Htv Punjabi
Punjab Video

ਲਓ ਜੀ ਹੁਣ ਮੌਸਮ ਵਿਭਾਗ ਨੇ ਕਰਤੀ ਨਵੀਂ ਹੀ ਭਵਿੱਖਬਾਣੀ ?

ਬਾਰਿਸ਼ ਪੈਣ ਤੋਂ ਬਾਅਦ ਮੌਸਮ ‘ਚ ਆਈ ਤਬਦੀਲੀ
ਆਉਣ ਵਾਲੇ ਦਿਨਾਂ ਚ ਫਿਲਹਾਲ ਬਾਰਿਸ਼ ਦੀ ਨਹੀਂ ਉਮੀਦ
ਪਰ ਸਵੇਰੇ ਸ਼ਾਮ ਦੀ ਠੰਡ ਹੋ ਸਕਦੀ ਹੈ ਮਹਿਸੂਸ
ਪੰਜਾਬ ਦੇ ਵਿੱਚ ਬੀਤੇ ਦਿਨੀ ਕਈ ਥਾਵਾਂ ਤੇ ਹੋਈ ਹਲਕੀ ਬਾਰਿਸ਼ ਤੋਂ ਬਾਅਦ ਅਤੇ ਕਿਤੇ ਕਿਤੇ ਗੜੇਮਾਰੀ ਕਰਕੇ ਮੌਸਮ ਦੇ ਵਿੱਚ ਵੱਡੀ ਤਬਦੀਲੀ ਵੇਖਣ ਨੂੰ ਮਿਲੀ ਹੈ ਜੋ ਤਾਪਮਾਨ ਬੀਤੇ ਦਿਨੀ ਰਾਤ ਦਾ ਲਗਭਗ 16 ਡਿਗਰੀ ਦੇ ਨੇੜੇ ਚੱਲ ਰਿਹਾ ਸੀ ਉਹ 11 ਡਿਗਰੀ ਤੇ ਆ ਗਿਆ ਹੈ। ਆਉਂਦੇ ਦਿਨਾਂ ਦੇ ਵਿੱਚ ਹਾਲਾਂਕਿ ਮੌਸਮ ਸਾਫ ਰਹੇਗਾ ਉਥੇ ਹੀ ਦਿਨ ਦਾ ਤਾਪਮਾਨ ਵੀ 27 ਡਿਗਰੀ ਦੇ ਨੇੜੇ ਪਹੁੰਚ ਗਿਆ ਹੈ ਜੋ ਕਿ ਪਿਛਲੇ ਦਿਨਾਂ ਦੇ ਦੌਰਾਨ 30 ਤੋਂ 32 ਡਿਗਰੀ ਤੱਕ ਚੱਲ ਰਿਹਾ ਸੀ।

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਮੌਸਮ ਵਿਭਾਗ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ। ਡਾਕਟਰ ਪਵਨੀਤ ਕੌਰ ਕਿੰਗਰਾ ਮੌਸਮ ਵਿਗਿਆਨੀ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਫਿਲਹਾਲ ਕੋਈ ਬਾਰਿਸ਼ ਦੀ ਸੰਭਾਵਨਾ ਤਾਂ ਨਹੀਂ ਹੈ ਪਰ ਮੌਸਮ ਜਰੂਰ ਸਵੇਰੇ ਸ਼ਾਮ ਠੰਡਾ ਰਹੇਗਾ। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਕਣਕ ਦੀ ਬਿਜਾਈ ਦਾ ਵੀ ਇਹ ਢੁਕਵਾਂ ਸਮਾਂ ਹੈ ਕਿਉਂਕਿ ਮੌਸਮ ਵੀ ਸਾਫ ਹੈ ਅਤੇ ਤਾਪਮਾਨ ਵੀ ਕਣਕ ਦੀ ਬਿਜਾਈ ਲਈ ਸਹੀ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਨੌਜਵਾਨਾਂ ਦੀ ਕਰਤੂਤ ਨੇ ਨਵੀਂ ਵਿਆਹੀ ਕੁੜੀ ਨੂੰ ਕਰ’ਤਾ ਤਬਾਹ

htvteam

ਚੰਡੀਗੜ੍ਹ ਵਾਲਆਿਂ ਲਈ ਖੁਸ਼ਖਬਰੀ, ਹੁਣ ਲੱਗਣਗੇ ਮੇਲੇ!

htvteam

ਆਹ ਦੇਖਲੋ ਮੁੰਡੇ ਦੇ ਕੰਮ,ਪਤੰਦਰ ਨੇ ਕੁੱਤੀ ਵੀ ਨਹੀਂ ਬਖਸ਼ੀ

htvteam

Leave a Comment