀ ਟੀਮ ਘਰ ਨੂੰ ਸੀਲ ਕਰਨ ਪਹੁੰਚੀ ਤਾਂ ਅੰਦਰ ਇੱਕ ਬਜ਼ੁਰਗ ਨੂੰ ਇਸ ਹਾਲ ਵਿੱਚ ਦੇਖ ਕੇ ਦੰਗ ਰਹਿ ਗਈ l ਬਜ਼ੁਰਗ ਦੇ ਪੈਰ ਪਸ਼ੂਆਂ ਨੂੰ ਬੰਨਣ ਵਾਲੀ ਜੰਜ਼ੀਰ ਨਾਲ ਬੰਨੇ ਸਨ l ਬਜ਼ੁਰਗ ਦਾ ਮੁੰਡੇ ਅਤੇ ਬਹੂ ਦਸ ਦਿਨ ਤੋਂ ਉਸ ਦੇ ਹੱਥ ਪੈਰ ਬੰਨ ਕੇ ਗਾਇਬ ਸਨ l
ਮੌਕੇ ‘ਤੇ ਬਜ਼ੁਰਗ ਦੇ ਪਾਏ ਹੋਏ ਕੱਪੜੇ ਇੰਨੇ ਮੈਲੇ ਸਨ ਕਿ ਉਸ ਦੇ ਕੋਲ ਖੜਾ ਹੋਣਾ ਵੀ ਮੁਸ਼ਕਿਲ ਸੀ l ਕੋਲ ਹੀ ਖਾਣੇ ਦੇ ਕੁਝ ਬਰਤਨ ਵੀ ਪਏ ਹੋਏ ਸਨ l ਰੂਪਨਗਰ ਦੇ ਵਰਡ ਨੰਬਰ ਇੱਕ ਹਵੇਲੀ ਵਿੱਚ ਇੱਕ ਬੰਦ ਮਕਾਨ ਵਿੱਚ ਤਰਨਜੀਤ ਸਿੰਘ ਉਰਫ ਗੁੱਡੂ ਨੂੰ ਪਰਿਵਾਰ ਜ਼ੰਜ਼ੀਰਾਂ ਨਾਲ ਬੰਨ ਕੇ ਰੱਖਦਾ ਰਿਹਾ l ਇਸ ਦਾ ਪਤਾ ਤਦ ਚੱਲਿਆ, ਜਦ ਤਰਨਜੀਤ ਸਿੰਘ ਉਰਫ ਗੁੱਡੂ ਦੇ ਮੁੰਡੇ ਮਨਿੰਦਰ ਸਿੰਘ ਅਤੇ ਬਹੂ ਦੇ ਬੈਂਕ ਕਰਜ਼ ਦੀ ਅਦਾਇਗੀ ਲੰਬੇ ਮੇਂ ਤੋਂ ਨਾ ਕਰਨ ‘ਤੇ ਪ੍ਰਾਪਰਟੀ ਸੀਲ ਕਰਵਾਉਣ ਪਹੁੰਚੇ ਪ੍ਰਸ਼ਾਸਨਿਕ ਅਮਲਾ ਮਕਾਨ ਦੇ ਬਾਹਰ ਪਹੁੰਚਿਆ l ਏਯੂ ਸਮਾਲ ਫਾਇਨਾਂਸ ਬੈਂਕ ਦੀ ਟੀਮ ਦੇ ਲਾਲ ਪਹੁੰਚੇ ਤਹਿਸੀਲਦਾਰ ਕੁਲਦੀਪ ਸਿੰਘ ਨੇ ਜਦ ਮਕਾਨ ਦੀ ਇੱਕ ਪਾਸੇ ਦੀ ਗੈਲਰੀ ਤੋਂ ਬਜ਼ੁਰਗ ਨੂੰ ਬੈਠੇ ਦੇਖਿਆ ਤਾਂ ਉਹ ਉਸ ਦੇ ਕੋਲ ਚਲੇ ਗਏ l
ਕੋਲ ਜਾਣ ‘ਤੇ ਦੇਖਿਆ ਕਿ ਬਜ਼ੁਰਗ ਤਰਨਜੀਤ ਸਿੰਘ ਉਰਫ ਗੁੱਡੂ ਦੇ ਇੱਕ ਪੈਰ ਵਿੱਚ ਪਸ਼ੂਆਂ ਨੂੰ ਬੰਨਣ ਵਾਲੀ ਜ਼ੰਜ਼ੀਰ ਬੰਨੀ ਹੋਈ ਸੀ l ਰੂਪਨਗਰ ਦੇ ਤਹਿਸੀਲਦਾਰ ਕੁਲਦੀਪ ਸਿੰਘ ਨੇ ਕਿਹਾ ਕਿ ਉਹ ਤਾਂ ਮੌਕੇ ‘ਤੇ ਦਿੱਤਾ ਕਰਜ਼ ਵਾਪਸ ਨਾ ਕਰਨ ਦੇ ਮਾਮਲੇ ਵਿੱਚ ਮਕਾਨ ਦਾ ਕਬਜ਼ਾ ਦਿਵਾਉਣ ਗਏ ਸਨ l ਉੱਥੇ ਇਹ ਦਿਲ ਦਹਿਲਾਉਣ ਵਾਲਾ ਸੀਨ ਦੇਖ ਕੇ ਤੁਰੰਤ ਜ਼ਿਲ੍ਹਾ ਪ੍ਰਸ਼ਾਸਨ ਨੂੰ ਸੂਚਿਤ ਕੀਤਾ ਅਤੇ ਮੌਕੇ ‘ਤੇ ਸਿਵਿਲ ਸਰਜਨ ਨੂੰ ਵਿਸ਼ੇਸ਼ ਟੀਮ ਭੇਜਣ ਦੇ ਲਈ ਕਿਹਾ l
ਇਸ ਤੋਂ ਬਾਦਅ ਪਹੁੰਚੀ ਟੀਮ ਨੇ ਤਰਨਜੀਤ ਸਿੰਘ ਉਰਫ ਗੁੱਡੂ ਨੂੰ ਤੁਰੰਤ ਉੱਥੋਂ ਜੰਜੀਰਾਂ ਤੋਂ ਖੋਲ ਕੇ ਸਿਵਿਲ ਹਸਪਤਾਲ ਡਾਕਟਰ ਦੇ ਕੋਲ ਇਲਾਜ ਦੇ ਲਈ ਭੇਜਿਆ ਗਿਆ l ਰਿਪੋਰਟ ਬਣਾ ਕੇ ਐਸਡੀਐਮ ਸੰਗਰੂਰ ਰੂਪਨਗਰ ਨੂੰ ਭੇਜ ਦਿੱਤੀ ਗਈ ਹੈ l ਹੁਣ ਉੱਥੋਂ ਹੀ ਅੱਗੇ ਦੀ ਕਾਰਵਾਈ ਹੋਵੇਗੀ l ਮੌਕੇ ‘ਤੇ ਪਰਿਵਾਰ ਦਾ ਕੋਈ ਮੈਂਬਰ ਨਹੀਂ ਮਿਲਿਆ l ਪੁਲਿਸ ਪ੍ਰਸ਼ਾਸਨ ਦੇ ਮੁਤਾਬਿਕ ਉਨ੍ਹਾਂ ਦੀ ਖੋਜ ਕੀਤੀ ਜਾ ਰਹੀ ਹੈ l ਮੌਕੇ ‘ਤੇ ਮੌਜੂਦ ਕੁਝ ਲੋਕਾਂ ਨੇ ਦੱਸਿਆ ਕਿ ਬੈਂਕ ਦੇ ਅਧਿਕਾਰੀ ਕਈ ਵਾਰ ਇੱਕੇ ਚੱਕਰ ਲਗਾਉਂਦੇ ਰਹੇ ਹਨ l ਹੋ ਸਕਦਾ ਹੈ ਕਿ ਪਰਿਵਾਰ ਨੇ ਕਰਜ਼ ਤੋਂ ਪਰੇਸ਼ਾਨ ਹੋ ਕੇ ਬਜ਼ੁਰਗ ਨੂੰ ਜੰਜ਼ੀਰਾਂ ਨਾਲ ਬੰਨ੍ਹ ਕੇ ਬੰਦ ਘਰ ਵਿੱਚ ਬੰਦ ਕਰ ਦਿੱਤਾ ਹੋਵੇ l

Related posts

ਆਹ ਦੇਖੋ ਰਾਤ ਨੂੰ ਕੁੜੀ ਦੇ ਘਰ ਕੌਣ ਆਇਆ ?

htvteam

ਹੁਣ ਕੈਨੇਡਾ ਸਰਕਾਰ ਪੰਜਾਬੀਆਂ ‘ਤੇ ਹੋਈ ਮੇਹਰਬਾਨ

htvteam

ਇਸ ਕਰਕੇ ਪੁਲਿਸੀਏ ਨੇ ਕਤਲ ਕੀਤਾ ਕੌਮਾਂਤਰੀ ਕਬੱਡੀ ਖਿਡਾਰੀ ਅਰਵਿੰਦਰ, ਭਲਵਾਨ ਦੀ ਹਿੱਕ ਚ ਗੋਲੀਆਂ ਮਾਰਨ ASI ਦੀਆਂ ਦੇਖੋ LIVE ਤਸਵੀਰਾਂ

Htv Punjabi

Leave a Comment