Htv Punjabi
Crime Punjab Video

ਗਲੀ ਚ ਖੜ੍ਹੇ ਮੁੰਡੇ ਦੇ ਗਲਤ ਥਾਂ ਤੇ ਮਾਰੀ ਗੋ₹ ਲੀ

ਹੇਅਰ ਡਰੈਸਰ ਨੂੰ ਅਣਪਛਾਤੇ ਕਾਰ ਸਵਾਰਾਂ ਨੇ ਮਾਰੀ ਗੋਲੀ
ਕਾਰ ’ਚ ਸਵਾਰ ਹੋ ਕੇ ਆਏ ਹਮਲਾਵਾਰਾਂ ਨੇ ਚਲਾਈ ਗੋਲੀ
ਸਾਰੀ ਘਟਨਾ ਕੈਮਰੇ ਚ ਹੋਈ ਕੈਦ, ਨੌਜਵਾਨ ਹਸਪਤਾਲ ਦਾਖਿਲ
ਪੁਲਸ ਜ਼ਿਲ੍ਹਾ ਖੰਨਾ ਅਧੀਨ ਮਾਛੀਵਾੜਾ ਸਾਹਿਬ ਦੇ ਪੁਰਾਣੀ ਗਊਸ਼ਾਲਾ ਰੋਡ ਵਿਖੇ ਦੇਰ ਰਾਤ ਹੇਅਰ ਡਰੈਸਰ ਰੌਸ਼ਨ ਹੰਸ ਨੂੰ ਅਣਪਛਾਤੇ ਕਾਰ ਸਵਾਰਾਂ ਨੇ ਗੋਲੀ ਮਾਰ ਕੇ ਜਖ਼ਮੀ ਕਰ ਦਿੱਤਾ। ਹਸਪਤਾਲ ਵਿਚ ਜਖ਼ਮੀ ਰੌਸ਼ਨ ਹੰਸ ਨੇ ਦੱਸਿਆ ਕਿ ਉਹ ਆਪਣੇ ਘਰ ਨੇੜ੍ਹੇ ਗਊਸ਼ਾਲਾ ਰੋਡ ’ਤੇ ਖੜ੍ਹਾ ਸੀ ਕਿ ਇੱਕ ਕਾਰ ਅਚਾਨਕ ਉਸ ਕੋਲ ਆ ਕੇ ਰੁਕੀ ਜਿਸ ’ਚੋਂ ਇੱਕ ਵਿਅਕਤੀ ਜਿਸਦਾ ਮੂੰਹ ਬੰਨਿ੍ਹਆ ਸੀ, ਨੇ ਗਾਲੀ-ਗਲੋਚ ਕਰਦਿਆਂ ਕਿਹਾ ਕਿ ਤੂੰ ਸਾਡਾ ਰਸਤਾ ਰੋਕੇਗਾਂ ਤਾਂ ਫਿਰ ਉਸਨੇ ਗੋਲੀ ਚਲਾ ਦਿੱਤੀ। ਉਹ ਗਲੀ ਵੱਲ ਭੱਜ ਪਿਆ ਅਤੇ ਦੇਖਿਆ ਕਿ ਉਸਦੇ ਪੇਟ ’ਚੋਂ ਖੂਨ ਨਿਕਲ ਰਿਹਾ ਹੈ।

ਤੁਰੰਤ ਉਸ ਨੂੰ ਸਿਵਲ ਹਸਪਤਾਲ ਸਮਰਾਲਾ ਲਿਆਂਦਾ ਗਿਆ ਜਿੱਥੇ ਕਿ ਮੁੱਢਲੀ ਸਹਾਇਤਾ ਦੇਣ ਉਪਰੰਤ ਰੈਫ਼ਰ ਕਰ ਦਿੱਤਾ ਗਿਆ। ਹੇਅਰ ਡਰੈਸਰ ਰੌਸ਼ਨ ਨੇ ਦੱਸਿਆ ਕਿ ਉਸਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਪਰ ਪੁਲਸ ਪ੍ਰਸ਼ਾਸਨ ਜਾਂਚ ਕਰ ਕਿ ਉਸ ਉੱਪਰ ਹਮਲਾ ਕਰਨ ਵਾਲੇ ਵਿਅਕਤੀ ਕੌਣ ਹਨ। ਘਟਨਾ ਦੀ ਸੂਚਨਾ ਮਿਲਦੇ ਹੀ ਡੀਐੱਸਪੀ ਕਰਮਜੀਤ ਸਿੰਘ ਗਰੇਵਾਲ, ਥਾਣਾ ਮੁਖੀ ਹਰਵਿੰਦਰ ਸਿੰਘ ਪੁਲਸ ਪਾਰਟੀ ਸਮੇਤ ਮੌੌਕੇ ’ਤੇ ਪਹੁੰਚ ਗਏ ਅਤੇ ਮਾਛੀਵਾੜਾ ਸ਼ਹਿਰ ਦੀ ਨਾਕਾਬੰਦੀ ਕਰ ਦਿੱਤੀ ਗਈ।

ਪੁਲਸ ਵਲੋਂ ਆਸਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਗਈ ਅਤੇ ਦੇਖਿਆ ਗਿਆ ਕਿ ਬਿਨ੍ਹਾਂ ਨੰਬਰ ਪਲੇਟ ਤੋਂ ਵਰਨਾ ਕਾਰ ਰੋਪੜ ਰੋਡ ਤੋਂ ਗਊਸ਼ਾਲਾ ਰੋਡ ਵੱਲ ਆਈ ਤੇ ਫਿਰ ਚਾਲਕ ਨੇ ਅੱਗੇ ਜਾ ਕੇ ਕਾਰ ਵਾਪਸ ਮੋੜ ਲਈ। ਕਾਰ ਵਾਪਸੀ ਮੌਕੇ ਇਨ੍ਹਾਂ ’ਚੋਂ ਸਵਾਰ ਇੱਕ ਹਮਲਾਵਾਰ ਜਿਸ ਦਾ ਮੂੰਹ ਬੰਨਿ੍ਹਆ ਸੀ ਉਸਨੇ ਸੜਕ ’ਤੇ ਖੜ੍ਹੇ ਰੌਸ਼ਨ ਹੰਸ ਉੱਪਰ ਗੋਲੀ ਚਲਾ ਦਿੱਤੀ। ਫਿਲਹਾਲ ਪੁਲਸ ਵਲੋਂ ਸ਼ਹਿਰ ਦੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਹਮਲਾਵਾਰਾਂ ਦੀ ਪੈੜ ਨੱਪੀ ਜਾ ਸਕੇ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਪਟਿਆਲਾ ਮਗਰੋਂ ਹੁਣ ਕੋਟਕਪੂਰਾ ‘ਚ ਪੁਲਿਸ ਨਾਕਾ ਪਾਰਟੀ ‘ਤੇ ਹੋਈ ਫਾਇਰਿੰਗ, ਇੱਕ ਜ਼ਖਮੀ 

Htv Punjabi

ਪੁਲਿਸੀਏ ਨੇ ਘੜੀਸ ਘੜੀਸ ਕੁੱ-ਟਿਆ ਗੁਰਸਿੱਖ ਮੁੰਡਾ

htvteam

ਇਕ ਵਾਰ ਆਹ ਖਬਰ ਦੇਖ ਲਿਓ

htvteam

Leave a Comment