Htv Punjabi
Punjab Video

ਮੁੜ ਆਇਆ ਹੜ੍ਹ! ਧੁੱਸੀ ਬੰਨ੍ਹ ਨੂੰ ਢਾਹ

ਜ਼ਿਲਾ ਜਲੰਧਰ ਦੇ ਪਿੰਡ ਮੰਡਾਲਾ ਛੰਨਾ ਤੇ ਮੰਡਰਾ ਰਿਹਾ ਖਤਰਾ
ਸਤਲੁਜ ਦਰਿਆ ਦਾ ਬਦਲਿਆ ਵਹਿਣ, ਧੁੱਸੀ ਬੰਨ ਨੂੰ ਢਾਹ
ਬਚਾਅ ਕਾਰਜਾਂ ‘ਚ ਡਟੇ ਸੰਤ ਸੀਚੇਵਾਲ ਡਰੇਨੇਜ ਵਿਭਾਗ, ਫੌਜ ਤੇ ਇਲਾਕਾ ਨਿਵਾਸੀ
ਹੜਾਂ ਵਿਚਾਲੇ ਭਾਵੇਂ ਹੁਣ ਬਹੁਤ ਸਾਰੀਆਂ ਰਾਹਤ ਭਰੀਆਂ ਖਬਰਾਂ ਸਾਹਮਣੇ ਆ ਚੁੱਕੀਆਂ ਹਨ ਪਰ ਜਲੰਧਰ ਦੇ ਪਿੰਡ ਤੇ ਮੁੜ ਤੋਂ ਦਰਿਆ ਸਤਲੁਜ ਦਾ ਖਤਰਾ ਮੰਡਰਾਉਂਦਾ ਹੋਇਆ ਦਿਖਾਈ ਦੇ ਰਿਹਾ ਹੈ।

ਦੱਸ ਦਈਏ ਕਿ ਮੰਡਾਲਾ ਛੰਨਾ ( ਜਲੰਧਰ ) ਵਿਖੇ ਸਤਲੁਜ ਦਰਿਆ ਦੇ ਕੰਢੇ ਧੁੱਸੀ ਬੰਨ੍ਹ ਨੂੰ ਬਚਾਉਣ ਲਈ ਰਾਜਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ, ਡਰੇਨਜ ਵਿਭਾਗ , ਫੌਜ ਤੇ ਆਮ ਲੋਕ ਡਟੇ ਹੋਏ ਹਨ। ਪਰੰਤੂ ਦਰਿਆ ਦਾ ਵਹਿਣ ਬਦਲਣ ਕਾਰਨ ਸਤਲੁਜ ਬੰਨ੍ਹ ਦੇ ਬਿਲਕੁਲ ਨੇੜੇ ਵਹਿਣ ਲੱਗਾ। ਹਾਲਾਂਕਿ ਬਚਾਅ ਕਾਰਜ ਜੰਗੀ ਪੱਧਰ ‘ਤੇ ਚੱਲ ਰਿਹਾ ਹੈ। ਪਰੰਤੂ ਇਸ ਇਲਾਕੇ ਦੀਆਂ ਚਿੰਤਾਵਾਂ ਵੱਧ ਚੁੱਕੀਆਂ ਹਨ ਕਿਉਂਕਿ ਸਾਲ 2023 ਵਿੱਚ ਵੀ ਇੱਥੋਂ ਹੀ ਬੰਨ੍ਹ ਟੁੱਟਾ ਸੀ।

ਜਿਸ ਤੋਂ ਬਾਅਦ ਕਿਸਾਨਾਂ ਦੀਆਂ ਹਜ਼ਾਰਾਂ ਏਕੜ ਫਸਲਾਂ ਪਾਣੀ ਵਿੱਚ ਡੁੱਬ ਕੇ ਬਰਬਾਦ ਹੋ ਗਈਆਂ ਸਨ। ਇਸ ਬੰਨ੍ਹ ਦੇ ਟੁੱਟਣ ਕਾਰਨ ਜਿੱਥੇ ਜਿਲ੍ਹਾ ਜਲੰਧਰ ਨੂੰ ਮਾਰ ਪਈ ਸੀ ਉੱਥੇ ਹੀ ਜ਼ਿਲਾ ਕਪੂਰਥਲਾ ਦਾ ਇਲਾਕਾ ਸੁਲਤਾਨਪੁਰ ਲੋਧੀ ਵੀ ਇਸ ਦੀ ਭੇਂਟ ਚੜ ਗਿਆ ਸੀ। ਹੁਣ ਮੁੜ ਤੋਂ ਦਰਿਆ ਦਾ ਵਹਿਣ ਬਦਲਣ ਕਾਰਨ ਇਸ ਇਲਾਕੇ ਦੇ ਮੱਥੇ ਉੱਤੇ ਚਿੰਤਾ ਦੀਆਂ ਲਕੀਰਾਂ ਦਿਖਾਈ ਦੇ ਰਹੀਆਂ ਹਨ ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਨੌਜਵਾਨ ਨੇ ਕੈਮਰੇ ਅੱਗੇ ਜਥੇਬੰਦੀ ਅਤੇ ਅੰਮ੍ਰਿਤਪਾਲ ਦੇ ਬਾਰੇ ਖੋਲ੍ਹੇ ਸਾਰੇ ਭੇਦ

htvteam

ਸਵੇਰੇ ਹੋਇਆ ਵੱਡਾ ਖ਼ੁਲਾਸਾ ਏਸ ਕਰਕੇ ਪੰਜਾਬ ‘ਚ ਫਿਰਿਆ ਝਾੜੂ

htvteam

ਘਰਾਂ ਤੋਂ ਬਾਅਦ ਹੁਣ ਸਨਅਤਕਾਰਾਂ ਦੀ ਬਿਜਲੀ ਸਬਸਿਡੀ ਤੇ ਪਿਆ ਰੌਲਾ, ਆ ਦੇਖ ਲਓ ਕਿਵੇਂ ਕਿਵੇਂ ਕੀ ਕੀ ਹੋ ਰਿਹਾ

Htv Punjabi

Leave a Comment